ਬਹਿਬਲ ਕਲਾਂ ਦਾ ਇਨਸਾਫ਼ ਨਾ ਮਿਲਣ ’ਤੇ ਗੋਲੀਕਾਂਡ ਵਾਲੀ ਥਾਂ ਧਰਨੇ ’ਤੇ ਬੈਠੇ ਸੁਖ਼ਰਾਜ ਸਿੰਘ, ਪਿਤਾ ਕ੍ਰਿਸ਼ਨ ਭਗਵਾਨ ਸਿੰਘ ਹੋਏ ਸਨ ਸ਼ਹੀਦ

ਯੈੱਸ ਪੰਜਾਬ
ਫ਼ਰੀਦਕੋਟ, 16 ਦਸੰਬਰ, 2021:
2015 ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਵਿੱਚ ਬਹਿਬਲ ਕਲਾਂ ਵਿਖ਼ੇ ਧਰਨਾ ਦੇ ਰਹੇ ਸ਼ਾਂਤਮਈ ਸਿੱਖਾਂ ’ਤੇ ਪੁਲਿਸ ਗੋਲੀ ਚਲਾਏ ਜਾਣ ਕਾਰਨ ਸ਼ਹੀਦ ਹੋਏ ਦੋ ਸਿੰਘਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਵਿੱਚੋਂ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖ਼ਰਾਜ ਸਿੰਘ ਨੇ ਅੱਜ ਗੋਲੀਕਾਂਡ ਵਾਲੇ ਸਥਾਨ ’ਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਹੈ।

ਵੀਰਵਾਰ ਨੂੰ ਇਹ ਧਰਨਾ ਸੁਖ਼ਰਾਜ ਸਿੰਘ ਵੱਲੋਂ ਸ਼ੁਰੂ ਕੀਤੇ ਜਾਣ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਦਲ ਖ਼ਾਲਸਾ ਦੇ ਆਗੂ ਹਾਜ਼ਰ ਸਨ।

ਸੁਖ਼ਰਾਜ ਸਿੰਘ ਨੇ ਇਹ ਧਰਨਾ 6 ਸਾਲ ਬਾਅਦ ਵੀ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ਼ ਨਾ ਮਿਲਣ ਕਰਕੇ ਸ਼ੁਰੂ ਕੀਤਾ ਹੈ।

2022 ਚੋਣਾਂ ਵਿੱਚ ਥੋੜ੍ਹਾ ਹੀ ਸਮਾਂ ਬਾਕੀ ਰਹਿ ਜਾਣ ਅਤੇ ਚੋਣ ਅਖ਼ਾੜਾ ਭਖ਼ ਜਾਣ ’ਤੇ ਇਹ ਧਰਨਾ ਸ਼ੁਰੂ ਹੋਣ ਨਾਲ ਇਕ ਵਾਰ ਫ਼ਿਰ ਇਸ ਮੁੱਦੇ ’ਤੇ ਧਿਆਨ ਕੇਂਦਰਿਤ ਹੋਣ ਦੀ ਕਾਫ਼ੀ ਸੰਭਾਵਨਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ