ਬਲਾਕ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲੇ ਕਰਵਾਏ ਗਏ

ਰਾਜਪੁਰਾ, 19 ਨਵੰਬਰ, 2019:
ਸ ਕੋ ਐਡ ਸਸਸ ਐਨ ਟੀ ਸੀ ਸਕੂਲ ਵਿੱਚ ਪ੍ਰਿੰਸੀਪਲ ਸ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਦੋ ਰੋਜ਼ਾ ਬਲਾਕ ਲੈਵਲ ਕੰਪਿਊਟਰ ਕੁਇਜ਼ ਕਰਵਾਇਆ ਗਿਆ।

ਜਿਸ ਵਿੱਚ 34 ਸਕੂਲਾਂ ਦੇ ਲਗਭਗ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ।ਜਿਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਗਏ।

ਜਿੰਨਾ ਵਿੱਚ ਇੰਗਲਿਸ਼ ਟਾਈਪਿੰਗ ਵਿੱਚ 6ਵੀਂ ਦੇ ਸੰਦੀਪ ਕੁਮਾਰ, 11 ਵੀਂ ਦੇ ਸਾਹਿਬ ਸਿੰਘ, ਪੰਜਾਬੀ ਟਾਈਪਿੰਗ ਵਿੱਚ 6ਵੀਂ ਦੇ ਸੂਰਜ ਕੁਮਾਰ, ਐਕਟਿਵਿਟੀ ਵਿੱਚ 7ਵੀਂ ਦੇ ਤਰਨਜੀਤ ਸਿੰਘ, ਸ਼ੋਅ ਐਂਡ ਟੈਲ ਵਿੱਚ 10ਵੀਂ ਦੀ ਰਨਜੀਤ ਕੌਰ ਅਤੇ 12ਵੀਂ ਦੇ ਧਰੁਵ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਸਕੂਲ ਦੇ ਕੰਪਿਊਟਰ ਅਧਿਆਪਕ ਸੁਮਿਤ ਕੁਮਾਰ, ਅਰਵਿੰਦਰ ਕੌਰ, ਰਿਪੁਜੀਤ ਕੌਰ, ਸ਼ਿਵਾਨੀ, ਰਜਨੀ, ਰਵਜੋਤ ਸਿੰਘ ਦੇ ਨਾਲ ਬਾਹਰਲੇ ਸਕੂਲਾਂ ਦੇ ਅਧਿਆਪਕ ਬਿਜੇਸ਼ ਕੁਮਾਰ, ਸੰਦੀਪ ਸਿੰਘ, ਅਮਨਦੀਪ ਕੌਰ, ਧਿਆਨ ਸਿੰਘ, ਅਮਰਜੀਤ ਕੌਰ ਆਦਿ ਸ਼ਾਮਲ ਸਨ।

Share News / Article

YP Headlines

Loading...