ਬਸਪਾ ਨੇ ਸੂਬਾ ਪ੍ਰਧਾਨ ਗੜ੍ਹੀ ਦੀ ਅਗਵਾਈ ਵਿੱਚ ਖ਼ੇਤੀ ਬਿੱਲਾਂ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ

ਬਲਾਚੌਰ, 25 ਸਤੰਬਰ, 2020  –
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਖੇਤੀ ਬਿੱਲਾਂ ਦੇ ਮੁੱਦੇ ਉਪਰ ਬਲਾਚੌਰ ਵਿਖੇ ਸੜਕ ਤੇ ਉੱਤਰਕੇ ਵਰਕਰਾਂ ਨਾਲ 2 ਘੰਟੇ ਦਾ ਰੋਸ ਪ੍ਰਦਰਸ਼ਨ ਕੀਤਾ। ਸ ਗੜੀਂ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਲਈ ਭਾਜਪਾ ਦੇ ਨਾਲ ਨਾਲ ਕਾਂਗਰਸ ਅਤੇ ਅਕਾਲੀ ਦਲ ਬਰਾਬਰ ਦਾ ਜਿੰਮੇਵਾਰ ਹੈ

ਅਕਾਲੀ ਦਲ ਦੀ ਪੈਰ ਮਲਣ ਦੀ ਨੀਤੀ ਕਿਸਾਨਾਂ ਲਈ ਭਾਰੀ ਪਈ ਹੈ, ਹਾਲੀਂ ਵੀ ਅਕਾਲੀ ਦਲ ਐਨਡੀਏ ਦਾ ਹਿੱਸਾ ਹੈ ਜਿਸਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਦਾ ਹਾਲੀ ਵੀ ਭਾਜਪਾ ਭਾਜਪਾ ਦਾ ਹਿੱਸਾ ਹੈ ਜੋਕਿ ਕਿਸਾਨਾਂ ਨਾਲ ਕੋਝਾ ਮਜਾਕ ਅਤੇ ਧ੍ਰੋਹ ਹੈ।

ਸ ਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਅੱਜ ਬਸਪਾ ਲੀਡਰਸ਼ਿਪ ਅਤੇ ਵਰਕਰਾਂ ਨੇ ਸੜਕਾਂ ਤੇ ਉੱਤਰ ਕਿਸਾਨਾਂ ਦਾ ਸਮਰਥਨ ਕੀਤਾ, ਖੇਤੀ ਆਰਡੀਨੈਂਸਾਂ ਦਾ ਵਿਰੌਧ ਕੀਤਾ। ਇਸ ਤੋਂ ਇਲਾਵਾ ਬਸਪਾ ਵੱਲੋਂ ਪੂਰੇ ਪੰਜਾਬ ਵਿਚ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ਆਰੰਭਿਆ ਹੋਇਆ ਹੈ ਜਿਸ ਤਹਿਤ 14 ਨੂੰ ਫਗਵਾੜਾ, 18 ਨੂੰ ਹੁਸ਼ਿਆਰਪੁਰ ਅਤੇ 24 ਨੂੰ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਸ ਮਾਰਚ ਕੀਤੇ ਹਨ।

ਇਸ ਲੜੀ ਵਿਚ ਬਸਪਾ ਵੱਲੋਂ 28 ਸਤੰਬਰ ਨੂੰ ਬਠਿੰਡਾ, 29 ਨੂੰ ਪਟਿਆਲਾ, 3ਅਕਤੂਬਰ ਨੂੰ ਸੰਗਰੂਰ, 9 ਅਕਤੂਬਰ ਨੂੰ ਪਾਇਲ ਲੁਧਿਆਣਾ ਵਿਖੇ ਵਿਸ਼ਾਲ ਰੋਸ਼ ਮਾਰਚ ਕੀਤੇ ਜਾਣਗੇ । ਬਸਪਾ ਨੇ ਆਗਾਉਂ ਕਿਸਾਨਾਂ ਦੇ ਹੱਕ ਵਿੱਚ ਨੀਤੀ ਬਣਾਉਣ ਲਈ 2 ਅਕਤੂਬਰ ਨੂੰ ਸੂਬਾ ਪੱਧਰੀ ਮੀਟਿੰਗ ਵੀ ਬੁਲਾ ਲਈ ਹੈ। ਓਹਨਾ ਕਿਹਾ ਕਿ ਬਸਪਾ ਪੰਜਾਬ ਦੇ ਕਿਸਾਨਾਂ ਦੇ ਹਿਤ ਵਿਚ ਲਗਾਤਾਰ ਅੰਦੋਲਨਰਤ ਰਹੇਗੀ।

ਇਸ ਮੌਕੇ ਸੂਬਾ ਸਕੱਤਰ ਬਲਜੀਤ ਸਿੰਘ ਭਾਰਾਪੁਰ, ਹਰਬੰਸ ਲਾਲ ਚਣਕੋਆ, ਜਸਵੀਰ ਸਿੰਘ ਔਲਿਆਪੁਰ, ਦਿਲਬਾਗ ਮਹਿੰਦੀਪੁਰ, ਮਨਜੀਤ ਆਲੋਵਾਲ, ਭੁਪਿੰਦਰ ਬੇਗਮਪੁਰੀ, ਚਮਨ ਲਾਲ ਚਣਕੋਆ, ਵਿਜੈ ਮੇਨਕਾ, ਪਰਮਿੰਦਰ ਲਾਲੀ, ਪੰਮਾ ਕੌਂਸਲਰ, ਡਾਕਟਰ ਲੱਕੀ, ਜਸਵੰਤ ਸਿਆਣਾ, ਡਾ ਮੰਗਤ ਰਾਮ, ਮੱਖਣ ਪੰਚ, ਬਲਦੇਵ ਬਸਪਾ, ਐਡਵੋਕੇਟ ਕ੍ਰਿਸ਼ਨ ਭੁੱਟਾ, ਐਡਵੋਕੇਟ ਪਰਮਿੰਦਰ ਕੰਗਨਾ ਆਦਿ ਵੱਡੀ ਗਿਣਤੀ ਵਿਚ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories