ਬਰਜਿੰਦਰ ਸਿੰਘ ਪੀ.ਸੀ.ਐਸ. ਨੇ ਸਕੱਤਰ ਆਰ.ਟੀ.ਏ. ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਜਲੰਧਰ, 19 ਮਾਰਚ, 2020:

ਸ: ਬਰਜਿੰਦਰ ਸਿੰਘ ਪੀ.ਸੀ.ਐਸ. ਨੇ ਬੁੱਧਵਾਰ ਨੂੰ ਸਕੱਤਰ, ਆਰ.ਟੀ.ਏ., ਜਲੰਧਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ।

ਉਹ ਸ੍ਰੀਮਤੀ ਨਯਨ ਜੱਸਲ ਦੀ ਥਾਂ ਲੈਣਗੇ ਜਿਨ੍ਹਾਂ ਨੂੂੰ ਹੁਣ ਲੈਂਡ ਐਕਵੀਜ਼ੀਸ਼ਨ ਆਫ਼ੀਸਰ, ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ.) ਵਜੋਂ ਨਿਯੁਕਤ ਕੀਤਾ ਗਿਆ ਹੈ। ਸ: ਬਰਜਿੰਦਰ ਸਿੰਘ ਹੁਣਤਕ ਇਸ ਆਸਾਮੀ ਦਾ ਕੰਮ ਕਾਜ ਵੀ ਦੇਖ਼ ਰਹੇ ਸਨ।

ਸ: ਬਰਜਿੰਦਰ ਸਿੰਘ ਇਸ ਵੇਲੇ ਐਡੀਸ਼ਨਲ ਚੀਫ਼ ਐਡਮਿਨਿਸਟਰੇਟਰ, ਜਲੰਧਰ ਵਿਕਾਸ ਅਥਾਰਟੀ, ਜਲੰਧਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ।

ਸ੍ਰੀਮਤੀ ਨਯਨ ਜੱਸਲ ਅਤੇ ਸਕੱਤਰ ਆਰ.ਟੀ.ਏ. ਦੇ ਦਫ਼ਤਰ ਦੇ ਸਟਾਫ਼ ਵੱਲੋਂ ਆਪਣਾ ਅਹੁਦਾ ਸੰਭਾਲਣ ਪੁੱਜੇ ਸ: ਬਰਜਿੰਦਰ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

Share News / Article

Yes Punjab - TOP STORIES