12.8 C
Delhi
Sunday, February 25, 2024
spot_img
spot_img
spot_img
spot_img
spot_img
spot_img
spot_img

ਬਰਤਾਨੀਆ ਦੀ ਸੰਸਦ ਵੱਲੋਂ ਸਿੱਖਾਂ ਨੂੰ ਛੋਟੀ ਅਤੇ ਵੱਡੀ ਕਿਰਪਾਨ ਪਹਿਨਣ ਦੀ ਇਜ਼ਾਜਤ ਦੇਣਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 18 ਮਈ, 2019:
“ਬਰਤਾਨੀਆ ਦੀ ਹਕੂਮਤ ਨਾਲ ਸੰਬੰਧਿਤ ਦੋਵੇ ਸਦਨਾ ਹਾਊਂਸ ਆਫ਼ ਕਾਮਨਜ਼ ਅਤੇ ਹਾਊਂਸ ਆਫ਼ ਲਾਰਡਜ਼ ਵੱਲੋਂ ਸਿੱਖ ਕੌਮ ਨੂੰ ਛੋਟੀ ਅਤੇ ਵੱਡੀ ਕਿਰਪਾਨ ਪਹਿਨਣ ਦੀ ਇਜ਼ਾਜਤ ਦੇਣ ਲਈ ਜੋ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਅਤੇ ਬਰਤਾਨੀਆ ਦੀ ਮਲਿਕਾ ਵੱਲੋਂ ਇਸ ਬਿਲ ਉਤੇ ਦਸਤਖ਼ਤ ਕਰਕੇ ਕਾਨੂੰਨੀ ਰੂਪ ਦੇਣ ਦੇ ਅਮਲ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਜਿਥੇ ਭਰਪੂਰ ਸਵਾਗਤ ਕਰਦੀ ਹੈ, ਉਥੇ ਸਿੱਖ ਫੈਡਰੇਸ਼ਨ ਯੂ.ਕੇ, ਸੰਬੰਧਿਤ ਵਜ਼ੀਰ ਵਿਕਟੋਰੀਆ ਐਟਕਿਨਜ ਦੇ ਨਾਲ-ਨਾਲ ਐਮ.ਪੀ. ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ, ਪੈਟ ਫੇਬੀਅਨ, ਜਿੰਮ ਕਨਿੰਘਮ ਅਤੇ ਹੋਰਨਾਂ ਵੱਲੋਂ ਇਸ ਦਿਸ਼ਾ ਵੱਲ ਕੀਤੇ ਗਏ ਸੰਜ਼ੀਦਾ ਉਦਮਾਂ ਲਈ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਦੋਵੇ ਸਦਨਾ ਵੱਲੋਂ ਸਿੱਖ ਕੌਮ ਨੂੰ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਅਤੇ ਪਹਿਨਣ ਦੀ ਇਜ਼ਾਜਤ ਦੇਣ ਲਈ ਬਣਾਏ ਗਏ ਕਾਨੂੰਨ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਜਿਨ੍ਹਾਂ ਐਮ.ਪੀਜ਼ ਅਤੇ ਸਿੱਖ ਜਥੇਬੰਦੀਆਂ ਨੇ ਬਰਤਾਨੀਆ ਹਕੂਮਤ ਨੂੰ ਅਜਿਹਾ ਕਰਨ ਲਈ ਬਾਦਲੀਲ ਢੰਗ ਨਾਲ ਪ੍ਰੇਰਿਆ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਇਹ ਕਿੰਨੇ ਫਖ਼ਰ ਵਾਲੀ ਗੱਲ ਹੈ ਕਿ ਬਾਹਰਲੇ ਮੁਲਕ ਤਾਂ ਸਿੱਖਾਂ ਨੂੰ ਉਨ੍ਹਾਂ ਦੇ ਕਿਰਪਾਨ ਦੇ ਚਿੰਨ੍ਹ ਨੂੰ ਪਹਿਨਣ ਅਤੇ ਰੱਖਣ ਦੀ ਕੌਮਾਂਤਰੀ ਪੱਧਰ ਤੇ ਕਾਨੂੰਨੀ ਇਜ਼ਾਜਤ ਦੇ ਰਹੇ ਹਨ ਅਤੇ ਸਿੱਖ ਧਰਮ ਦੇ ਨਿਯਮਾਂ ਅਤੇ ਅਸੂਲਾਂ ਦਾ ਸਤਿਕਾਰ ਕਰਕੇ ਸਿੱਖ ਕੌਮ ਦੇ ਮਾਣ ਵਿਚ ਵਾਧਾ ਕਰ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਮੁਲਕ ਦੇ ਅਸੀਂ ਬਸਿੰਦੇ ਹਾਂ ਅਤੇ ਜਿਸ ਮੁਲਕ ਦੀ ਆਜ਼ਾਦੀ ਲਈ ਸਿੱਖ ਕੌਮ ਨੇ 90% ਕੁਰਬਾਨੀਆ ਦਿੱਤੀਆ ਹੋਣ, ਉਸ ਮੁਲਕ ਦੇ ਮੌਜੂਦਾ ਹੁਕਮਰਾਨ ਸਾਡੇ ਧਾਰਮਿਕ ਚਿੰਨ੍ਹ ਕਿਰਪਾਨ ਉਤੇ ਜ਼ਬਰੀ ਪਾਬੰਦੀਆਂ ਲਗਾਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਕਰ ਰਹੇ ਹਨ ।

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION