Monday, July 26, 2021
400 July

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Markfed New Gif

Innocent Admission

ਬਾਦਲਾਂ ਤੋਂ ਗੁਰੂਧਾਮ ਅਜ਼ਾਦ ਕਰਵਾਉਣ ਦਾ ਲਿਆ ਪ੍ਰਣ; ਬ੍ਰਹਮਪੁਰਾ ਤੇ ਢੀਂਡਸਾ ਦੀ ਅਗਵਾਈ ’ਚ ਆਗੂ ਹੋਏ ਦਰਬਾਰ ਸਾਹਿਬ ਵਿਖ਼ੇ ਨਤਮਸਤਕ

- Advertisement -

ਯੈੱਸ ਪੰਜਾਬ
ਅੰਮਿ੍ਰਤਸਰ 21 ਜੂਨ, 2021 –
ਸਿੱਖ ਕੌਮ ਦੇ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ,ਸ਼ੁਕਰਾਨੇ ਵਜੋ,ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ,ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਨਵ-ਨਿਯੁਕਤ ਉੱਚ ਸਿੱਖ ਲੀਡਰਸ਼ਿਪ ਨੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਉਪਰੰਤ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਪੰਥ,ਪਾਰਟੀ ਦੇ ਹਿੱਤਾਂ ਲਈ,ਕਿਸਾਨ ਅੰਦੋਲਨ ਦੀ ਚੜਦੀਕਲਾ ਲਈ ਅਰਦਾਸ ਕੀਤੀ ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨਾਂ ਚ ਜਥੇਦਾਰ ਸੇਵਾ ਸਿੰਘ ਸੇਖਵਾ,ਜਗਦੀਸ਼ ਸਿੰਘ ਗਰਚਾ,ਬੀਰ ਦਵਿੰਦਰ ਸਿੰਘ,ਜਥੇਦਾਰ ਉਜਾਗਰ ਸਿੰਘ ਬਡਾਲੀ, (ਰਿਟਾਇਰ) ਨਿਰਮਲ ਸਿੰਘ,ਸੁਖਵਿੰਦਰ ਸਿੰਘ ਔਲਖ, ਜਨਰਲ ਸਕੱਤਰਾ ਜਥੇਦਾਰ ਰਣਜੀਤ ਸਿੰਘ ਤਲਵੰਡੀ,ਸ੍ਰ ਨਿਧੜਕ ਸਿੰਘ ਬਰਾੜ, ਸ੍ਰ ਕਰਨੈਲ ਸਿੰਘ ਪੀਰਮੁਹੰਮਦ, ਜਥੇਦਾਰ ਬਰਜਿੰਦਰ ਸਿੰਘ ਹੁਸੈਨਪੁਰ,ਜਥੇਦਾਰ ਮਨਮੋਹਨ ਸਿੰਘ ਸਠਿਆਲਾ,ਸੁਖਵੰਤ ਸਿੰਘ ਸਰਾੳ,ਹਰਸੁਖਇੰਦਰ ਸਿੰਘ ਬੱਬੀ ਬਾਦਲ,ਤੇਜਿੰਦਰਪਾਲ ਸਿੰਘ ਸੰਧੂ,ਮਨਜੀਤ ਸਿੰਘ ਦਸੂਹਾ,ਅਵਤਾਰ ਸਿੰਘ ਜੌਹਲ,ਜਥੇਦਾਰ ਮੱਖਣ ਸਿੰਘ ਨੰਗਲ,ਜਥੇਦਾਰ ਅਰਜਨ ਸਿੰਘ ,ਜਥੇਦਾਰ ਹਰਬੰਸ ਸਿੰਘ ਮੰਝਪੁਰ ਅਰਜਨ ਸਿੰਘ ਸ਼ੇਰਗਿੱਲ,ਹਰਪ੍ਰੀਤ ਸਿੰਘ ਗਰਚਾ ਤੇ ਹੋਰ ਲੀਡੀਰਸ਼ਿਪ,ਵਰਕਰ,ਅਹੁਦੇਦਾਰ ਆਦਿ ਹਾਜਰ ਸਨ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਜਬਰ ਜੁਲਮ ਵਿਰੁੱਧ ਹਲੇਮੀ ਰਾਜ ਦੀ ਵਕਾਲਤ ਕਰਦਿਆਂ ਕਿਹਾ ਕਿ ਹੁਕਮਰਾਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ । ਦੋਵਾਂ ਆਗੂਆਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਚ ਨਿਘਾਰ ਪਰਿਵਾਰਵਾਦ ਕਰਕੇ ਆਇਆ ਹੈ,ਜਿਥੇ ਭਿ੍ਰਸ਼ਟਾਚਾਰ ਤੇ ਚਰਿੱਤਰਹੀਣਤਾ ਕਾਰਨ ਸਿੱਖ ਕੌਮ ਦੀ ਹੇਠੀ ਹੋ ਰਹੀ ਹੈ ।

ਸਿੱਖ ਪੰਥ ਮੁੱਢਲੇ ਅਸੂਲਾਂ ਤੋ ਦੂਰ ਚਲਾ ਗਿਆ ਹੈ । ਇਸ ਸਭ ਲਈ ਬਾਦਲ ਜੁੰਮੇਵਾਰ ਹਨ ,ਜਿਨਾ ਕੋਲ ਸਿੱਖ ਸੰਗਠਨਾਂ ਦਾ ਕੰਟਰੋਲ ਲੰਮੇ ਸਮੇ ਤੋ ਆਇਆ ਹੈ । ਉਨਾ ਕਿਹਾ ਕਿ ਬਾਦਲ ਸੌਦਾ-ਸਾਧ ਦੇ ਚੇਲੇ ਹਨ । ਵੋਟਾਂ ਖਾਤਰ ਉਨਾ ਸਿੱਖ ਕੌਮ ਨੂੰ ਹੀ ਵੇਚ ਦਿੱਤਾ, ਉਨਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਨੂੰ ਵੀ ਨਿਸ਼ਾਨੇ ਤੇ ਲਿਆ । ਸ ਬ੍ਰਹਮਪੁਰਾ ਤੇ ਢੀਂਡਸਾ ਨੇ ਬਾਦਲਾਂ ਤੋ ਸ਼੍ਰੋਮਣੀ ਕਮੇਟੀ ਅਜਾਦ ਕਰਵਾਉਣ ਦਾ ਵਾਅਦਾ ਕੀਤਾ ।

ਉਕਤ ਸਿੱਖ ਆਗੂਆਂ ਮੋਦੀ ਸਰਕਾਰ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੰਨਦਾਤੇ ਦੀਆਂ ਮੰਗਾਂ ਨਾ ਮੰਨਣ ਕਰਕੇ ਭਾਜਪਾ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ । ਕਿਸਾਨ ਅੰਦੋਲਨ ਚ ਸ਼ਾਮਲ ਬੀਬੀਆਂ,ਬੱਚੇ,ਨੌਜੁਆ ਅਤੇ ਬਜੁਰਗਾਂ ਨੇ ਭਾਰੀ ਮੀਹ,ਹਨੇਰੀ,ਸਰਦੀ,ਗਰਮੀ ਦੀ ਪ੍ਰਵਾਹ ਕੀਤੇ ਬਿਨਾ 8,9 ਮਹੀਨਿਆਂ ਤੋ ਕਾਲੇ ਕਾਨੂੰਨਾਂ ਖਿਲਾਫ ਘੋਲ ਕਰ ਰਹੇ ਹਨ ਪਰ ਸੱਤਾ ਤੇ ਕਾਬਜ ਭਾਜਪਾ ਦੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਕੀਤੇ ਵਾਅਦਿਆਂ ਤੋ ਖਰੀ ਨਹੀ ਉਤਰੀ ,ਜਿਨਾ ਮਸਲਿਆਂ ਤੇ ਕੈਪਟਨ ਨੇ ਲੋਕਾਂ ਤੋ ਵੋਟਾਂ ਬਟੋਰੀਆਂ ਸਨ, ਉਨਾ ਦਾ ਹੱਲ ਕਰਨ ਚ ਕੈਪਟਨ ਬੁਰੀ ਤਰਾਂ ਫੇਲ ਸਾਬਿਤ ਹੋਏ ਹਨ । ਬੇਅਦਬੀ ਕਾਂਡ ਤੇ ਡਰੱਗਜ ਦਾ ਕੈਪਟਨ ਸਰਕਾਰ ਹੱਲ ਨਹੀ ਕੱਢ ਸਕੀ । ਘਾਗ ਸਿਆਸਤਦਾਨਾਂ ਨੇ ਪੰਜਾਬ ਤੇ ਦੇਸ਼ ਦੀ ਰਾਜਸੀ ਸਥਿਤੀ ਤੇ ਕਿਹਾ ਕਿ ਸਤਾਧਾਰੀਆ ਲੋਕਾਂ ਨਾਲ ਖਿਲਵਾੜ ਕੀਤਾ ।

ਮੋਦੀ ਹਕੂਮਤ ਵੱਡੇ ਘਰਾਣਿਆਂ ਨੂੰ ਪ੍ਰਫੁਲਤ ਕਰਨ ਤੇ ਤੁੱਲੀ ਹੈ ਜਦਕਿ ਪੰਜਾਬ ਸਰਕਾਰ ਜਨਤਾ ਦੀ ਥਾਂ ਆਪਣੇ ਐਮ ਐਲ ਏ ਦੇ ਕਾਕਿਆਂ ਨੂੰ ਉੱਚ ਨੌਕਰੀਆਂ ਤੇ ਪਹੁੰਚਾ ਰਹੀ ਹੈ । ਉਨਾ ਦਾਅਵਾ ਕੀਤਾ ਕਿ ਭਾਜਪਾ,ਕਾਂਗਰਸ ਤੇ ਬਾਦਲਾਂ ਤੋ ਦੁੱਖੀ ਲੋਕ ਇਨਾ ਨੂੰ ਲੱਕ ਤੋੜ ਹਾਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਪੰਜਾਬ ਨੂੰ ਚੋਥਾ ਫਰੰਟ ਦਵਾਂਉਗਾ ।

ਇਸ ਮੌਕੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ,ਮਿੱਠੂ ਸਿੰਘ ਕਾਹਨਕੇ ਐਸ ਜੀ ਪੀ ਸੀ ਮੈਬਰ ,ਡਾ ਕਾਰਜ ਸਿੰਘ ਧਰਮ ਸਿੰਘ ਵਾਲਾ,ਰਾਜਬੀਰ ਸਿੰਘ ਐਡਵੋਕੇਟ ,ਤਜਿੰਦਰ ਸਿੰਘ ਟਕੋਆ,ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ,ਭਾਈ ਮਨਾਵਾ, ਜਸਬੀਰ ਸਿੰਘ ਘੁੰਮਣ,,ਰਘਬੀਰ ਸਿੰਘ ਰਾਜਾਸਾਂਸੀ,ਜਤਿੰਦਰ ਸਿੰਘ ,ਸਵਰਨਜੀਤ ਸਿੰਘ ਕੁਲਾਰੀਆ,ਦਲਜਿੰਦਰਬੀਰ ਸਿੰਘ ਵਿਰਕ,ਗੁਰਪ੍ਰੀਤ ਸਿੰਘ ਕੱਲਕੱਤਾ,ਅਜੀਤ ਸਿੰਘ ਰੰਘਰੇਟਾ,ਗੁਰਮੁੱਖ ਸਿੰਘ ਸੰਧੂ,ਗਗਨਦੀਪ ਸਿੰਘ ਰਿਆੜ ,ਰੇਸ਼ਮ ਸਿੰਘ ਨਵਾਸ਼ਹਿਰ ,ਰਜਿੰਦਰ ਸਿੰਘ, ਬਰਜਿੰਦਰ ਸਿੰਘ ਰਾਏਕੋਟ,ਮਨਜੀਤ ਸਿੰਘ,ਮਲਕੀਅਤ ਸਿੰਘ,ਹਰਦੇਵ ਸਿੰਘ, ਸ਼ਦਲਜੀਤ ਸਿੰਘ ਗਿੱਲ,ਬਲਦੇਵ ਸਿੰਘ ਝੇਤਾ ਆਦਿ ਵੱਡੀ ਗਿਣਤੀ ਚ ਹੋਰ ਲੋਕ ਸ਼ਾਮਲ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,892FollowersFollow

ENTERTAINMENT

National

GLOBAL

OPINION

Attack on Chinese in Pakistan

Who is behind the attack on Chinese in Pakistan – by Amjad Ayub Mirza

The deadly attack, carried out on July 15, on a coach carrying Chinese engineers to an under-construction tunnel site at the 4300 MW Dasu...
Coexistence

Coexistence, a unifying factor for Indians – by Asad Mirza

For most political parties, sociologists and psephologists what a common Indian on the street thinks matters most. It is an insight into a common...
Taliban Afghanistan

Taliban’s Next Stop: Kabul, Kashmir and Kerala – by Amjad Ayub Mirza

The speedy advance of the Taliban from northern Afghanistan to Kabul in the eastern section of the country could not have been achieved without...

SPORTS

Health & Fitness

Diabetes Check

Covid-19 may bring a new wave of diabetes: Study

New York, July 24, 2021- While diabetes is known to be a risk factor for severe Covid outcomes, researchers are now observing a new long-term health concern in patients hospitalised with Covid-19 -- an increase in new-onset hyperglycemia, or high levels of blood sugar lasting months after the infection. Researchers from the Boston Children's Hospital assessed the health of 551...

Gadgets & Tech

error: Content is protected !!