ਬਾਪ ਦੀ ਜ਼ਮਾਨਤ ਕਰਾਉਣ ਆਉਂਦਾ ਸਮੱਗਲਰ ਚੰਨਾ ਗਿਰਫ਼ਤਾਰ, 15 ਕਰੋੜ ਦੀ ਹੈਰੋਇਨ ਬਰਾਮਦ: ਗੁਰਪ੍ਰੀਤ ਸਿੰਘ ਭੁੱਲਰ

ਯੈੱਸ ਪੰਜਾਬ
ਜਲੰਧਰ, 12 ਅਕਤੂਬਰ, 2019:

ਜਲੰਧਰ ਪੁਲਿਸ ਵੱਲੋਂ ਬੀਤੇ ਦਿਨੀਂ ਗਿਰਫ਼ਤਾਰ ਕੀਤੇ ਸਮੱਗਲਰਾਂ ਅਤੇ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਨੂੰ ਹੋਰ ਅੱਗੇ ਲਿਜਾਂਦਿਆਂ ਇਕ ਹੋਰ ਤਸਕਰ ਚਰਨਜੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਉਸਦੀ ਨਿਸ਼ਾਨਦੇਹੀ ’ਤੇ 15 ਕਰੋੜ ਰੁਪਏ ਮੁੱਲ ਦੀ 3 ਕਿੱਲੋ ਹੈਰੋਇਨ ਬਰਾਮਦ ਕਰਨ ਦੇ ਨਾਲ ਨਾਲ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗਿਰਫ਼ਤਾਰ ਕੀਤਾ ਗਿਆ ਚਰਨਜੀਤ ਸਿੰਘ ਉਰਫ਼ ਚੰਨਾ ਪਹਿਲਾਂ ਹੀ ਇਸ ਮਾਮਲੇ ਵਿਚ ਗਿਰਫ਼ਤਾਰ ਕੀਤੇ ਗਏ ਮੱਖਣ ਸਿੰਘ ਵਾਸੀ ਪਿੰਡ ਗੱਟੀ ਮੱਤੜ, ਥਾਣਾ ਲੱਖੋਕੇ ਬਹਿਰਾਮ, ਜ਼ਿਲ੍ਹਾ ਫਿਰੋਜ਼ਪੁਰ ਦਾ ਵਸਨੀਕ ਹੈ। ਸਰਹੱਦੀ ਪਿੰਡ ਵਿਚ ਢਾਈ ਕਿੱਲੇ ਜ਼ਮੀਨ ਰੱਖਦੇ ਮੱਖਣ ਸਿੰਘ ਅਤੇ ਚਰਨਜੀਤ ਸਿੰਘ 5-6 ਮਹੀਨੇ ਪਹਿਲਾਂ ਹੀ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਆਏ ਸਨ ਅਤੇ ਆਪ ਹੈਰੋਇਨ ਵੇਚਣ ਤੋਂ ਇਲਾਵਾ ਇਧਰਲੇ ਸਮੱਗਲਰਾਂ ਨੂੰ ਪੁਚਾਉਣ ਲਈ ਇਕ ਲੱਖ ਰੁਪਿਆ ਪ੍ਰਤੀ ਕਿੱਲੋ ਲੈਂਦੇ ਸਨ।

ਸ:ਭੁੱਲਰ ਅਨੁਸਾਰ ਬੀਤੇ ਦਿਨੀਂ ਫੜੇ ਗਏ ਮੱਖਣ ਸਿੰਘ ਦੀ ਜ਼ਮਾਨਤ ਕਰਵਾਉਣ ਲਈ ਜਲੰਧਰ ਆ ਰਹੇ ਚਰਨਜੀਤ ਸਿੰਘ ਨੂੰ ਵਡਾਲਾ ਚੌਂਕ ਵਿਖ਼ੇ ਨਾਕਾ ਲਗਾ ਕੇ ਉਸ ਵੇਲੇ ਗਿਰਫ਼ਤਾਰ ਕੀਤਾ ਗਿਆ ਜਦ ਉਹ ਸਵਿਫ਼ਟ ਕਾਰ ਵਿਚ ਜਲੰਧਰ ਆ ਰਿਹਾ ਸੀ। ਉਸਦੀ ਨਿਸ਼ਾਨਦੇਹੀ ’ਤੇ 3 ਕਿੱਲੋ ਹੈਰੋਇਨ ਅਤੇ 2 ਲੱਖ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES