ਬਾਦਲ ਦਲ ਦੇ ਦਸ ਸਾਲ ਰਾਜ ਦੌਰਾਨ ਹੋਏ ਪੰਜਾਬ ਦੇ ਨੁਕਸਾਨ ਲਈ ਰਿਟਾਇਰ ਜੱਜ ਦੀ ਅਗਵਾਈ ਵਿੱਚ ਕਮੀਸ਼ਨ ਬਣੇ: ਬੱਬੀ ਬਾਦਲ

ਅੰਮ੍ਰਿਤਸਰ, ਜੁਲਾਈ 13, 2019 –

ਪੰਜਾਬ ਨੂੰ ਨੁਕਸਾਨ ਅਤੇ ਉਸ ਦੀ ਆਰਥਿਕਤਾ ਨੂੰ ਡਾਵਾਂ – ਡੋਲ ਕਰਨ ਵਾਲੇ ਬਾਦਲ ਦਲ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਲੁੱਟਾਂ – ਘਸੁੱਟਾਂ ਦੀ ਘੋਖ ਕਰਨ ਲਈ ਰਿਟਾਇਰ ਜੱਜ ਦੀ ਅਗਵਾਈ ਵਿੱਚ ਕਮਿਸ਼ਨ ਬਣੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਪ੍ਰੇਮਗੜ੍ਹ ਵਿੱਖੇ ਪੱਤਰਕਾਰਾਂ ਨਾਲ ਗੱਲ – ਬਾਤ ਕਰਦੇ ਆਖੇ ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਲਾਉਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਨੂੰ ਨਿੱਜੀ ਕੰਪਨੀ ਵਾਂਗ ਚਲਾਇਆ ਅਤੇ ਪੰਜਾਬ ਦਾ ਭਾਰੀ ਨੁਕਸਾਨ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਜੇ ਧਿਆਨ ਨਾਲ ਘੋਖ ਕੀਤੀ ਗਈ ਤਾਂ ਪਤਾ ਲੱਗੇਗਾ ਕਿ ਕਿਸ ਹੱਦ ਤੱਕ ਪੰਜਾਬ ਸੂਬੇ ਦੀਆਂ ਜ਼ਮੀਨ ਗਿਰਵੀ ਪਈਆਂ ਹਨ ਇਥੋਂ ਤੱਕ ਕਿ ਵੱਡੀਆਂ ਸਰਕਾਰੀ ਇਮਾਰਤਾਂ ਵੀ ਗਿਰਵੀ ਪਈਆਂ ਹਨ ਅਤੇ ਪੰਜਾਬ ਨੂੰ ਅਗਲੇ ਦਸ ਸਾਲ ਤੱਕ ਆਉਣ ਵਾਲੀਆਂ ਆਮਦਨਾਂ ਜੋ ਕਿ ਪੇਟ੍ਰੋਲ, ਡੀਜ਼ਲ ਦੀ ਸੇਲ ਅਤੇ ਜਿਨਸਾਂ ਤੇ ਟੈਕਸ ਵਿੱਚੋਂ ਆਉਣੀ ਸੀ ਉਹ ਵੀ ਗਿਰਵੀ ਰੱਖੀ ਹੋਈ ਹੈ।

ਹਰ ਨਵੀਂ ਸੜਕ ਤੇ ਟੋਲ ਟੈਕਸ ਲਾਏ ਹਨ ਅਤੇ ਕੇਂਦਰ ਦੇ ਹਿਸਾਬ ਨਾਲ ਸੂਬੇ ਦਾ ਹਿਸਾਬ ਮਿਲਾਉਣ ਲਈ 31000 ਕਰੋੜ ਦੇ ਫ਼ਰਕ ਨੂੰ ਸੂਬੇ ਦੇ ਸਿਰ ਲੋਨ ਮੰਨ ਕੇ ਹਰ ਛੇ ਮਹੀਨੇ ਬਾਅਦ ਉਸ ਦੀ ਕਿਸ਼ਤ ਤੇ 13 ਪ੍ਰਤੀਸ਼ਤ ਵਿਆਜ ਦਾ ਹਿੱਸਾ ਕੇਂਦਰ ਨੂੰ ਦੇਣਾ ਪੈਂਦਾ ਹੈ। ਇਥੋਂ ਤੱਕ ਕਿ ਸੂਬੇ ਨੂੰ ਬਿਜਲੀ ਸਰਪਲਸ ਕਹਿਣ ਵਾਲੇ ਬਾਦਲ ਦਲ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀ – ਭਗਤ ਕਰ ਕੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਅਤੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੱਦੋਂ ਮਹਿੰਗੇ ਮਾਰੂ ਸ਼ਰਤਾਂ ਵਾਲੇ ਸਮਝੌਤੇ ਕਰ ਕੇ ਸੂਬੇ ਵਿੱਚ ਬਿਜਲੀ ਮਾਫੀਆ ਦਾ ਮੁੱਢ ਬੰਨਿਆਂ ਹੈ ਜਿਸ ਦਾ ਸਿਧਾ-ਸਿਧਾ ਫਾਇਦਾ ਬਾਦਲ ਦਲ ਨੂੰ ਆਪਣੀਆਂ ਜੇਬਾ ਭਰ ਕੇ ਹੋਇਆ ਅਤੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਬਜਾਏ ਕਾਂਗਰਸ ਸਰਕਾਰ ਨੇ ਇਨ੍ਹਾਂ ਕੰਪਨੀਆਂ ਤੋਂ ਮੋਟਾ ਪੈਸਾ ਲੈ ਕੇ ਆਮ ਲੋਕਾਂ ਲਈ ਬਿਜਲੀ ਮਹਿੰਗੀ ਕਰ ਦਿੱਤੀ।

ਖੁਦ ਪੰਜਾਬ ਨੂੰ ਆਰਥਿਕ ਮੰਦੀ ਵੱਲ ਧੱਕਣ ਵਾਲੇ ਬਾਦਲ ਦਲ ਸਿਰਫ਼ ਸਿਆਸੀ ਫ਼ਾਇਦਾ ਲੈਣ ਲਈ ਧਰਨੇ ਲਗਾ ਕੇ ਡਰਾਮਾਂ ਕਰ ਰਹੇ ਹਨ। ਇਸ ਮੌਕੇ ਰਣਧੀਰ ਸਿੰਘ, ਸੁੱਚਾ ਸਿੰਘ, ਜਗਜੋਤ ਸਿੰਘ, ਕਮਲਜੀਤ ਸਿੰਘ, ਇਕਬਾਲ ਸਿੰਘ, ਬਾਬਾ ਨਰਿੰਦਰ ਸਿੰਘ, ਜਸਵੰਤ ਸਿੰਘ, ਸੋਮ ਪ੍ਰਕਾਸ, ਹਰਤੇਸ਼ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ, ਸੁਰਮੁਖ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ ਬਰਾੜ, ਪਰਮਿੰਦਰ ਸਿੰਘ, ਜਗਤਾਰ ਸਿੰਘ ਘੜੂੰਆ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਗੁਰਵਿੰਦਰ ਸਿੰਘ , ਕੁਲਵਿੰਦਰ ਸਿੰਘ , ਆਦਿ ਹਾਜਰ ਸਨ।

Share News / Article

Yes Punjab - TOP STORIES