- Advertisement -
ਅੱਜ-ਨਾਮਾ
ਬਣ ਕੇ ਸਾਊ ਕੁਝ ਪਾਕਿ ਸਰਕਾਰ ਕਹਿੰਦੀ,
ਐਕਸ਼ਨ ਅਜ਼ਹਰ ਦੇ ਉੱਤੇ ਤਾਂ ਕਰਾਂਗੇ ਜੀ।
ਉਸ ਨੂੰ ਤਾੜਾਂਗੇ ਸਖਤ ਜਿਹੀ ਜੇਲ੍ਹ ਅੰਦਰ,
ਉਹਦੀ ਦਹਿਸ਼ਤ ਤੋਂ ਅਸੀਂ ਨਾ ਡਰਾਂਗੇ ਜੀ।
ਜਾਇਦਾਦ ਵੀ ਕਰੀ ਜਾਊ ਜ਼ਬਤ ਉਸ ਦੀ,
ਕਰ ਕੇ ਵਿਕਰੀ, ਖਜ਼ਾਨਾ ਕੁਝ ਭਰਾਂਗੇ ਜੀ।
ਦਹਿਸ਼ਤਗਰਦੀ ਨਾ ਅਸਾਂ ਨੇ ਰਹਿਣ ਦੇਣੀ,
ਅਸੀਂ ਇਹ ਅੱਗ ਦੀ ਨਦੀ ਵੀ ਤਰਾਂਗੇ ਜੀ।
ਉੱਪਰੋਂ ਵੇਖੋ ਤਾਂ ਹੋ ਗਈ ਕਮਾਲ ਲੱਗਦੀ,
ਵਿੱਚੋਂ ਅਮਲ ਕੁਝ ਹੁੰਦਾ ਈ ਹੋਰ ਸੁਣਦਾ।
ਲੱਗਦਾ ਲੋਕਾਂ ਨੂੰ ਅਜ਼ਹਰ ਨੂੰ ਮਾਰ ਪੈਂਦੀ,
ਪੀਪਾ ਕੁੱਟਣ ਦਾ ਅੰਦਰ ਤੋਂ ਸ਼ੋਰ ਸੁਣਦਾ।
-ਤੀਸ ਮਾਰ ਖਾਂ
ਮਈ 5, 2019
- Advertisement -