ਬਠਿੰਡਾ ਜੇਲ੍ਹ ’ਚ ਗੈਂਗਵਾਰ, ਰਾਹੁਲ ਤੇ ਅਜੇ ਨੇ ਕੀਤਾ ਹਮਲਾ, ਗੈਂਗਸਟਰ ਨਵਦੀਪ ਚੱਠਾ ਗੰਭੀਰ ਜ਼ਖ਼ਮੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ
ਬਠਿੰਡਾ, 17 ਮਈ, 2020:

ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਹੋਈ ਗੈਂਗਵਾਰ ਦੌਰਾਨ ਗੈਂਗਸਟਰ ਨਵਦੀਪ ਚੱਠਾ ਗੰਭੀਰ ਜ਼ਖ਼ਮੀ ਹੋ ਗਿਆ।

ਜੇਲ੍ਹ ਵਿਚ ਬੰਦ ਗੈਂਗਸਟਰ ਰਾਹੁਲ ਸੂਦ ਅਤੇ ਅਜੇ ਕੁਮਾਰ ਨਾਲ ਕਿਸੇ ਗੱਲੋਂ ਤਕਰਾਰ ਹੋਣ ਮਗਰੋਂ ਇਹ ਮਾਮਲਾ ਇੰਨਾ ਵਧ ਗਿਆ ਕਿ ਰਾਹੁਲ ਅਤੇ ਅਜੇ ਨੇ ਨਵਦੀਪ ਚੱਠਾ ’ਤੇ ਹਮਲਾ ਕਰਕੇ ਉਸਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ। ਸੂਤਰਾਂ ਅਨੁਸਾਰ ਨਵਦੀਪ ਚੱਠਾ ਦੀਆਂ ਲੱਤਾਂ ’ਤੇ ਬਾਹਾਂ ਦੀਆਂ ਅੱਧੀ ਦਰਜਨ ਦੇ ਕਰੀਬ ਹੱਡੀਆਂ ਟੁੱਟਣ ਕਰਕੇ ਉਸਦੀਆਂ ਲੱਤਾਂ ਅਤੇ ਬਾਹਾਂ ’ਤੇ ਪਲਸਤਰ ਲਾਉਣੇ ਪਏ ਹਨ। ਇਸ ਤੋਂ ਇਲਾਵਾ ਉਸਦੇ ਸਿਰ ਵਿਚ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਹਮਲਾ ਰਾਹੁਲ ਗਰੁੱਪ ਵੱਲੋਂ ਕੀਤਾ ਦੱਸਿਆ ਜਾ ਰਿਹਾ ਹੈ। ਨਵਦੀਪ ਚੱਠਾ ਉੱਪਰ ਵੀ ਅਨੇਕਾਂ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਕਤਲ ਵਰਗੇ ਸੰਗੀਨ ਕੇਸ ਵੀ ਸ਼ਾਮਿਲ ਹਨ।

ਐਤਵਾਰ ਸਵੇਰੇ ਵਾਪਰੀ ਇਯ ਘਟਨਾ ਵਿਚ ਬਠਿੰਡਾ ਪੁਲਿਸ ਨੇ ਥਾਣਾ ਕੈਂਟ ਵਿਚ ਮੁਕੱਦਮਾ ਨੰਬਰ 88 ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿਚ ਅਜੇ ਕੁਮਾਰ ਵਾਸੀ ਭੋਡੂਆਲਾ, ਫ਼ਰੀਦਕੋਟ ਅਤੇ ਰਾਹੁਲ ਕੁਮਾਰ ਵਾਸੀ ਜਲੰਧਰ ਸ਼ਾਮਿਲ ਹਨ। ਅਜੇ ਉੱਪਰ 14 ਅਤੇ ਰਾਹੁਲ ਕੁਮਾਰ ਉੱਪਰ 9 ਮੁਕੱਦਮੇ ਦਰਜ ਦੱਸੇ ਜਾਂਦੇ ਹਨ।

ਨਵਦੀਪ ਚੱਠਾ ਨੂੰ ਸਿਵਲ ਹਸਪਤਾਲ ਬਠਿੰਡਾ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਲਈ ਖ਼ਤਰੇ ਨੂੰ ਵੇਖ਼ਦਿਆਂ ਭਾਰੀ ਸੁਰੱਖ਼ਿਆ ਫ਼ੋਰਸ ਤਾਇਨਾਤ ਕੀਤੀ ਗਈ ਹੈ।

ਹਰਿਆਣਾ ਨਾਲ ਸੰਬੰਧਤ ਨਵਦੀਪ ਚੱਠਾ ਗੁਰਪ ੀਤ ਸੇਖ਼ੋਂ, ਗੌਂਡਰ ਗੈਂਗ ਨਾਲ ਸੰਬੰਧਤ ਸਮਝਿਆ ਜਾਂਦਾ ਹੈ। ਉਸਨੂੰ ਬਠਿੰਡਾ ਪੁਲਿਸ ਨੇ 2016 ਵਿਚ ਪੰਜਾਬ ਹਰਿਆਣਾ ਬਾਰਡਰ ’ਤੇ ਮੁਕਾਬਲੇ ਦੌਰਾਨ ਗ੍ਰਿਮਫ਼ਤਾਰ ਕੀਤਾ ਸੀ ਜਦਕਿ ਉਸਦੇ ਦੋ ਸਾਥੀ ਗੈਂਗਸਟਰ ਫ਼ਰਾਰ ਹੋਣ ਵਿਚ ਸਫ਼ਲ ਰਹੇ ਸਨ। ਨਵਦੀਪ ਚੱਠਾ ਦੇ ਖਿ8ਲਾਫ਼ ਵੱਖ ਵੱਖ ਥਾਂਵਾਂ ’ਤੇ ਦਰਜਨ ਤੋਂ ਵੱਧ ਕੇਸ ਦਰਜ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਨਵਦੀਪ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ ਅਤੇ ਉਸਦੀ ਹਾਲਤ ਗੰਭੀਰ ਹੈ।


ਇਸ ਨੂੰ ਵੀ ਪੜ੍ਹੋ:
ਰਾਜ ਕੈਪਟਨ ਦਾ ਕਿ ਕਰਨ ਅਵਤਾਰ ਸਿੰਘ ਦਾ? ਪਰਗਟ ਸਿੰਘ ਨੇ ਗੋਲ ਗੋਲ ਨਹੀਂ ਕੀਤੀਆਂ, ਸਿੱਧੇ ਹੀ ਕਰ ’ਤੇ ਗੋਲ!ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •