22 C
Jalandhar
Wednesday, October 27, 2021

ਵਾਹਿਗੁਰੂ

spot_img
yes punjab punjabi redirection

Mera Ghar

Loan Waiver

Kisan Victims

Water Bills

Electricity Bills

Invest Punjab

Group D

Parali

PSSSB Chemical

Markfed Sept to Nov

Innocent

ਬਲਬੀਰ ਸਿੰਘ ਸਿੱਧੂ ਨੇ 11 ਡਰੱਗ ਕੰਟਰੋਲਰਾਂ ਨੂੰ ਨਿਯੁਕਤੀ ਪੱਤਰ ਸੌਂਪੇ

- Advertisement -

ਚੰਡੀਗੜ੍ਹ, 1 ਜਨਵਰੀ, 2020:
ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ (ਐਫ.ਡੀ.ਏ.) ਦੀ ਕਾਰਜਗੁਜ਼ਾਰੀ ਵਿੱਚ ਵਾਧਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪਰਿਵਾਰ ਕਲਿਆਣ ਭਵਨ ਵਿਖੇ 11 ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਅਹਿਮ ਅਹੁਦੇ ਦੇ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਐਫ.ਡੀ.ਏ. ਵਿੱਚ 48 ਡਰੱਗਸ ਕੰਟਰੋਲਰ ਅਧਿਕਾਰੀ ਹਨ ਅਤੇ ਇਸ ਭਰਤੀ ਨਾਲ ਇਹਨਾਂ ਦੀ ਗਿਣਤੀ 60 ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਐਫ.ਡੀ.ਏ. ਨਸ਼ਿਆਂ ਦੀ ਆਦਤ ਪਾਉਣ ਵਾਲੀ ਦਵਾਈ ਦੀ ਨਾਜਾਇਜ਼ ਵਿਕਰੀ ‘ਤੇ ਨਜ਼ਰ ਰੱਖਣ ਲਈ ਸੂਬੇ ਭਰ ਵਿਚ ਥੋਕ ਅਤੇ ਪ੍ਰਚੂਨ ਵਿਕਰੀ ਡਰੱਗਜ਼ ਲਾਇਸੈਂਸਾਂ ਦੀ ਬਾਕਾਇਦਾ ਨਿਰੀਖਣ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ 11 ਡਰੱਗਜ਼ ਕੰਟਰੋਲਰ ਅਫਸਰਾਂ ਦੀ ਭਰਤੀ ਨਾਲ ਐਫ ਡੀ ਏ ਉਹਨਾਂ ਕੈਮਿਸਟਾਂ ਖਿਲਾਫ ਕਾਰਵਾਈ ਨੂੰ ਤੇਜ਼ ਕਰੇਗੀ ਜੋ ਨਸ਼ਿਆਂ ਦੇ ਅਨੈਤਿਕ ਵਪਾਰ ਵਿੱਚ ਲੱਗੇ ਹੋਏ ਹਨ ਅਤੇ ਜਿਸ ਨਾਲ ਮਾਰਕੀਟ ਵਿੱਚ ਉਪਲੱਬਧ ਦਵਾਈਆਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸੀ.ਈ.ਐਲ. (ਕੈਮੀਕਲ ਐਗਜ਼ਾਮੀਨੀਅਰ ਲੈਬ), ਖਰੜ ਵਿੱਚ ਲੰਬਿਤ ਪਏ ਸੈਂਪਲ ਦੇ ਵਿਸ਼ਲੇਸ਼ਣ ਨੂੰ ਘਟਾਉਣ ਲਈ 5 ਐਨਾਲਿਸਟਾਂ ਅਤੇ 4 ਐਮ.ਐਲ.ਟੀ. ਵੀ ਵਿਭਾਗ ਵਿੱਚ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਭਰਤੀ ਕੀਤੇ ਕਰਮਚਾਰੀ ਸਹਾਇਕ ਰਸਾਇਣ ਪ੍ਰੀਖਿਆਕਾਰਾਂ ਅਤੇ ਸੀਨੀਅਰ ਵਿਸ਼ਲੇਸ਼ਕਾਂ ਨੂੰ ਸੈਂਪਲਾਂ ਦੇ ਵਿਸ਼ਲੇਸ਼ਣ, ਆਬਕਾਰੀ ਨਮੂਨਿਆਂ ਅਤੇ ਰਿਪੋਰਟਸ ਦਾ ਰਿਕਾਰਡ ਰੱਖਣ ਵਿਚ ਸਹਾਇਤਾ ਕਰਨਗੇ।

ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਇਹ ਵੀ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਵਿੱਚ ਮੈਡੀਕਲ ਤੇ ਪੈਰਾ ਮੈਡੀਕਲ ਅਤੇ ਹੋਰ ਕਲੈਰੀਕਲ ਤੇ ਮਨੀਸਟ੍ਰੀਅਲ ਸਟਾਫ ਦੀਆਂ ਲਗਭਗ 4000 ਭਰਤੀਆਂ ਕੀਤੀਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਵਿੱਚ ਕਾਫੀ ਸੁਧਾਰ ਹੋਇਆ ਹੈ ਜੋ ਨਿਰੰਤਰ ਜਾਰੀ ਹੈ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2023 ਤੱਕ 2950 ਸਬ ਸੈਂਟਰਾਂ ਨੂੰ ਸਿਹਤ ਅਤੇ ਵੈਲਨੈੱਸ ਸੈਂਟਰਾਂ ਵਿੱਚ ਤਬਦੀਲ ਕਰਨ ਦਾ ਟੀਚਾ ਦਿੱਤਾ ਹੈ ਜਦੋਂ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਯਤਨਾਂ ਸਦਕਾ ਇਹ ਪ੍ਰਾਪਤੀ 2021 ਤੱਕ ਕਰ ਲਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ, 1000 ਕਮਿਊਨਿਟੀ ਸਿਹਤ ਅਧਿਕਾਰੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਹੁਣ ਤੱਕ ਲਗਭਗ 928 ਸੀ.ਐਚ.ਓਜ਼ ਭਰਤੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 690 ਹੋਰ ਸੀ.ਐਚ.ਓਜ਼ ਆਪਣਾ ਕੋਰਸ ਪੂਰਾ ਹੋਣ ਤੋਂ ਬਾਅਦ ਮਾਰਚ 2020 ਤੱਕ ਸਿਹਤ ਅਤੇ ਵੈਲਨੈੱਸ ਸੈਂਟਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਸਮੂਹ ਕਰਮਚਾਰੀਆਂ ਵੱਲੋਂ 22ਵੇਂ ਸਲਾਨਾ ਸਮਾਗਮ ਸਮੇਂ ਕਰਵਾਏ ਸੁਖਮਨੀ ਸਾਹਿਬ ਜੀ ਦੇ ਪਾਠ ਦੌਰਾਨ ਸਮੂਹ ਕਰਮਚਾਰੀਆਂ ਤੇ ਚੰਗੀ ਸਿਹਤ ਦੀ ਅਰਦਾਸ ਕੀਤੀ।

ਇਸ ਦੌਰਾਨ ਲੰਗਰ ਵੀ ਕਰਵਾਇਆ ਗਿਆ, ਜਿਸ ਵਿੱਚ ਸਿਹਤ ਵਿਭਾਗ, ਪੰਜਾਬ ਦੇ ਸਟੇਟ ਹੈਡਕੁਆਟਰ ਦੇ ਮੁਲਾਜਮਾਂ ਨੇ ਅਰਦਾਸ ਕੀਤੀ। ਇਸ ਦੌਰਾਨ ਅਧਿਕਾਰੀਆਂ ਤੋਂ ਇਲਾਵਾ ਡੀਐਚਐਸ ਯੂਨੀਅਨ ਦੇ ਪ੍ਰਧਾਨ ਸੂਰਜ, ਜਨਰਲ ਸੈਕਟਰੀ ਸੰਦੀਪ ਕੁਮਾਰ ਤੇ ਵਾਈਸ ਪ੍ਰੈਸੀਡੈਂਟ ਨਿਰਮਲ ਦੇਵੀ ਮੌਜੂਦ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,689FollowersFollow

ENTERTAINMENT

National

GLOBAL

OPINION

Senior Citizen Saving

Is Senior Citizen Saving Scheme Tax-Free?

Do senior citizens have a saving scheme? If you are not aware of this, you are a little behind the game I would say....
UK Glasgow Climate Change Summit

Glasgow Climate Change Summit – by Asad Mirza

The upcoming Glasgow Summit will prove whether the global leaders are ready to put the entire mankind to peril or whether sagaciously they'll work...
Security Force in Kashmir

Kashmir: A battle that has been laid off for far too long- by Amjad Ayub Mirza

On October 22, 1947 Pakistan attacked the State of Jammu and Kashmir. It was the beginning of a conflict that would leave thousands dead...

SPORTS

Health & Fitness

Genes

Your genes may determine deeply held moral values

London, Oct 27, 2021- A person's disapproval of noncommittal sex and their condemnation of recreational drug use may have a common genetic basis, suggests a study. The research, published in the journal Psychological Science, showed that moral views concerning both recreational drugs and openness to non-committed sex are approximately 50 per cent heritable, with the remaining 50 per cent explained...

Gadgets & Tech