ਅੱਜ-ਨਾਮਾ
ਬਣ ਗਈ ਪਾਰਟੀ ਸੁਣੀ ਆ ਨਵੀਂ ਬੇਲੀ,
ਨਿਕਲੇ ਲੜਨ ਹਨ ਚੋਣ ਕਿਰਸਾਨ ਬੇਲੀ।
ਰਾਜੇਵਾਲ ਨੂੰ ਲਾਇਆ ਹੈ ਗਿਆ ਮੂਹਰੇ,
ਜਿੱਦਾਂ ਹੁੰਦਾ ਕੋਈ ਅੱਗੇ ਕਪਤਾਨ ਬੇਲੀ।
ਲੜਨੀ ਕਹਿਣ ਉਹ ਚੋਣ ਅਸੈਂਬਲੀ ਲਈ,
ਜਿਸ ਦਾ ਭਖਿਆ ਹੈ ਪਿਆ ਮੈਦਾਨ ਬੇਲੀ।
ਆਸੇ-ਪਾਸਿਓਂ ਟਿਪਣੀਆਂ ਕਰਨ ਵਾਲੇ,
ਗਿਣਦੇ ਪਏ ਹਨ ਨਫਾ-ਨੁਕਸਾਨ ਬੇਲੀ।
ਨਿਕਲੋ ਲੜਨ ਤਾਂ ਜੰਗ ਫਿਰ ਜੰਗ ਹੁੰਦੀ,
ਜਾਂਦਾ ਸੋਚਿਆ ਨਫਾ-ਨੁਕਸਾਨ ਹੈ ਨਹੀਂ।
ਨਤੀਜਾ ਆਉਣਾ ਹੈ ਵੋਟਾਂ ਦੇ ਪੈਣ ਪਿੱਛੋਂ,
ਅਗੇਤੇ ਜਿੱਤ ਦਾ ਹੁੰਦਾ ਐਲਾਨ ਹੈ ਨਹੀਂ।
-ਤੀਸ ਮਾਰ ਖਾਂ
ਦਸੰਬਰ 26, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -