42.1 C
Delhi
Wednesday, May 29, 2024
spot_img
spot_img
spot_img

ਬਾਬਾ ਸੋਹਣ ਸਿੰਘ ਭਕਨਾ ਦੇ 150 ਵੇਂ ਜਨਮ ਦਿਵਸ ਮੌਕੇ ਆਰਐਮਪੀਆਈ ਵਲੋਂ ਪੋਸਟਰ ਰਿਲੀਜ਼ ਸਮਾਗਮ

ਜਲੰਧਰ, 4 ਜਨਵਰੀ, 2019 –
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਹੋਰਨਾਂ ਸਾਥੀਆਂ ਨੇ ਅੱਜ ਇਥੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਜੀ ਦਾ ਅਦੁੱਤੀ ਕੁਰਬਾਨੀ ਦਾ ਸੰਦੇਸ਼ ਘਰ-ਘਰ ਪੁਚਾਉਣ ਲਈ ਖਿੱਚ ਪਾਊ ਪੋਸਟਰ ਰਿਲੀਜ਼ ਕੀਤਾ ।

ਇਹ ਪੋਸਟਰ ਬਾਬਾ ਭਕਨਾ ਜੀ ਦੇ 150 ਵੇਂ ਜਨਮ ਦਿਵਸ ( 4 ਜਨਵਰੀ 1870) ਮੌਕੇ ਰਿਲੀਜ਼ ਕੀਤਾ ਗਿਆ ।

ਇਸ ਪੋਸਟਰ ਰਾਹੀਂ ਗ਼ਦਰ ਪਾਰਟੀ ਵਲੋਂ ਸਾਮਰਾਜੀ ਦਾਬੇ ਅਤੇ ਹਰ ਕਿਸਮ ਦੀ ਲੁੱਟ-ਚੋਂਘ ਤੋਂ ਬੰਦ ਖਲਾਸੀ ਦੇ ਸੰਗਰਾਮ ਵਿੱਚ ਪਾਏ ਲਾਸਾਨੀ ਯੋਗਦਾਨ ਦਾ ਸੁਨੇਹਾ ਲੋਕਾਈ ਦੀ ਚੇਤਨਾ ਦਾ ਹਿੱਸਾ ਬਨਾਉਣ ਦਾ ਨਿਮਰ ਉਪਰਾਲਾ ਕੀਤਾ ਗਿਆ ਹੈ ।

ਸਕੱਤਰੇਤ ਵਲੋਂ ਇਹ ਪ੍ਰੇਰਣਾ ਮਈ ਪੋਸਟਰ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਦਾ ਪਾਰਟੀ ਸਫ਼ਾਂ ਨੂੰ ਸੱਦਾ ਦਿੱਤਾ ਗਿਆ ਹੈ ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION