ਬਾਦਲ ਦਲ ਅਤੇ ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਬਾਰੇ ਸਿਆਸਤ ਤੋਂ ਗੁਰੇਜ਼ ਕਰਨ: ਅਕਾਲੀ ਦਲ ਟਕਸਾਲੀ

ਯੈੱਸ ਪੰਜਾਬ
ਚੰਡੀਗੜ੍ਹ, 20 ਸਤੰਬਰ, 2019:

ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਇਕ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ , ਡਾ. ਰਤਨ ਸਿੰਘ ਅਜਨਾਲਾ, ਸ.ਬੀਰਦਵਿੰਦਰ ਸਿੰਘ, ਉਜਾਗਰ ਸਿੰਘ ਬਡਾਲੀ, ਰਵਿੰਦਰ ਸਿੰਘ ਬਰਮਪੁਰਾ , ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਹਾਜਰ ਹੋਏ।

ਅੱਜ ਦੀ ਮੀਟਿੰਗ ਸ੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸੁਲਤਾਨਪੁਰ ਲੋਧੀ ਵਿਖੇ ਹਮਖਿਆਲੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਨਾਲ ਮਿਲ ਕੇ ਮਨਾਉਣ ਲਈ ਤਾਲਮੇਲ ਕਮੇਟੀ ਦਾ ਗਠਨ ਕਰਨ ਦੇ ਨਾਲ ਜ਼ਿਲਾ ਪ੍ਰਧਾਨਾ ਨੂੰ ਵੀ ਆਪਣੇ ਜ਼ਿਲਿਆਂ ਵਿੱਚ ਧਾਰਮਿਕ ਪ੍ਰੋਗਰਾਮ ਉਲੀਕਣ ਲਈ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਇਨ੍ਹਾਂ ਆਗੂਆਂ ਨੇ ਬਾਦਲ ਦਲ ਅਤੇ ਪੰਜਾਬ ਸਰਕਾਰ ਨੂੰ ਪ੍ਰਕਾਸ ਪੁਰਬ ਮੌਕੇ ਸਿਆਸਤ ਨਾ ਕਰਨ ਲਈ ਵੀ ਵਰਜਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਜੋਕਿ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀਆਂ ਵਿੱਚ ਦੌਸ਼ੀ ਹੈ ਉਨ੍ਹਾਂ ਨੂੰ ਧਾਰਮਿਕ ਮਸਲਿਆਂ ਤੇ ਬੋਲਣ ਤੋਂ ਗੁਰੇਜ ਕਰਦਿਆਂ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ ।

ਇਨ੍ਹਾਂ ਆਗੂਆਂ ਨੇ ਪੰਜਾਬੀ ਭਾਸ਼ਾ ਦੇ ਹੋ ਰਹੇ ਨਿਰਆਦਰ ਅਤੇ ਬੀ.ਜੇ.ਪੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਬਿਆਨ ਇਕ ਦੇਸ਼ ਇਕ ਭਾਸ਼ਾ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਦਾ ਦੂਸਰੇ ਨੰਬਰ ਦਾ ਦੇਸ਼ ਹੈ ਜਿਥੇ ਸਭ ਤੋਂ ਵੱਧ ਅਲਗ ਅਲਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜੋਕਿ ਸਾਡੇ ਦੇਸ਼ ਦੀ ਅਸਲ ਖੂਬਸੂਰਤੀ ਹੈ ਹਰ ਖਿਤੇ ਦੀ ਆਪਣੀ ਮਾਂ ਬੋਲੀ ਹੈ ।

ਦੇਸ਼ ਦੀ ਆਜਾਦੀ ਤੋਂ ਬਾਅਦ ਸੂਬਿਆਂ ਦੀ ਵੰਡ ਬੋਲੀ ਦੇ ਆਧਾਰ ਤੇ ਕੀਤੀ ਗਈ ਹੈ ਅਤੇ ਪੰਜਾਬੀ ਸੂਬਾ ਬਣਾਉਣ ਲਈ ਪੰਜਾਬੀਆਂ ਨੂੰ ਲੰਬਾ ਸੰਘਰਸ਼ ਕਰਨਾ ਪਿਆ । ਸੰਘਰਸ਼ ਤੋਂ ਬਾਅਦ ਵੀ ਇਕ ਲੰਗੜਾ ਪੰਜਾਬੀ ਸੂਬਾ ਪੰਜਾਬੀਆਂ ਦੀ ਝੋਲੀ ਪਿਆ। ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਵਰਗੇ ਮੁੱਦੇ ਅਜੇ ਤੱਕ ਵੀ ਲਟਕੇ ਹੋਏ ਹਨ ਇਸ ਲਈ ਇਕ ਬੋਲੀ ਕਦੇ ਵੀ ਇਸ ਦੇਸ਼ ਨੂੰ ਇਕ ਨਹੀਂ ਰੱਖ ਸਕਦੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ –ਸਤਕਾਰ ਦਵਾਉਣ ਲਈ ਸ਼ੰਘਰਸ਼ ਕਰੇਗਾ।

ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਧਾਰਾ 370 ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪੈਦਾ ਹੋਏ ਹਲਾਤ ਸਿੱਖਾਂ ਅਤੇ ਹੋਰ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਲਦੀ ਹੀ ਇਕ ਵਫਦ ਜੰਮੂ –ਕਸ਼ਮੀਰ ਭੇਜੇਗਾ । ਇਨ੍ਹਾਂ ਆਗੂਆ ਨੇ ਭਗਤ ਸਿੰਘ ਦੇ ਜਨਮ ਦਿਨ ਨੂੰ ਮਨਾਉਣ ਲਈ ਅਤੇ ਪੰਜਾਬ ਵਿੱਚ ਹੋ ਰਹੀਆਂ ਉਪ ਚੋਣਾਂ ਲਈ ਰਣਨੀਤੀ ਬਣਾਉਦਿਆਂ ਹੋਇਆਂ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ।

ਇਸ ਮੌਕੇ ਕਰਨੈਲ ਸਿੰਘ ਪੀਰਮੁਹੰਮਦ , ਗੁਰਪ੍ਰਤਾਪ ਸਿੰਘ, ਮੱਖਣ ਸਿੰਘ ਨੰਗਲ, ਮਹਿੰਦਰ ਸਿੰਘ ਹੁਸੈਨਪੁਰਾ ਜਥੇਦਾਰ ਚਰਨ ਸਿੰਘ , ਮਨਮੋਹਨ ਸਿੰਘ ਸਠਿਆਣਾ,ਸਾਹਿਬ ਸਿੰਘ ਬਡਾਲੀ, ਜਗਰੂਪ ਸਿੰਘ ਸੇਖਵਾਂ, ਚੈਚਲ ਸਿੰਘ ਬਾਗੜੀਆ, ਗੁਰਜੀਵਨ ਸਿੰਘ ਸਰੋਦ, ਬਲਦੇਵ ਸਿੰਘ ਚੇਤਾ, ਗੁਰਪ੍ਰੀਤ ਸਿੰਘ ਕਲਕੱਤਾ , ਬਲਵਿੰਦਰ ਸਿੰਘ, ਹਰਜੀਤ ਸਿੰਘ, ਗੁਰਸੇਵ ਸਿੰਘ ਹਰਪਾਲਪੁਰ, ਮਹਿੰਦਰ ਸਿੰਘ ਚੰਡੀਗੜ੍ਹ , ਦਲਜੀਤ ਸਿੰਘ ਗਿੱਲ, ਨਰਪਿੰਦਰ ਸਿੰਘ ਬਿੱਟੂ ਖਿਆਲਾ, ਗੁਰਜਿੰਦਰ ਸਿੰਘ ਗਲੇਵਾਲ, ਜਗਜੀਤ ਸਿੰਘ ਰਾਣਾ, ਜਸਵੰਤ ਸਿੰਘ ਰਾਣੀਪੁਰ, ਜਗਤਾਰ ਸਿੰਘ ਘੜੂੰਆ, ਜਸਪ੍ਰੀਤ ਸਿੰਘ ਹੋਬੀ, ਕਵਰਪਾਲ ਸਿੰਘ ਹਨੀਗਿੱਲ, ਇੰਦਰਜੀਤ ਸਿੰਘ ਮੋਗਾ, ਇਕਬਾਲ ਸਿੰਘ, ਜਗਜੀਤ ਸਿੰਘ ਤਰਨਤਾਰਨ, ਰਣਜੀਤ ਸਿੰਘ ਬਰਾੜ, ਪ੍ਰੀਤਮ ਸਿੰਘ ਦੜਵਾ, ਕੁਲਜੀਤ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ , ਉਪਿੰਦਰ ਸਿੰਘ ਆਦਿ ਹਾਜਰ ਸਨ।

Share News / Article

Yes Punjab - TOP STORIES