27.1 C
Delhi
Thursday, April 18, 2024
spot_img
spot_img

ਬਲਾਕ ਸੰਮਤੀ ਮਜੀਠਾ ’ਤੇ ਅਕਾਲੀ ਦਲ ਦਾ ਕਬਜ਼ਾ ਬਰਕਰਾਰ, ਬੀਬੀ ਅਮਰਜੀਤ ਕੌਰ ਦਾਦੂਪੁਰ ਬਣੀ ਚੇਅਰਪਰਸਨ

ਮਜੀਠਾ, 30 ਅਗਸਤ, 2019 –

ਕਾਂਗਰਸ ਸਤਾ ਉਤੇ ਕਾਬਜ਼ ਹੋਣ ਦੇ ਬਾਵਜੂਦ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਅਤੇ ੳਪ ਚੇਅਰਮੈਨ ਦੀ ਵਕਾਰੀ ਸੀਟ ਅਕਾਲੀ ਦਲ ਆਪਣੇ ਕਬਜ਼ੇ ਚ ਰੱਖਣ ’ਚ ਕਾਮਯਾਬ ਰਿਹਾ। ਐਸ ਡੀ ਐਮ ਸ਼੍ਰੀਮਤੀ ਅਲਕਾ ਕਾਲੀਆ ਵਲੋਂ ਕਰਾਈ ਗਈ ਉਕਤ ਦੋਵਾਂ ਅਹੁਦੇਦਾਰਾਂ ਦੀ ਚੋਣ ਦੌਰਾਨ ਚੁਣੇ ਹੋਏ 24 ਬਲਾਕ ਸੰਮਤੀ ਮੈਂਬਰਾਂ ਵਿਚੋਂ ਹਾਜ਼ਰ 20 ਅਕਾਲੀ ਸੰਮਤੀ ਮੈਂਬਰਾਂ ਨੇ ਸਰਬਸਮਤੀ ਨਾਲ ਬੀਬੀ ਅਮਰਜੀਤ ਕੌਰ ਪਤਨੀ ਧੀਰ ਸਿੰਘ ਦਾਦੂਪੁਰਾ ਨੂੰ ਚੇਅਰਪਰਸਨ ਅਤੇ ਬੀਬੀ ਕਰਮਜੀਤ ਕੌਰ ਪਤਨੀ ਸਵ: ਖਜ਼ਾਨ ਸਿੰਘ ਸ਼ਹਿਜ਼ਾਦਾ ਨੂੰ ਉਪ ਚੇਅਰਪਰਸਨ ਚੁਣਿਆ।

ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਉਕਤ ਚੋਣ ’ਤੇ ਤੱਸਲੀ ਪ੍ਰਗਟ ਕਰਦਿਆਂ ਅਕਾਲੀ ਦਲ ਨੂੰ ਮਿਲੀ ਵਡੀ ਸਫਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਪੰਚਾਇਤੀ ਰਾਜ ਚੋਣਾਂ ਵਿਚ ਕਾਂਗਰਸ ਦੀ ਧਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਅਕਾਲੀ ਉਮੀਦਵਾਰਾਂ ਦਾ ਬਹੁਤ ਵਡੀ ਬਹੁਮਤ ਨਾਲ ਜੇਤੂ ਹੋਣਾ ਇਲਾਕਾ ਨਿਵਾਸੀਆਂ ਤੇ ਅਕਾਲੀ ਭਾਜਪਾ ਦੇ ਜੁਝਾਰੂ ਵਰਕਰਾਂ ਦੀ ਹੀ ਜਿਤ ਹੈ ਜਿਸ ਲਈ ਉਹ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਨ।

ਉਹਨਾਂ ਨਵੇ ਚੁਣੇ ਗਏ ਅਹੁਦੇਦਾਰਾਂ ਨੂੰ ਇਮਾਨਦਾਰੀ ਅਤੇ ਪੂਰੀ ਹਿੰਮਤ ਨਾਲ ਗਰੀਬ ਅਤੇ ਕਿਸਾਨਾਂ ਦੇ ਭਲੇ ਲਈ ਕੰਮ ਕਰਨ ਅਤੇ ਲੋਕਾਂ ਦੇ ਹੱਕ ਸੱਚ ਲਈ ਕਾਂਗਰਸ ਦੀਆਂ ਧਕੇਸ਼ਾਹੀਆਂ ਦਾ ਮਜਬੂਤੀ ਨਾਲ ਟਾਕਰਾ ਕਰਦੇ ਰਹਿਣ ਲਈ ਕਿਹਾ। ਉਹਨਾਂ ਦਸਿਆ ਕਿ ਅਕਾਲੀ ਵਰਕਰ ਸਵ: ਖਜ਼ਾਨ ਸਿੰਘ ਸ਼ਹਿਜਾਦਾ ਨੇ ਪਾਰਟੀ ਲਈ ਪੂਰੀ ਤਨ ਦੇਹੀ ਨਾਲ ਬਹੁਤ ਸਮਾਂ ਸੇਵਾ ਕੀਤੀ ਜਿਸ ਲਈ ਉਸ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਉਪ ਚੇਅਰਪਰਸਨ ਬਣਾ ਕੇ ਪਾਰਟੀ ਨੇ ਉਸ ਦਾ ਮਾਣ ਸਤਿਕਾਰ ਕੀਤਾ ਹੈ । ਉਸੇ ਤਰਾਂ ਦੇਸ਼ ਦੀ ਸੇਵਾ ਵਿਚ ਲਗੇ ਇਕ ਫੌਜੀ ਪਰਿਵਾਰ ਦੇ ਮਾਣ ਸਕਿਤਾਰ ਵਿਚ ਬੀਬੀ ਅਮਰਜੀਤ ਕੌਰ ਦਾਦੂਪੁਰਾ ਨੂੰ ਚੇਅਰਪਰਸਨ ਦੀ ਸੇਵਾ ਸੌਪੀ ਗਈ ਹੈ।

ਇਸ ਮੌਕੇ ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਨੇ ਉਨਾਂ ਦੀ ਚੋਣ ਲਈ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ ਅਤੇ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੰਤੋਖ ਸਿੰਘ ਸਮਰਾ ਅਤੇ ਭਗਵੰਤ ਸਿੰਘ ਸਿਆਲਕਾ ਨੇ ਅਕਾਲੀ ਦਲ ਨੂੰ ਮਿਲੀ ਕਾਮਯਾਬੀ ਲਈ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ ਤੇ ਇਸ ਦਾ ਸਿਹਰਾ ਹਲਕੇ ਦਾ ਸਰਵਪੱਖੀ ਵਿਕਾਸ ਕਰਾਉਣ ਵਾਲੇ ਸਾਬਕਾ ਮੰਤਰੀ ਤੇ ਅਕਾਲੀ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਸਿਰ ਬੰਨਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਇਸ ਜੇਤੂ ਮੁਹਿੰਮ ਨੂੰ ਮਜੀਠੀਆ ਦੀ ਗਤੀਸ਼ੀਲ ਲੀਡਰਸ਼ਿਪ ਦੀ ਅਗਵਾਈ ਵਿਚ ਭਵਿੱਖ ਚ ਵੀ ਜਾਰੀ ਰੱਖਿਆ ਜਾਵੇਗਾ।

ਉਹਨਾਂ ਦਸਿਆ ਕਿ ਮਜੀਠਾ ਇਕ ਅਜਿਹਾ ਹਲਕਾ ਹੈ ਜਿਥੇ ਅਕਾਲੀ ਦਲ ਨੇ 24 ਵਿਚੋ 20 ਉਮੀਦਵਾਰ ਜੇਤੂ ਕਰਾ ਕੇ ਇਤਿਹਾਸ ਸਿਰਜਿਆ। ਅਜ ਦੀ ਚੋਣ ਦੌਰਾਨ ਅਕਾਲੀ ਵਰਕਰਾਂ ਦਾ ਜੋਸ਼ ਅਤੇ ਪਿਆਰ ਦੇਖਦਿਆਂ ਕਾਂਗਰਸ ਨਾਲ ਸੰਬੰਧਿਤ ਚਾਰ ਮੈਂਬਰ ਵਿਚੋਂ ਕੋਈ ਵੀ ਸਾਹਮਣੇ ਨਾ ਅਉਦਿਆਂ ਗੈਰ ਹਾਜਰ ਰਹੇ।

ਇਸ ਮੌਕੇ ਮੇਜਰ ਸ਼ਿਵੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਬੀ ਡੀ ਓ ਸੰਦੀਪ ਮਲਹੋਤਰਾ, ਪੰਚਾਇਤ ਅਫਸਰ ਕੁਲਦੀਪ ਸਿੰਘ, ਹਰਵਿੰਦਰ ਸਿੰਘ ਕੋਟਲਾ, ਬੱਬੀ ਭੰਗਵਾਂ, ਅਮਨਦੀਪ ਸਿੰਘ ਸੁਪਾਰੀਵਿੰਡ, ਸਰਬਜੀਤ ਸਿੰਘ ਸਪਾਰੀਵਿੰਡ, ਤਰੁਣ ਅਬਰੋਲ, ਸਲਵੰਤ ਸਿੰਘ ਸੇਠ, ਸੁਰਿੰਦਰ ਗੋਕਲ, ਪਿੰਕਾ ਮਜੀਠਾ, ਦਿਲਬਾਗ ਗਿਲ, ਕੁਲਬੀਰ ਧਾਰੀਵਾਲ, ਧੀਰ ਸਿੰਘ ਦਾਦੂਪੁਰਾ, ਗੁਰਮੀਤ ਸਿੰਘ ਸਹਿਣੇਵਾਲੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਮਨਦੀਪ ਸਿੰਘ ਸ਼ਹਿਜਾਦਾ ਸਰੂਪ ਸਿੰਘ ਢੱਡੇ, ਨੰਬਰਦਾਰ ਦਰਸ਼ਨ ਸਿੰਘ, ਸ਼ਰਨਬੀਰ ਰੂਪੋਵਾਲੀ, ਗੁਰਵੇਲ ਸਿੰਘ ਅਲਕੜੇ, ਡਿੰਪਲ ਸਿੰਘ ਅਡਾ ਕਥੂਨੰਗਲ, ਪ੍ਰਭਪਾਲ ਝੰਡੇ ਅਤੇ ਸ਼ਰਸ਼ਰਨਜੀਤ ਕੌਰ ਵਡਾਲਾ, ਪਵਨਜੋਤ ਕੌਰ ਭੈਣੀ ਲਿਧੜ, ਗੁਲਜਾਰ ਸਿੰਘ ਜਲਾਲਪੁਰਾ, ਕਸ਼ਮੀਰ ਕੌਰ ਸੋਹੀਆਂ, ਕਸ਼ਮੀਰ ਸਿੰਘ ਚਾਚੋਵਾਲੀ, ਜਸਬੀਰ ਸਿੰਘ ਨਾਗ ਕਲਾਂ, ਜਸਬੀਰ ਕੌਰ ਟਰਪਈ, ਜਗਤਾਰ ਸਿੰਘ ਨਾਗ ਨਵੇ, ਗਗਨਦੀਪ ਕੌਰ ਲੁਧੜ, ਕਰਮਜੀਤ ਕੌਰ ਅਬਦਾਲ, ਤ੍ਰਿਸ਼ਨਾ ਦੇਵੀ ਪਤਾਲਪੁਰੀ, ਰਜਿੰਦਰ ਸਿੰਘ ਪਾਖਰਪੁਰਾ, ਹਰਪਾਲ ਸਿੰਘ ਚਵਿੰਡਾ ਦੇਵੀ, ਰਜਵੰਤ ਕੌਰ ਮੀਆਂ ਪੰਧੇਰ, ਰਜਵੰਤ ਕੌਰ ਢੱਡੇ, ਲਖਬੀਰ ਸਿੰਘ ਕਥੂਨੰਗਲ, ਜਗਰੂਪ ਕੌਰ ਕਥੂਨੰਗਲ ਖੁਰਦ, ਬਲਵਿੰਦਰ ਸਿੰਘ ਪੰਧੇਰ ( ਸਾਰੇ ਮੈਬਰ ਬਲਾਮ ਸੰਮਤੀ) ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਹਜਾਰਾਂ ਅਕਾਲੀ ਵਰਕਰ ਤੇ ਪੰਚ ਸਰਪੰਚ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION