ਬਾਜ਼ ਧਾਲੀਵਾਲ ਦਾ ਗੀਤ ‘ਛੱਡ ਵੀ ਨਈ ਸਕਦਾ’ ਕਰੇਗਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ

ਚੰਡੀਗੜ੍ਹ 29 ਜੂਨ 2019:

ਹੁਨਰ ਅਤੇ ਕਿਸਮਤ ਉਹ ਦੋ ਚੀਜ਼ਾਂ ਹਨ ਜੋ ਸਫਲਤਾ ਨੂੰ ਆਪਣੇ ਵੱਲ ਖਿੱਚਦੀਆਂ ਹਨ। ਕੁਝ ਲੋਕ ਹੀ ਇਹਨੇ ਖੁਸ਼ਕਿਸਮਤ ਹੁੰਦੇ ਹਨ ਜਿਹਨਾਂ ਦੀ ਕਿਸਮਤ ਅਤੇ ਹੁਨਰ ਇਕੱਠੇ ਹੋ ਜਾਂਦੇ ਹਨ ਅਤੇ ਫੇਰ ਉਹ ਇਸ ਸੰਸਾਰ ਵਿੱਚ ਚਮਕਣ ਦਾ ਸੁਨਹਿਰੀ ਮੌਕਾ ਪ੍ਰਾਪਤ ਕਰਦੇ ਹਨ। ਇਕ ਅਜਿਹੇ ਪ੍ਰਤਿਭਾਸ਼ਾਲੀ ਅਤੇ ਖੁਸ਼ਕਿਸਮਤ ਕਲਾਕਾਰ ਹਨ ‘ਬਾਜ਼ ਧਾਲੀਵਾਲ’ ਜੋ ਇਸ ਸੰਗੀਤ ਦੀ ਦੁਨੀਆਂ ਵਿਚ ਦਾਖਲ ਹੋਏ ਹਨ।

ਉਹਨਾਂ ਨੇ ਧਾਰਮਿਕ ਗੀਤ ਜਿਸਦਾ ਨਾਮ ‘ਮੈਂ ਤੇਰਾ ਨਾਨਕਾ ਫਰਿਆਦੀ’ ਦੇ ਨਾਲ ਪੰਜਾਬੀ ਇੰਡਸਟਰੀ ਵਿਚ ਅਪਣਾ ਕਦਮ ਰੱਖਿਆ। ਅਤੇ ਹੁਣ ਉਹਨਾਂ ਨੇ ਆਪਣੇ ਨਵੇਂ ਗੀਤ ‘ਛੱਡ ਵੀ ਨਈ ਸਕਦਾ’ ਨੂੰ ਰਿਲੀਜ਼ ਕੀਤਾ ਹੈ।

‘ਬਾਜ਼ ਧਾਲੀਵਾਲ’ ਨੇ ਇਸ ਗੀਤ ਨੂੰ ਅਵਾਜ਼ ਦਿੱਤੀ ਹੈ। ਗੀਤ ਦੇ ਬੋਲ ‘ਗੁਰੀ ਐਮ ਕੇ’ ਦੁਆਰਾ ਲਿਖੇ ਗਏ ਹਨ ਅਤੇ ਪ੍ਰਿੰਸ ਸੱਗੂ ਨੇ ਇਸ ਗੀਤ ਦੇ ਮਿਊਜ਼ਿਕ ਕੰਪੋਜ਼ਰ ਹਨ। ਗੀਤ ਦੀ ਵੀਡੀਓ ਨੂੰ ਡਾਇਰੈਕਟ ਦਿਵਿਆਜੋਤ ਸਿੰਘ ਖੰਡਪੁਰ ਅਤੇ ਰਾਜਬੀਰ ਧੰਜਲ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਆਰ ਡੀ ਅਤੇ ਡੀ ਜੇ ਵਜੋਂ ਜਾਣਿਆ ਜਾਂਦਾ ਹੈ। ਟੀ ਓ ਬੀ ਗੈਂਗ ਦੇ ਪ੍ਰਭਜੋਤ ਮਹੰਤ ਨੇ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ।

ਗਾਣਾ ਦੇਖਣ ਲਈ ਇੱਥੇ ਕਲਿੱਕ ਕਰੋ

ਗੀਤ ਦੀ ਰਿਲੀਜ਼ਿੰਗ ਮੌਕੇ ਬਾਜ ਧਾਲੀਵਾਲ ਨੇ ਕਿਹਾ, “ਉਹ ਲੋਕ ਜੋ ਅਸਲ ਵਿਚ ਆਪਣੀ ਸਮਰੱਥਾ ਨੂੰ ਛੂਹਣ ਵਿਚ ਸਮਰੱਥ ਹੁੰਦੇ ਹਨ ਉਹ ਹੀ ਅਸਲ ਵਿੱਚ ਖੁਸ਼ਕਿਸਮਤ ਹਨ। ਮੈਂ ਟੀ ਓ ਬੀ ਗੈਂਗ ਅਤੇ ਪ੍ਰਭਜੋਤ ਮਹੰਤ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਂਨੂੰ ਇਸ ਗੀਤ ਦੇ ਸਫ਼ਰ ਦੌਰਾਨ ਲਗਾਤਾਰ ਹੌਸਲਾ ਦਿਤਾ ਅਤੇ ਉਤਸ਼ਾਹਿਤ ਕੀਤਾ। ਮੈਂ ਇਸ ਗਾਣੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਦਰਸ਼ਕ ਵੀ ਮੇਰੀ ਕਦਰ ਕਰਨਗੇ ਅਤੇ ਮੇਰੇ ਕੰਮ ਨੂੰ ਹਮੇਸ਼ਾ ਵਾਂਗ ਪਸੰਦ ਕਰਨਗੇ।”

ਨਿਰਦੇਸ਼ਕ ਰਾਜਬੀਰ ਅਤੇ ਦਿਵਿਆਜੋਤ ਸਿੰਘ ਨੇ ਕਿਹਾ ਕਿ ” ਅੱਜ ਕੱਲ ਲੋਕ ਅਜਿਹੀਆਂ ਵੀਡੀਓ ਦੇਖਣਾ ਚਾਹੁੰਦੇ ਹਨ ਜੋ ਗੀਤ ਦੇ ਜ਼ੋਨਰ ਨਾਲ ਵੀ ਜਾਵੇ।ਸਾਨੂੰ ਗੀਤ ਦੇ ਬੋਲ ਬਹੁਤ ਹੀ ਪਸੰਦ ਆਏ ਜਿਸਨੇ ਸਾਨੂੰ ਇਸ ਗੀਤ ਦੀ ਵੀਡੀਓ ਨੂੰ ਹੋਰ ਵਧੀਆ ਬਣਾਉਣ ਲਈ ਸਾਨੂੰ ਪ੍ਰੇਰਿਤ ਕੀਤਾ। ਅਸੀਂ ਗਾਣੇ ਦੀ ਵਿਡੀਓ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਗਾਇਕ ਦੀ ਆਵਾਜ਼ ਨਾਲ ਵੀ। ਸਾਨੂੰ ਯਕੀਨ ਹੈ ਕਿ ਦਰਸ਼ਕ ਇਸ ਗਾਣੇ ਨੂੰ ਪਸੰਦ ਕਰਨਗੇ।”

ਟੀ ਓ ਬੀ ਗੈਂਗ ਦੇ ਪ੍ਰੋਡਿਊਸਰ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਭਜੋਤ ਮਹੰਤ ਨੇ ਕਿਹਾ “ਅਸੀਂ ਟੀ ਓ ਬੀ ਗੈਂਗ ਵਿਚ ਨਵੇਂ ਲੋਕਾਂ ਨੂੰ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਹੈ।ਅਤੇ ਬਾਜ਼ ਧਾਲੀਵਾਲ ਨਾਲ ਜੁੜਨਾ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ।ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡੀ ਮਿਹਨਤ ਦੀ ਤਾਰੀਫ਼ ਕਰਨਗੇ।

ਛੱਡ ਵੀ ਨਈ ਸਕਦਾ’ ਟੀ ਓ ਬੀ ਗੈਂਗ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ 28 ਜੂਨ ਨੂੰ ਰਿਲੀਜ਼ ਹੋ ਗਿਆ ਹੈ।

Share News / Article

Yes Punjab - TOP STORIES