ਬਠਿੰਡਾ ਦੇ ਸਾਰੇ ਜਨਤਕ ਖ਼ੇਤਰ ਬੈਂਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਖੁਲ੍ਹਣਗੇ: ਡੀ.ਸੀ.

ਬਠਿੰਡਾ, 26 ਸਤੰਬਰ, 2019 –

ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਬਠਿੰਡਾ ‘ਚ ਸਾਰੇ ਜਨਤਕ ਖੇਤਰ ਬੈਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਮ ਲੋਕਾਂ ਲਈ ਖੁੱਲੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਜਨਤਕ ਖੇਤਰ ਦੇ ਬੈਂਕ ਨੁਮਾਇੰਦਿਆਂ ਅਤੇ ਪ੍ਰਮੁੱਖ ਜ਼ਿਲ੍ਹਾਂ ਬੈਂਕ ਮੈਨੇਜਰ ਨਾਲ ਕੀਤੀ ਮੀਟਿੰਗ ਦੌਰਾਨ ਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਰੇ ਬੈਂਕਾਂ ਲਈ ਕੰਮ ਕਰਨ ਦਾ ਸਮਾਂ ਭਾਰਤੀ ਬੈਂਕਿੰਗ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕਸਾਰ ਤੈਅ ਕੀਤਾ ਗਿਆ ਹੈ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

YP Headlines