ਬਠਿੰਡਾ ਜ਼ਿਲ੍ਹੇ ’ਚ ਅਜੇ ਕੋਈ ਨਵੀਂਆਂ ਛੋਟਾਂ ਨਹੀਂ, ਹਾਲਾਤ ਅਨੁਸਾਰ ਲਿਆ ਜਾਵੇਗਾ ਫ਼ੈਸਲਾ: ਬੀ. ਸ੍ਰੀ ਨਿਵਾਸਨ

  •  
  •  
  •  
  •  
  •  
  •  
  •  
  •  
  •  
  •  
  •  
  •  
  •  
  •  
  •  
  •  

ਬਠਿੰਡਾ, 19 ਅਪ੍ਰੈਲ, 2020:
ਕਰੋਨਾ ਵਾਇਰਸ ਕਾਰਨ ਹੋਣ ਵਾਲੀ ਕੋਵਿਡ 19 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਠਿੰਡਾ ਵਿਚ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਜ਼ਿਲੇ ਵਿਚ ਹਾਲ ਦੀ ਘੜੀ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਦਿੱਤੀ ਹੈ।

ਉਨਾਂ ਨੇ ਕਿਹਾ ਹੈ ਕਿ ਸਥਾਨਕ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਸਹੀ ਸਮੇਂ ਤੇ ਇਸ ਸਬੰਧੀ ਯੋਗ ਫੈਸਲਾ ਕੀਤਾ ਜਾਵੇਗਾ ਪਰ ਫਿਲਹਾਲ ਜਿਹੜੀਆਂ ਬੰਦਸਾਂ ਪਹਿਲਾਂ ਤੋਂ ਚੱਲ ਰਹੀਆਂ ਹਨ ਉਹ ਉਸੇ ਤਰਾਂ ਲਾਗੂ ਰਹਿਣਗੀਆਂ। ਉਨਾਂ ਕਿਹਾ ਕਿ ਜੋ ਦੁਕਾਨਾਂ, ਅਦਾਰੇ, ਇੰਡਸਟਰੀ ਆਦਿ ਇਸ ਸਮੇਂ ਬੰਦ ਹਨ ਉਹ ਅਗਲੇ ਹੁਕਮਾਂ ਤੱਕ ਵੀ ਬੰਦ ਹੀ ਰਹਿਣਗੇ।

ਜ਼ਿਲਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਸੱਪਸ਼ਟ ਕੀਤਾ ਕਿ ਉਹ ਦੇਸ਼ ਦੇ ਦੁਸਰੇ ਜ਼ਿਲਿਆਂ ਸਬੰਧੀ ਆ ਰਹੀਆਂ ਮੀਡੀਆ ਰਿਪੋਟਾਂ ਦੇ ਅਧਾਰ ਤੇ ਬਠਿੰਡਾ ਜ਼ਿਲੇ ਵਿਚ ਵੀ ਅਜਿਹੀਆਂ ਕੋਈ ਛੋਟਾਂ ਹੋਣ ਦਾ ਗਲਤ ਅਰਥ ਨਾ ਲਗਾ ਲੈਣ। ਉਨਾਂ ਨੇ ਕਿਹਾ ਕਿ ਬਠਿੰਡਾ ਜ਼ਿਲੇ ਵਿਚ ਜੇਕਰ ਕੋਈ ਛੋਟ ਦਿੱਤੀ ਤਾਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰਕੇ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ।

ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਸਮੇਂ ਜ਼ਿਲੇ ਵਿਚ ਲਏ ਗਏ ਸਖ਼ਤ ਫੈਸਲਿਆਂ ਅਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜ਼ਿਲੇ ਦੇ ਸਮੂਹ ਨਾਗਰਿਕਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਜ਼ਿਲੇ ਵਿਚ ਕੋਈ ਵੀ ਕਰੋਨਾ ਮਰੀਜ ਨਹੀਂ ਹੈ।

ਪਰ ਇਹ ਸਫਲਤਾ ਤਾਂਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਅਸੀਂ ਆਉਣ ਵਾਲੇ ਕੁਝ ਦਿਨਾਂ ਤੱਕ ਹੋਰ ਇਸੇ ਤਰਾਂ ਸੰਜਮ ਬਣਾਈ ਰੱਖੀਏ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹੀਏ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਸ਼ਾਮ ਆਪਣੀ ਗਲੀ ਵਿਚ ਆਂਢੀਆਂ ਗੁਆਂਢੀਆਂ ਨੂੰ ਵੀ ਨਾ ਮਿਲਣ ਕਿਉਂਕਿ ਇਸ ਗਤੀਵਿਧੀ ਨਾਲ ਵੀ ਬਿਮਾਰੀ ਦੇ ਫੈਲਣ ਦਾ ਖਤਰਾ ਵੱਧਦਾ ਹੈ।

ਜ਼ਿਲਾ ਮੈਜਿਸਟੇ੍ਰਟ ਨੇ ਸਮੂਹ ਜ਼ਿਲਾ ਵਾਸੀਆਂ ਅਤੇ ਸਮੂਹ ਵਿਭਾਗਾਂ ਦੇ ਡਿਊਟੀ ਤੇ ਤਾਇਨਾਤ ਅਮਲੇ ਦਾ ਧੰਨਵਾਦ ਵੀ ਕੀਤਾ ਜੋ ਇਸ ਬਿਮਾਰੀ ਦੇ ਜ਼ਿਲੇ ਵਿਚ ਦਾਖਲੇ ਨੂੰ ਰੋਕਣ ਲਈ ਕੰਮ ਕਰ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 


  •  
  •  
  •  
  •  
  •  
  •  
  •  
  •  
  •  
  •  
  •  
  •  
  •  
  •  
  •  
  •