Thursday, August 18, 2022

ਵਾਹਿਗੁਰੂ

spot_imgਬਟਾਲਾ ਨਗਰ ਨਿਗਮ ਚੋਣਾਂ ’ਚ ਕਾਂਗਰਸ ਨੇ 36 ਸੀਟਾਂ ’ਤੇ ਜਿੱਤ ਹਾਸਲ ਕੀਤੀ – ਕੀ ਰਹੀ ਪਾਰਟੀ ਪੁਜ਼ੀਸ਼ਨ?

ਯੈੱਸ ਪੰਜਾਬ
ਬਟਾਲਾ, 17 ਫਰਵਰੀ, 2021 –
ਨਗਰ ਨਿਗਮ ਬਟਾਲਾ ਦੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 50 ਵਿਚੋਂ 36 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਅੱਜ ਐਲਾਨੇ ਨਤੀਜਿਆਂ ਵਿੱਚ ਵਾਰਡ ਨੰਬਰ 39 ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਬਰਾਬਰ ਰਿਹਾ ਜਿਸ ਤੋਂ ਬਾਅਦ ਡਰਾਅ ਆਫ ਲੋਟਸ ਰਾਹੀਂ ਕਾਂਗਰਸ ਪਾਰਟੀ ਜੇਤੂ ਰਹੀ।

ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ 325 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਚਰਨਜੀਤ ਕੌਰ ਨੂੰ 696 ਜਦਿਕ ਦੂਸਰੇ ਸਥਾਨ ’ਤੇ ਰਹੀ ਆਮ ਆਦਮੀ ਪਾਰਟੀ ਦੀ ਰਮਨਪ੍ਰੀਤ ਕੌਰ ਨੂੰ 371 ਵੋਟਾਂ ਪਈਆਂ।

ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ 187 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਨ੍ਹਾਂ ਨੂੰ ਕੁੱਲ 401 ਵੋਟਾਂ ਪੋਲ ਹੋਈਆਂ। ਦੂਸਰੇ ਸਥਾਨ ’ਤੇ ਅਕਾਲੀ ਦਲ ਦੇ ਬਚਨ ਲਾਲ ਰਹੇ ਜਿਨ੍ਹਾਂ ਨੂੰ 214 ਵੋਟਾਂ ਪੋਲ ਹੋਈਆਂ।

ਵਾਰਡ ਨੰਬਰ 3 ਤੋ ਕਾਂਗਰਸ ਪਾਰਟੀ ਦੀ ਕਰਨਪਾਲ ਕੌਰ 998 ਵੋਟਾਂ ਨਾਲ ਜੇਤੂ ਰਹੀ, ਉਸ ਨੂੰ ਕੁੱਲ 1499 ਵੋਟਾਂ ਪ੍ਰਾਪਤ ਹੋਈਆਂ। ਦੂਸਰੇ ਸਥਾਨ ’ਤੇ ਰਹੀ ਅਕਾਲੀ ਦਲ ਦੀ ਕੁਲਜੀਤ ਕੌਰ ਨੂੰ 501 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 4 ਤੋਂ ਕਾਂਗਰਸ ਦੇ ਸੁੱਚਾ ਸਿੰਘ 220 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੂੰ 624 ਵੋਟਾਂ ਮਿਲੀਆਂ ਜਦਕਿ ਦੂਸਰੇ ਨੰਬਰ ’ਤੇ ਰਹੇ ਹਰਸ਼ ਕੁਮਾਰ 404 ਵੋਟਾਂ ਮਿਲੀਆਂ।

ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ 14 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਉਸਨੂੰ ਕੁੱਲ 330 ਵੋਟਾਂ ਮਿਲੀਆਂ ਜਦਕਿ ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਪ੍ਰਭਜੋਤ ਕੌਰ ਨੂੰ 316 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 6 ਤੋਂ ਅਕਾਲੀ ਦਲ ਦਾ ਉਮੀਦਵਾਰ ਹੀਰਾ ਲਾਲ 54 ਵੋਟਾਂ ਨਾਲ ਜੇਤੂ ਰਿਹਾ ਅਤੇ ਉਸਨੇ ਕੁੱਲ 583 ਵੋਟਾਂ ਪ੍ਰਾਪਤ ਕੀਤੀਆਂ। ਦੂਜੇ ਨੰਬਰ ’ਤੇ ਕਾਂਗਰਸੀ ਉਮੀਦਵਾਰ ਰਮੇਸ਼ ਕੁਮਾਰ ਨੇ 529 ਵੋਟਾਂ ਹਾਸਲ ਕੀਤੀਆਂ।

ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਪੂਜਾ 564 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 732 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਜ਼ਾਦ ਉਮੀਦਵਾਰ ਅੰਜੂ ਨੂੰ 168 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 8 ਤੋਂ ਕਾਂਗਰਸ ਉਮੀਦਵਾਰ ਕਸਤੂਰੀ ਲਾਲ 561 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ, ਉਸਨੂੰ ਕੁੱਲ 1050 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਦੇ ਉਮੀਦਵਾਰ ਸਤਪਾਲ ਨੂੰ 489 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਰੇਨੂੰ 78 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 546 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਰੂਪ ਰਾਣੀ ਨੂੰ 468 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 10 ਤੋਂ ਅਕਾਲੀ ਦਲ ਦੇ ਉਮੀਦਵਾਰ ਪੂਰਨ ਸਿੰਘ 324 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 918 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਕਾਂਗਰਸ ਪਾਰਟੀ ਦੇ ਡਿਪਟੀ ਵੋਹਰਾ ਰਹੇ ਜਿਨ੍ਹਾਂ ਨੂੰ 594 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਕਮਲਪ੍ਰੀਤ ਕੌਰ 400 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 936 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਕਾਂਤਾ ਨੂੰ 536 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੀਵ ਕੁਮਾਰ 190 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਨ੍ਹਾਂ ਨੂੰ ਕੁੱਲ 763 ਵੋਟਾਂ ਪ੍ਰਾਪਤ ਹੋਈਆਂ। ਦੂਸਰੇ ਸਥਾਨ ’ਤੇ ਅਕਾਲੀ ਦਲ ਦੀ ਜਸਬੀਰ ਕੌਰ ਨੂੰ 573 ਵੋਟਾਂ ਪੋਲ ਹੋਈਆਂ।

ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ 149 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 476 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਜ਼ਾਦ ਉਮੀਦਵਾਰ ਸਵਿਤਾ ਕੁਮਾਰੀ ਨੂੰ 327 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ 549 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 997 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਭਾਜਪਾ ਦੇ ਰਾਜ ਕੁਮਾਰ ਨੂੰ 448 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਪੂਜਾ ਸ਼ਰਮਾਂ 31 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 395 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਨੂੰ 364 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮਜੀਤ ਸਿੰਘ 345 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 1382 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਉਮੀਦਵਾਰ ਬਲਬੀਰ ਸਿੰਘ ਨੂੰ 1037 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 17 ਤੋਂ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ 46 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 388 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਕਾਂਗਰਸ ਦੀ ਉਮੀਦਵਾਰ ਮਧੂ ਬਾਲਾ ਨੂੰ 342 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 18 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗੀਰ ਖੋਖਰ 272 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 1147 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਉਮੀਦਵਾਰ ਰਜਵੰਤ ਸਿੰਘ ਨੂੰ 875 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਗੁਰਦੀਸ਼ 397 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 608 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਚਰਨਜੀਤ ਕੌਰ ਨੂੰ 211 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 20 ਤੋਂ ਭਾਜਪਾ ਉਮੀਦਵਾਰ ਹਰਸਿਮਰਨ ਸਿੰਘ 105 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 417 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਕਾਂਗਰਸੀ ਉਮੀਦਵਾਰ ਨਵਤੇਜ ਪਾਲ 312 ਵੋਟਾਂ ਪ੍ਰਾਪਤ ਕਰ ਸਕੇ।

ਵਾਰਡ ਨੰਬਰ 21 ਤੋਂ ਕਾਂਗਰਸੀ ਉਮੀਦਵਾਰ ਹਰਿੰਦਰ ਕੌਰ 142 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 439 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਅਮਰਜੀਤ ਕੌਰ ਨੂੰ 297 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਪਿੰਦਰ ਸਿੰਘ 417 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 884 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਨੂੰ 467 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 23 ਤੋਂ ਕਾਂਗਰਸੀ ਉਮੀਦਵਾਰ ਸੋਨੀਆਂ ਰਾਣੀ 326 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 691 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਜ਼ਾਦ ਉਮੀਦਵਾਰ ਸਤਿਆ ਦੇਵੀ ਨੂੰ 365 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 24 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵੰਤ ਸਿੰਘ 166 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 396 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਦੇ ਉਮੀਦਵਾਰ ਧੀਰ ਸਿੰਘ ਨੂੰ 230 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 25 ਤੋਂ ਅਕਾਲੀ ਦਲ ਦੀ ਉਮੀਦਵਾਰ ਰਵਿੰਦਰ ਕੌਰ 10 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 319 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਨੂੰ 309 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਨੇਕ ਸਿੰਘ 329 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 704 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਅਕਾਲੀ ਦਲ ਉਮੀਦਵਾਰ ਅਮਿਤ ਸੋਢੀ ਨੂੰ 375 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 27 ਤੋਂ ਭਾਜਪਾ ਦੀ ਸੁਧਾ ਮਹਾਜਨ 1036 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 1868 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਕਾਂਗਰਸ ਦੀ ਉਮੀਦਵਾਰ ਸਾਰਿਕਾ ਨੂੰ 832 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 28 ਤੋਂ ਅਜ਼ਾਦ ਉਮੀਦਵਾਰ ਰਾਕੇਸ਼ ਕੁਮਾਰ 25 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 281 ਵੋਟਾਂ ਪ੍ਰਾਪਤ ਹੋਈਆਂ। ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਪ੍ਰੇਮ ਨਾਥ ਨੂੰ 256 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 29 ਤੋਂ ਕਾਂਗਰਸੀ ਉਮੀਦਵਾਰ ਅਨੂ ਅਗਰਵਾਲ 760 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 1276 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਭਾਜਪਾ ਉਮੀਦਵਾਰ ਰੀਤੂ ਨੂੰ 516 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 30 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੀਪ ਸਿੰਘ ਤੇਜਾ 1949 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 2090 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਭਾਜਪਾ ਉਮੀਦਵਾਰ ਕ੍ਰਿਸ਼ਨ ਬਲਦੇਵ ਨੂੰ 141 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 31 ਤੋਂ ਕਾਂਗਰਸੀ ਉਮੀਦਵਾਰ ਕਾਮਨੀ ਸੇਠ 1290 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 1621 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ ਨੂੰ 331 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 32 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਨਿਲ ਕੁਮਾਰ 78 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 1145 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਅਜ਼ਾਦ ਉਮੀਦਵਾਰ ਰਾਕੇਸ਼ ਨੂੰ 1067 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 33 ਤੋਂ ਕਾਂਗਰਸੀ ਉਮੀਦਵਾਰ ਮੋਨਿਕਾ ਸੇਖੜੀ 126 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 694 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਨੀਲਮ ਨੂੰ 568 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 34 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਵੀਨ 63 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 339 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਅਜ਼ਾਦ ਉਮੀਦਵਾਰ ਹਰਿੰਦਰਪਾਲ ਸਿੰਘ ਨੂੰ 276 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 35 ਤੋਂ ਕਾਂਗਰਸੀ ਉਮੀਦਵਾਰ ਸਸ਼ੀ ਸਭ ਤੋਂ ਵੱਧ 2135 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 2193 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਭਾਜਪਾ ਉਮੀਦਵਾਰ ਲੀਲੂ ਉਰਫ ਨੀਲੂ ਨੂੰ 58 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 36 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ 385 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 637 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਭਾਜਪਾ ਉਮੀਦਵਾਰ ਅੰਬਿਕਾ ਖੰਨਾ ਨੂੰ 252 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 37 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ 149 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 278 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 129 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 38 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ 174 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 703 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਅਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 529 ਵੋਟਾਂ ਹਾਸਲ ਹੋਈਆਂ।

ਵਾਰਡ 39 ਦਾ ਨਤੀਜਾ ਬਹੁਤ ਦਿਲਚਸਪ ਰਿਹਾ। ਇਸ ਵਾਰਡ ਤੋ ਕਾਂਗਰਸੀ ਉਮੀਦਵਾਰ ਰੀਨਾ ਅਤੇ ਭਾਜਪਾ ਉਮੀਦਵਾਰ ਆਰਤੀ ਕਲਿਆਣ 619-619 ਵੋਟਾਂ ਲੈ ਕੇ ਬਰਾਬਰ ਰਹੀਆਂ। ਅਖੀਰ ਡਰਾਅ ਆਫ ਲੋਟਸ ਰਾਹੀਂ ਕਾਂਗਰਸੀ ਉਮੀਦਵਾਰ ਰੀਨਾ ਜੇਤੂ ਐਲਾਨੀ ਗਈ। ਇਹ ਡਰਾਅ ਮੀਡੀਆ ਦੇ ਸਾਹਮਣੇ ਕੱਢਿਆ ਗਿਆ।

ਵਾਰਡ ਨੰਬਰ 40 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਦਰ ਮੋਹਨ 524 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 883 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਭਾਜਪਾ ਉਮੀਦਵਾਰ ਵਿਕਾਸ ਸ਼ਰਮਾਂ ਨੂੰ 359 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 41 ਤੋਂ ਭਾਜਪਾ ਦੀ ਮਧੂ 590 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 907 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਕਾਂਗਰਸ ਦੀ ਉਮੀਦਵਾਰ ਅੰਜੂ ਬਾਲਾ ਨੂੰ 317 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 42 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ 829 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 1097 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਕੁਸ਼ ਮਹਿਤਾ ਨੂੰ 268 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 43 ਤੋਂ ਭਾਜਪਾ ਦੀ ਸੁਮਨ ਹਾਂਡਾ 69 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 313 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਨੂੰ 244 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 44 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਭਜੋਤ ਸਿੰਘ 643 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 905 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 262 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 45 ਤੋਂ ਕਾਂਗਰਸੀ ਉਮੀਦਵਾਰ ਚੰਦਰਕਾਂਤਾ 449 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 786 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਭਾਜਪਾ ਦੀ ਉਮੀਦਵਾਰ ਮੇਘਾ ਨੂੰ 337 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਤੁਲੀ 268 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 628 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਨੂੰ 360 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 47 ਤੋਂ ਕਾਂਗਰਸੀ ਪਾਰਟੀ ਦੀ ਉਮੀਦਵਾਰ ਨੀਲਮ ਕੁਮਾਰੀ 23 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 498 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੋਨੀਆਂ ਨੂੰ 475 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦੂਲ ਸਿੰਘ 23 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਉਸਨੂੰ ਕੁੱਲ 386 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਕੁਮਾਰ ਨੂੰ 363 ਵੋਟਾਂ ਪ੍ਰਾਪਤ ਹੋਈਆਂ।

ਵਾਰਡ ਨੰਬਰ 49 ਤੋਂ ਕਾਂਗਰਸੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ 582 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 879 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਮੀਤ ਕੌਰ ਨੂੰ 297 ਵੋਟਾਂ ਹਾਸਲ ਹੋਈਆਂ।

ਵਾਰਡ ਨੰਬਰ 50 ਤੋਂ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ 22 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਉਸਨੂੰ ਕੁੱਲ 614 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਰਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਬਿੰਦਰ ਸਿੰਘ ਨੂੰ 592 ਵੋਟਾਂ ਹਾਸਲ ਹੋਈਆਂ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

30,274FansLike
113,974FollowersFollow

ENTERTAINMENT

National

GLOBAL

OPINION

The importance of rights of the nation – by Seema Singh

As we celebrate 75 years of Independence, it is a high time to introspect and contemplate about the gains and losses we made in...

Gilli-Danda: Comeback of 75 indigenous sports – by Narvijay Yadav

Under the ‘Azadi Ka Amrit Mahotsav’ the central government has stepped up the plan to introduce 75 indigenous sports in all schools. The popular...

Is the world sliding into a Chernobyl-plus nuclear disaster in Ukraine? – by Sergei Strokan

New Delhi, Aug 13, 2022- Tensions around the Zaporozhye nuclear power plant in Ukraine reached a climax by the weekend, after three more missiles...

SPORTS

Health & Fitness

Rise in pregnancy-related complications during Covid pandemic

New York, Aug 13, 2022- Covid-19 has caused unprecedented stressors as a new study showed a rise in pregnancy-related complications during the pandemic. The study, published in the journal JAMA Network Open, assessed how pregnancy-related complications and obstetric outcomes changed during Covid compared to pre-pandemic. Looking at the relative changes in the mode of delivery, rates of premature births and mortality...

Gadgets & Tech

error: Content is protected !!