ਬਾਦਸ਼ਾਹ ਲਾਂਚ ਕਰਨਗੇ ਅਮਿਤ ਉਚਾਨਾ ਦੀ ਐਲਬਮ ‘ਖ਼ੌਫ਼’

ਚੰਡੀਗੜ੍ਹ, 20 ਜੂਨ, 2019 –

ਬਾਦਸ਼ਾਹ ਨੇ ਭਾਰਤੀ ਸੰਗੀਤ ਜਗਤ ਨੂੰ ਵੱਧਣ ਵਿਚ ਬਹੁਤ ਮੱਦਤ ਕੀਤੀ ਹੈ। ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਵੀ ਉਹ ਹਮੇਸ਼ਾਂ ਉਭਰਦੇ ਕਲਾਕਾਰਾਂ ਨੂੰ ਇੰਡਸਟਰੀ ਵਿੱਚ ਪਹਿਚਾਣ ਦਿਲਾਉਣ ਵਿੱਚ ਮਦਦ ਕਰਦੇ ਹਨ।

ਆਸਥਾ ਗਿੱਲ ਨੂੰ ‘ਬਜ਼‘ ਗੀਤ ਨਾਲ ਲਾਂਚ ਕਰਨ ਤੋਂ ਲੈ ਕੇ ਫਾਜਿਲਪੁਰੀਆ ਦੇ ਕਰੀਅਰ ਨੂੰ ‘ਚੁੱਲ‘ ਗੀਤ ਨਾਲ ਕਾਮਯਾਬ ਕਰਨ ਤੱਕ ਉਹ ਕਦੇ ਵੀ ਟੈਲੇੰਟ ਨੂੰ ਪ੍ਰੋਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

ਇਸ ਸੂਚੀ ਵਿਚ ਇਕ ਹੋਰ ਨਾਂ ਜੁੜਣ ਜਾ ਰਿਹਾ ਹੈ ‘ਅਮਿਤ ਉਚਾਨਾ‘ ਦਾ ਜੋ ਆਪਣੇ ਆਉਣ ਵਾਲੇ ‘ਖੌਫ‘ ਗਾਣੇ ਦੇ ਨਾਲ ਡੈਬਿਊ ਕਰਨ ਦੇ ਲਈ ਪੂਰੇ ਤਿਆਰ ਹਨ। ਬਾਦਸ਼ਾਹ ਨੇ ਹਾਲ ਹੀ ਵਿਚ ਇਕ ਹਰਿਆਣਵੀ ਗੀਤ ‘ਗ੍ਰੈਂਡਫਾਦਰ‘ ਰਿਲੀਜ਼ ਕੀਤਾ ਜਿਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਹਰਿਆਣਵੀ ਭਾਸ਼ਾ ਵਿਚ ਗਾਇਆ ਹੈ। ਇਸ ਗਾਣੇ ਦੀ ਵੀਡੀਓ ਵੀ ਹਰਿਆਣਾ ਵਿਚ ਸ਼ੂਟ ਕੀਤੀ ਗਈ ਅਤੇ ਇਸ ਗਾਣੇ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

ਜਿੱਥੋਂ ਤੱਕ ‘ਖੌਫ‘ ਦਾ ਸਵਾਲ ਹੈ ਇਹ ਗਾਣਾ ਵੀ ਹਰਿਆਣਵੀ ਨੰਬਰ ਹੋਵੇਗਾ। ਗਾਣੇ ਦੇ ਬੋਲ ਮਨੀ ਮੋਦਗਿੱਲ ਦੁਆਰਾ ਲਿਖੇ ਗਏ ਹਨ ਅਤੇ ਬਾਦਸ਼ਾਹ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਗੀਤ ਦੀ ਵੀਡੀਓ ਨੂੰ ਬੀ2ਗੈਦਰ ਪ੍ਰੋਸ ਦੁਆਰਾ ਡਾਇਰੈਕਟ ਕੀਤਾ ਗਿਆ ਹੈ।

ਅਮਿਤ ਉਚਾਨਾ ਕਾਫ਼ੀ ਲੰਮੇ ਸਮੇਂ ਤੋਂ ਬਾਦਸ਼ਾਹ ਦੇ ਜ਼ਰੀਏ ਮਨੋਰੰਜਨ ਜਗਤ ਨਾਲ ਜੁੜੇ ਹੋਏ ਹਨ। ਬਾਦਸ਼ਾਹ ਦੀ ਟੀਮ ਦਾ ਹਿੱਸਾ ਹੁੰਦੇ ਹੋਏ ਉਹ 2018 ਦੀ ਫਿਲਮ ‘ਦੋ ਦੂਣੀ ਪੰਜ‘ ਦੇ ਐਸੋਸੀਏਟ ਪ੍ਰੋਡੂਸਰ ਵੀ ਰਹੇ। ਇਸ ਫ਼ਿਲਮ ਵਿੱਚ ਅਮ੍ਰਿਤ ਮਾਨ ਅਤੇ ਈਸ਼ਾ ਰਿੱਖੀ ਨੇ ਮੁੱਖ ਭੂਮਿਕਾ ਨਿਭਾਈ ਸੀ।

ਨਵੇਂ ਟੈਲੇੰਟ ਨੂੰ ਪ੍ਰੋਮੋਟ ਕਰਨ ਤੋਂ ਇਲਾਵਾ ਬਾਦਸ਼ਾਹ ਨਵੇਂ ਖੇਤਰ ਵਿੱਚ ਆਪਣਾ ਹੱਥ ਅਜ਼ਮਾ ਰਹੇ ਹਨ ਅਤੇ ਉਹ ਖੇਤਰ ਹੈ ਐਕਟਿੰਗ ਦਾ ਹਾਲ ਹੀ ਵਿਚ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ‘ਖ਼ਾਨਦਾਨੀ ਸ਼ਫਾਖਾਨਾ‘ ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।

ਫਿਲਮ ਦੇ ਨਿਰਦੇਸ਼ਕ ਸ਼ਿਲਪੀ ਦਾਸਗੁਪਤਾ ਹਨ। ਬਾਦਸ਼ਾਹ ਤੋਂ ਇਲਾਵਾ ਇਸ ਫਿਲਮ ਵਿੱਚ ਸਾਨੂੰ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ ਅਤੇ ਅਨੂੰ ਕਪੂਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ ਅਤੇ ਫ਼ਿਲਮ ਬਾਰੇ ਹੋਰ ਵੇਰਵੇ ਗੁਪਤ ਰੱਖੇ ਗਏ ਹਨ। ਇਹ ਫ਼ਿਲਮ ਟੀ ਸੀਰੀਜ਼ ਅਤੇ ਮਿਰਘਦੀਪ ਲਾਂਬਾ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ। ਫਿਲਮ 26 ਜੁਲਾਈ 2019 ਨੂੰ ਰਿਲੀਜ਼ ਹੋਵੇਗੀ।

ਜਿਸ ਕਿਸੇ ਨੂੰ ਵੀ ਬਾਦਸ਼ਾਹ ਨੇ ਲੌਂਚ ਕੀਤਾ ਹੈ ਉਹ ਸਫਲ ਹੋਇਆ ਹੈ ਅਤੇ ਅਮਿਤ ਉਚਾਨਾ ਨਾਲ ਵੀ ਇਹ ਹੋਣ ਵਾਲਾ ਹੈ। ‘ਖੌਫ‘ ਦੀ ਰੀਲੀਜ਼ ਦੀ ਤਾਰੀਖ ਦੀ ਅਜੇ ਘੋਸ਼ਣਾ ਨਹੀਂ ਹੋਈ।

Share News / Article

Yes Punjab - TOP STORIES