32.1 C
Delhi
Monday, April 15, 2024
spot_img
spot_img

ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਘੱਲੂਘਾਰੇ ਦੇ 38ਵੇਂ ਸ਼ਹੀਦੀ ਸਮਾਗਮ ਰਾਹੀਂ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਯੈੱਸ ਪੰਜਾਬ
ਮਹਿਤਾ ਚੌਕ, 6 ਜੂਨ, 2022 –
ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ 38ਵਾਂ ਮਹਾਨ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਯੋਗ ਅਗਵਾਈ ਵਿਚ ਪੂਰੀ ਸ਼ਰਧਾ ਭਾਵਨਾ, ਉਤਸ਼ਾਹ ਅਤੇ ਚੜ੍ਹਦੀਕਲਾ ਨਾਲ ਮਨਾਇਆ ਗਿਆ।

ਅੱਜ ਵੀ ਸ਼ਹੀਦੀ ਸਮਾਗਮ ਵਿਚ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਵੱਲੋਂ ਆਪ ਮੁਹਾਰੇ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਦੌਰਾਨ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਕੌਮ ਦੀ ਆਨ ਸ਼ਾਨ ਤੇ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ, ਜਨਰਲ ਸਰਦਾਰ ਸ਼ਾਬੇਗ ਸਿੰਘ ਆਦਿ ਨੇ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ।

ਉਨ੍ਹਾਂ ਕਿਹਾ ਕਿ ਜੂਨ ਚੁਰਾਸੀ ਦੇ ਘੱਲੂਘਾਰੇ ਨੂੰ ਅਸੀਂ ਨਹੀਂ ਭੁੱਲਾ ਸਕਦੇ। ਜਿਸ ਦਿਨ ਭੁੱਲਾ ਦਿਆਂਗੇ ਦੁਨੀਆ ਚ ਸਿੱਖਾਂ ਦੀ ਹਸਤੀ ਮਿਟ ਜਾਵੇਗੀ।

ਇਸ ਪੰਥਕ ਇਕੱਠ ਮੌਕੇ ਕੌਮ ਖ਼ਾਤਰ ਲੰਮੀਆਂ ਜੇਲ੍ਹਾਂ ਕੱਟਣ ਵਾਲੇ 13 ਬੰਦੀ ਸਿੰਘਾਂ ਨੂੰ ਬੰਦੀ ਸਿੰਘ ਕੌਮੀ ਯੋਧਾ ਅਵਾਰਡ ਗੋਲਡ ਮੈਡਲ ਅਤੇ ਸਿਰੋਪਾਉ ਨਾਲ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਗਿਆ।

ਸ ਮੌਕੇ ਭਾਈ ਅਰਜਿੰਦਰ ਸਿੰਘ ਯੂ ਕੇ, ਭਾਈ ਮਨਜੀਤ ਸਿੰਘ ਯੂ ਕੇ, ਭਾਈ ਲਾਲ ਸਿੰਘ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਹਰਨੇਕ ਸਿੰਘ ਭੱਪ ਨੇ ਖ਼ੁਦ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪ੍ਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਵਾਰਡ ਹਾਸਲ ਕੀਤੇ ਗਏ। ਇਸ ਮੌਕੇ ਦਮਦਮੀ ਟਕਸਾਲ ਵੱਲੋਂ ਇਸ ਸਾਲ ਕੌਮੀ ਸੇਵਾ ਐਵਾਰਡ ਨਾਲ ਭਾਈ ਗੁਰ ਇਕਬਾਲ ਸਿੰਘ ਜੀ ਮੁਖੀ, ਬੀਬੀ ਕੌਲਾਂ ਭਲਾਈ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਨਿਵਾਜਿਆ ਗਿਆ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੀਆਂ ਧਾਰਮਿਕ ਤੇ ਰਾਜਨੀਤਕ ਹਸਤੀਆਂ ਨੂੰ ਕੌਮ ਦੀ ਸੇਵਾ ’ਚ ਕਿਰਦਾਰਕੁਸ਼ੀ ਦੀ ਪ੍ਰਵਾਹ ਨਾ ਕਰਨ ਲਈ ਕਹਾ। ਉਨ੍ਹਾਂ ਕਹਾ ਕਿ ਸ਼ਸਤਰ ਵਿੱਦਿਆ ਸਿੱਖਾਂ ਦਾ ਹੀ ਨਹੀਂ ਭਾਰਤੀ ਸੰਸਕ੍ਰਿਤੀ ਦਾ ਵੀ ਅਨਿੱਖੜਵਾਂ ਹਿੱਸਾ ਹੈ। ਉਨ੍ਹਾਂ ਜ਼ੋਰ ਦੇ ਕੇ ਕਹਾ ਕਿ ਭਾਰਤੀਆਂ ਨੇ ਸ਼ਸਤਰ ਨਾ ਤਿਆਗੇ ਹੁੰਦੇ ਤਾਂ ਮੰਦਰਾਂ ਦੀ ਲੁੱਟ ਨਹੀਂ ਸੀ ਹੋਣੀ।

ਉਹਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਅਕੈਡਮੀਆਂ ਤੇ ਸੰਸਥਾਵਾਂ ਵਿਚ ਸ਼ਸਤਰ ਵਿੱਦਿਆ ਦੇਣ ਅਤੇ ਦੇਸ਼ ਵਿਦੇਸ਼ ਦੀਆਂ ਖੇਡਾਂ ਵਿੱਚ ਜਿੱਤਾਂ ਦਰਜ਼ ਕਰਨ ਲਈ ਸ਼ੂਟਿੰਗ ਰੇਜ਼ ਸਥਾਪਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਨੂੰ ਇਕ ਲੜੀ ‘ਚ ਪਰੋਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਅੱਗੇ ਕਹਾ ਕਿ ਮੌਤ ਨੂੰ ਮਖੌਲਾਂ ਕਰਨ ਵਾਲੇ ਸੰਤ ਭਿੰਡਰਾਂਵਾਲੇ ਸੰਪੂਰਨ ਖ਼ਾਲਸਾ, ਪੂਰਨ ਸੰਤ ਸਿਪਾਹੀ ਸਨ, ਉਨ੍ਹਾਂ ਸੰਤ ਭਿੰਡਰਾਂਵਾਲਿਆਂ ਦੀ ਉੱਚ ਰੂਹਾਨੀ ਅਵਸਥਾ, ਧਾਰਮਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਵਾਲੇ ਜੀਵਨ ਊਨਾ ‘ਤੇ ਰੌਸ਼ਨੀ ਪਾਈ ਤੇ ਕਹਾ ਕਿ ਸੰਤ ਭਿੰਡਰਾਂਵਾਲਿਆਂ ਅਤੇ ਸਾਥੀਆਂ ਨੇ 6 ਦਿਨ 6 ਰਾਤਾਂ ਭੁਖਣ ਭਾਣੇ ਰਹਿ ਕੇ ਵੀ ਹਮਲਾਵਰ ਫ਼ੌਜ ਦੇ 72 ਘੰਟੇ ਤਕ ਪੈਰ ਨਹੀਂ ਲੱਗਣ ਦਿੱਤੇ।

ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਅਤੇ ਬਚਨ ਦਾ ਪ੍ਰਭਾਵ ਨਾ ਕੇਵਲ ਅੱਜ ਤਕ ਵੀ ਦੇਖਿਆ ਜਾ ਸਕਦਾ ਹੈ ਸਗੋਂ ਉਸ ਦੀ ਚਮਕ ਦਿਨੋਂ ਦਿਨ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਨੂੰ ਫੇਲ ਕਰਨ ਲਈ ਸਰਕਾਰ ਵੱਲੋਂ ਸੰਤਾਂ ਨੂੰ ਕਈ ਲਾਲਚ ਦਿੱਤੇ ਗਈ ਪਰ ਸੰਤਾਂ ਨੇ ਕਦੀ ਇਸ ਦੀ ਪ੍ਰਵਾਹ ਨਹੀਂ ਕੀਤੀ ਇਸੇ ਲਈ ਸੰਤਾਂ ਦੀ ਤਸਵੀਰ ਹਰ ਸਿੱਖ ਦੇ ਹਿਰਦੇ ਵਿਚ ਉੱਕਰੀ ਗਈ ਹੈ। ਉਨ੍ਹਾਂ ਅਜਿਹਾ ਲਾਸਾਨੀ ਇਤਿਹਾਸ ਸਿਰਜਿਆ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਸਦਾ ਮਾਣ ਕਰਨਗੀਆਂ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਵੱਡੀ ਲੋੜ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਮਦਮੀ ਟਕਸਾਲ ਗੁਰੂ ਸਾਹਿਬਾਨ ਦੇ ਆਸ਼ੇ ਦੀ ਪੂਰਤੀ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕੌਮ ਖ਼ਾਤਰ ਜਵਾਨੀਆਂ ਦੀ ਪ੍ਰਵਾਹ ਕੀਤੇ ਬਿਨਾਂ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣ ਲਈ ਦਮਦਮੀ ਟਕਸਾਲ ਦੇ ਮੁਖੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਟਕਸਾਲ ਨੂੰ ਆਵਾਜ਼ ਮਾਰੀ ਗਈ, ਟਕਸਾਲ ਨੇ ਸ਼੍ਰੋਮਣੀ ਕਮੇਟੀ ਤੇ ਕੌਮ ਦਾ ਸਾਥ ਦਿੱਤਾ, ਜਿਸ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਪ੍ਰਤੀ ਸਦਾ ਰਿਣੀ ਰਹੇਗੀ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਕੌਮੀ ਨਾਇਕ, ਕਹਿਣੀ ਅਤੇ ਕਥਨੀ ਦੇ ਪੂਰੇ ਸਨ, ਜਿਨ੍ਹਾਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਨ੍ਹਾਂ ਕਿਹਾ ਕਿ ਹਿੰਦ ਹਕੂਮਤ ਨੇ ਜੂਨ ’84 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਕੇ ਬਜ਼ੁਰਗਾਂ ਬੀਬੀਆਂ ਅਤੇ ਬਚਿਆਂ ਤਕ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕਹਾ ਕਿ ਨਾਜ਼ੁਕ ਹਾਲਾਤਾਂ ਚ ਕੌਮ ਨੂੰ ਸਮੇਂ ਸਮੇਂ ਅਗਵਾਈ ਦੇਣ ਵਾਲੀ ਦਮਦਮੀ ਟਕਸਾਲ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਟਕਸਾਲ ਨੂੰ ਬਾਣੀ ਦੀ ਮੁਹਾਰਤ ਗੁਰੂ ਸਾਹਿਬ ਨੇ ਬਖ਼ਸ਼ੀ ਹੈ । ਉਨ੍ਹਾਂ ਸ਼ਲਾਘਾ ਕਰਦਿਆਂ ਕਿਹਾ ਕਿ ਸੰਤ ਹਰਨਾਮ ਸਿੰਘ ਖ਼ਾਲਸਾ ਪੰਥ ਦੇ ਵੱਡੇ ਕਾਰਜ ਅਤੇ ਵੱਡੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾ ਰਹੇ ਹਨ।

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸ਼ਾਸਤਰ ਵਿੱਦਿਆ ਨੂੰ ਪਹਿਲ ਦੇਣ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਤੇ ਜ਼ੋਰ ਦਿੱਤਾ।

ਦਿਲੀ ਕਮੇਟੀ. ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ’84 ਦੇ ਸ਼ਹੀਦਾਂ ਦੇ ਇਤਿਹਾਸ ਨੂੰ ਰੂਪਮਾਨ ਕਰਨ ਲਈ ਸ਼ਹੀਦੀ ਯਾਦਗਾਰ ਦੀ ਉਸਾਰੀ ਕਰਵਾਈ। ਉਨ੍ਹਾਂ ਕਿਹਾ ਕਿ ਅੱਜ ਬਾਣੀ ਅਤੇ ਬਾਣੇ ਦਾ ਪ੍ਰਚਾਰ ਸਮੇਂ ਦੀ ਲੋੜ ਹੈ । ਦਮਦਮੀ ਟਕਸਾਲ ਨੇ ਪਾਠ ਬੋਧ ਸਮਾਗਮਾਂ ਦੀ ਲੜੀ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਹੈ। ਉਨ੍ਹਾਂ ਕੌਮ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਦੀ ਸਖ਼ਤ ਆਲੋਚਨਾ ਕੀਤੀ।

ਸਿੱਖ ਵਿਦਵਾਨ ਡਾ : ਹਰਭਜਨ ਸਿੰਘ ਡੇਹਰਾਦੂਨ ਨੇ ਕਹਾ ਮੀਰੀ ਪੀਰੀ ਤੋਂ ਬਿਨਾਂ ਸਿੱਖੀ ਮੁਕੰਮਲ ਨਹੀਂ। ਘੱਲੂਘਾਰੇ ਦੇ ਸ਼ਹੀਦਾਂ ਬਾਰੇ ਉਨ੍ਹਾਂ ਕਿਹਾ ਕਿ ਕਲਗ਼ੀਧਰ ਦੇ ਸਪੁੱਤਰ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰ੍ਹਵੀਂ ਅਤੇ ਉਨੀਵੀ ਸਦੀ ‘ਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਂਦੇ ਰਹੇ ਸਗੋਂ ਉਹ ਹੁਣ ਵੀ ਹਰ ਹਾਲਤ ਵਿਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਣ ਦੀ ਸਮਰੱਥਾ ਰੱਖਦੇ ਹਨ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ: ਸੁਰਜੀਤ ਸਿੰਘ ਭਿਟੇਵਡ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਜਿਊਂਦੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਿਆ ਕਰਦੀਆਂ ਹਨ। ਉਨ੍ਹਾਂ ਜੂਨ ’84 ਦੌਰਾਨ ਇੰਦਰਾ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਜ਼ਾਲਮਾਨਾ ਕਰਾਰ ਦਿੱਤਾ। ਨਾਮਵਰ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਨੇ ਕਿਹਾ ਕਿ ‘੮੪ ਦਾ ਹਮਲਾ ਹਕੂਮਤ ਵੱਲੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਾਰਵਾਈ ਸੀ। ਸਰਕਾਰ ਘੱਲੂਘਾਰੇ ਰਾਹੀ ਸਿੱਖਾਂ ਦਾ ਕਤਲੇਆਮ ਕਰਦਿਆਂ ਸਰਵ ਨਾਸ਼ ਕਰਨਾ ਚਾਹੁੰਦੀ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਬਹੁਗਿਣਤੀ ਭਾਈਚਾਰਾ ਇਹ ਭੁੱਲ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ੯੦ ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ। ਜੇ ਸਿੱਖ ਇੰਨੀ ਵੱਡੀ ਕੁਰਬਾਨੀ ਨਾ ਕਰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੁੰਦਾ ਅਤੇ ਭਾਰਤ ਉਨ੍ਹਾਂ ਦਾ ਵੀ ਨਾ ਹੁੰਦਾ। ਇਸ ਮੌਕੇ ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ, ਬਾਬਾ ਬੁੱਧ ਸਿੰਘ ਘੁਮਣਾ ਵਾਲੇ, ਬਾਬਾ ਮਾਨ ਸਿੰਘ ਪਿਹੋਆ, ਅਤੇ ਪ੍ਰਮਜੀਤ ਸਿੰਘ ਰਾਣਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ।

ਸਟੇਜ ਦੀ ਸੇਵਾ ਗਿਆਨੀ ਜੀਵਾ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਅਤੇ ਗਿਆਨੀ ਸਾਹਿਬ ਸਿੰਘ ਨੇ ਨਿਭਾਈ। ਇਸ ਮੌਕੇ ਆਏ ਮਹਿਮਾਨਾਂ, ਸੰਤਾਂ ਮਹਾਂਪੁਰਸ਼ਾਂ ਅਤੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ , ਗਿਅਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਗਿਆਨੀ ਹਰਿਮੰਦਰ ਸਿੰਘ, ਗਿਆਨੀ ਹਰਮਿੱਤਰ ਸਿੰਘ ਅ਼ੇ ਅਰਦਾਸੀਏ ਭਾਈ ਪ੍ਰੇਮ ਸਿੰਘ ਤੋਂ ਇਲਾਵਾ ਭਾਈ ਈਸ਼ਰ ਸਿੰਘ ਸਪੁਤਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ, ਬਾਬਾ ਸੁਖਦੇਵ ਸਿੰਘ ਭੁਚੋ ਵਾਲੇ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਮਾਨ ਸਿੰਘ ਪਿਹੋਵਾ ਵਾਲੇ, ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਬਾਬਾ ਮੋਨੀ ਦਾਸ ਮਾੜ੍ਹੀ ਪੰਨੂ ਕੇ, ਜਗਸੀਰ ਸਿੰਘ ਮਘਗੇਆਣਾ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਮਹੰਤ ਭੁਪਿੰਦਰ ਗਿਰੀ, ਮਹੰਤ ਰਾਮਮੁਨ., ਬਾਬਾ ਸੁਚਾ ਸਿੰਘ ਕਾਰਸੇਵਾ ਅਨੰਦਗੜ ਸਾਹਿਬ, ਭਾਈ ਬਾਬਾ ਹਰਜੀਤ ਸਿੰਘ ਬੜੂ ਸਾਹਿਬ, ਬਾਬਾ ਸੁਰਜਨ ਸਿੰਘ ਬੁਤਾਲਾ, ਬਾਬਾ ਗੁਜ਼ਾਰ ਸਿੰਘ ਕਾਰ ਸੇਵਾ ਦਿੱਲੀ, ਬਾਬਾ ਬਲਦੇਵ ਸਿੰਘ ਜੋਗੇਵਾਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ, ਬਾਬਾ ਗੁਰਭੈਜ਼ ਸਿੰਘ ਖੁਜਾਲਾ, ਬਾਬਾ ਗੁਰਦੀਪ ਸਿੰਘ ਖੁਜ਼ਾਲਾ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਹਰਜਿੰਦਰ ਸਿੰਘ ਬਾਘਾਪੁਰਾਣਾ, ਬਾਬਾ ਪ੍ਰਦੀਪ ਸਿੰਘ ਬੋਰੇਵਾਲੇ, ਬਾਬਾ ਅਨਹਦਰਾਜ ਗੁ.ਨਾਨਕਸਰ ਲੁਧਿਆਣਾ, ਬਾਬਾ ਸੋਹਣ ਸਿੰਘ ਅਰਮੀਵਾਲਾ, ਬਾਬਾ ਅਜੀਤ ਸਿੰਘ ਫਿਰੋਜ਼ਪੁਰ, ਗਿਆਨੀ ਗੁਰਦੀਪ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਬਾਬਾ ਸਤਨਾਮ ਸਿੰਘ ਕਾਰ ਸੇਵਾ ਸ੍ਰੀ ਆਨੰਦਪੁਰ ਸਾਹਿਬ, ਭਾਈ ਭੁਪਿੰਦਰ ਸਿੰਘ ਸ਼ੇਖੂਪੁਰਾ, ਭਾਈ ਹਰਜੀਤ ਸਿੰਘ ਭਗਤਾਂ, ਬਾਬਾ ਨਿਰਮਲ ਸਿੰਘ ਕਾਰਸੇਵਾ ਦਿੱਲੀ, ਬਾਬਾ ਬਚਨ ਸਿੰਘ ਦਿੱਲੀ, ਬਾਬਾ ਦਲਵੀਰ ਸਿੰਘ ਯੂ.ਐੱਸ.ਏ., ਬਾਬਾ ਧਿਆਨ ਸਿੰਘ ਨੌਸ਼ਹਿਰਾ ਮੱਝਾ ਸਿੰਘ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਜਗਤਾਰ ਸਿੰਘ ਸ੍ਰੀ ਤਰਨਤਾਰਨ ਸਾਹਿਬ, ਬੀਬੀ ਨਰਿੰਦਰ ਕੌਰ ਮਾਤਾ ਕੌਲਾਂ ਭਲਾਈ ਕੇਂਦਰ, ਬਾਬਾ ਸੁਖਦੇਵ ਸਿੰਘ ਮੱਖੂ ਵਾਲੇ, ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆ ਵੱਲੋ ਜਥੇਦਾਰ ਮੰਗਲ ਸਿੰਘ ਧਰਮਕੋਟ, ਬਾਬਾ ਦਰਸ਼ਨ ਸਿੰਘ ਘੌੜੇਵਾਹ, ਬਾਬਾ ਗੁਰਇਕਬਾਲ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਦਿਲਬਾਗ ਸਿੰਘ ਆਰਫਕੇ, ਬਾਬਾ ਅਮਰੀਕ ਸਿੰਘ ਖੁਖਰੈਣਾ ਵਾਲੇ, ਬਾਬਾ ਜਗਤਾਰ ਸਿੰਘ ਲੁਧਿਆਣਾ, ਬਾਬਾ ਸਤਨਾਮ ਸਿੰਘ ਕਿਲ੍ਹਾਂ ਆਨੰਦਗੜ੍ਹ ਸਾਹਿਬ, ਬਾਬਾ ਮਨਜਿੰਦਰ ਸਿੰਘ ਰਾਏਪੁਰ, ਬਾਬਾ ਅਵਤਾਰ ਸਿੰਘ ਧੂਲਕੋਟ, ਬਾਬਾ ਅਵਤਾਰ ਸਿੰਘ ਮੋੜ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਸੰਗਰੂਰ, ਬਾਬਾ ਹੀਰਾ ਸਿੰਘ ਬੁੱਗਰਾਂ, ਬਾਬਾ ਸੁਖਦੇਵ ਸਿੰਘ ਜੋਗਾਨੰਦ ਬਠਿੰਡਾ, ਬਾਬਾ ਸੱਤਪਾਲ ਸਿੰਘ ਭੁਰੇ, ਬਾਬਾ ਦਰਸ਼ਨ ਸਿੰਘ ਸ਼ਾਸ਼ਤਰੀ ਅਖਾੜ੍ਹਾ ਹਰਿਦੁਆਰ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਮਾਤਾ ਜਸਪ੍ਰੀਤ ਕੌਰ ਮਾਹਲਪੁਰ, ਬਾਬਾ ਮਨਮੋਹਨ ਸਿੰਘ ਭੰਗਾਲੀ ਵਾਲੇ, ਬਾਬਾ ਬੀਰ ਸਿੰਘ, ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ,ਬਾਬਾ ਗੁਰਜੀਤ ਸਿੰਘ ਮੁਖੀ ਨਾਨਕਸਰ ਸੰਪਰਦਾਇ,ਜਥੇਦਾਰ ਬਾਬਾ ਬਿੰਦਰ ਸਿੰਘ,ਬਾਬਾ ਗੁਰਦੇਵ ਸਿੰਘ ਤਰਨਾਦਲ,ਜਥੇਦਾਰ ਬਾਬਾ ਗੁਰਜੀਤ ਸਿੰਘ ਮਿਸਲ ਸ਼ਹੀਦਾਂ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਪ੍ਰੀਤ ਸਿੰਘ ਗੋਬਿੰਦਗੜ, ਗਿਆਨੀ ਹੀਰਾ ਸਿੰਘ ਸੰਗਤਪੁਰਾ, ਬਾਬਾ ਨਿਹਾਲ ਸਿੰਘ, ਬਾਬਾ ਰਾਜਵਿੰਦਰ ਸਿੰਘ ਘੁਨਿਆਣਾ, ਜਥੇਦਾਰ ਬਾਬਾ ਮੰਗਾ ਸਿੰਘ ਧਰਮਕੋਟ,ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਜਥੇਦਾਰ ਬਾਬਾ ਜੱਸਾ ਸਿੰਘ ਬੁੱਢਾ ਦਲ, ਭਾਈ ਹਰਜੀਤ ਸਿੰਘ ਭਰਾਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਸਤਨਾਮ ਸਿੰਘ ਕਾਰ ਸੇਵਾ, ਭਾਈ ਹਰਚਰਨ ਸਿੰੰਘ ਰਮਦਾਸਪੁਰ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ, ਬਾਬਾ ਬੁੱਧ ਸਿੰਘ ਘੁੰਮਣਾਂ ਵਾਲੇ, ਸੁਰਿੰਦਰਪਾਲ ਸਿੰਘ ਉਬਰਾਏ ਦਿੱਲੀ, ਗਗਨਦੀਪ ਸਿੰਘ, ਲਖਬੀਰ ਸਿੰਘ ਸੇਖੋਂ, ਮੰਗਲ ਸਿੰਘ ਬੰਡਾਲਾ, ਜਥੇ.ਕਸ਼ਮੀਰ ਸਿੰਘ ਬਰਿਆਰ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਗੁਰਮੁੱਖ ਸਿੰਘ ਚਾਵਲਾ, ਰਾਜਨਬੀਰ ਸਿੰਘ ਘੁਮਾਣ, ਬਾਬਾ ਲਖਾ ਸਿੰਘ ਰਾਮਥੰਮਨ, ਸਤਨਾਮ ਸਿੰਘ ਖ਼ਾਲਸਾ ਦਿੱਲੀ,ਹਰਜਿੰਦਰ ਸਿੰਘ ਦਿੱਲੀ,ਭਾਈ ਅਮਰਜੀਤ ਸਿੰਘ ਚਹੇੜੂ,ਭਾਈ ਨਿਰਮਲਜੀਤ ਸਿੰਘ ਪਟਿਆਲਾ,ਪ੍ਰੋ.ਸੂਬਾ ਸਿੰਘ ਅੰਮ੍ਰਿਤਸਰ , ਪਿੰਸੀਪਲ ਗੁਰਦੀਪ ਸਿੰਘ ਰੰਧਾਵਾ, ਡਾ ਅਵਤਾਰ ਸਿੰਘ ਬੁਟਰ, ਹਰਸ਼ਦੀਪ ਸਿੰਘ, ਬਾਬਾ ਅਜੀਤ ਸਿੰਘ ਤਰਨਾਦਲ, ਸੰਤ ਹਰਪਾਲ ਸਿੰਘ , ਸੰਤ ਜਤਿੰਦਰ ਸਿੰਘ ਨਿਰਮਲ ਕੁਟੀਆ ਜੌਹਲਾਂ, ਮਾਤਾ ਸਰਬਜੀਤ ਕੌਰ ਛਾਬੜੀ ਸਾਹਿਬ, ਮਹੰਤ ਰਾਮ ਮੁਨੀ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਕਸ਼ਮੀਰ ਸਿੰਘ ਕਾਲਾ ਸਰਪੰਚ, ਲਖਵਿੰਦਰ ਸਿੰਘ ਖਬੇ ਰਾਜਪੂਤਾਂ, ਰਾਜਬੀਰ ਉਦੋਨੰਗਲ, ਜਤਿੰਦਰ ਲਧਾਮੁੰਡਾ, ਗੁਰਮੀਤ ਸਿੰਘ ਨੰਗਲੀ, ਸੰਤ ਬਾਬਾ ਕਰਨਜੀਤ ਸਿੰਘ ਟਿਬਾ ਸਾਹਿਬ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਭਾਈ ਪ੍ਰਮਜੀਤ ਸਿੰਘ ਅਕਾਲੀ, ਭਾਈ ਗੁਰਮੀਤ ਸਿੰਘ ਮੁਕਤਸਰ, ਭਾਈ ਜਸਪਾਲ ਸਿੰਘ ਸਿੱਧੂ ਮੰਬਈ, ਬਾਬਾ ਸੁਰਜੀਤ ਸਿੰਘ ਘਨੁੜਕੀ, ਭਾਈ ਸੁਖਚੈਨ ਸਿੰਘ ਅਤਲਾ ਕਲਾਂ, ਬਾਬਾ ਹਰ‌ਿਭਿੰਦਰ ਸਿੰਘ ਆਲਮਗੀਰ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION