29 C
Delhi
Wednesday, April 17, 2024
spot_img
spot_img

ਬਟਾਲਾ ਤ੍ਰਾਸਦੀ ਲਈ ‘ਸੁੱਤਾ ਪਿਆ’ ਸਰਕਾਰੀ ਤੰਤਰ ਸਿੱਧੇ ਤੌਰ ’ਤੇ ਜ਼ਿੰਮੇਵਾਰ: ਭਗਵੰਤ ਮਾਨ

ਬਟਾਲਾ, ਗੁਰਦਾਸਪੁਰ, 6 ਸਤੰਬਰ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸ਼ੁੱਕਰਵਾਰ ਨੂੰ ਪਟਾਕਾ ਫ਼ੈਕਟਰੀ ਬਲਾਸਟ ਦੇ ਜ਼ਖਮੀਆਂ ਦਾ ਹਾਲ ਜਾਣਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਬਟਾਲਾ ਪੁੱਜੇ। ਸਥਾਨਕ ਸਿਵਲ ਹਸਪਤਾਲ ‘ਚ ਜ਼ਖਮੀਆਂ ਤੋਂ ਹੱਡਬੀਤੀ ਸੁਣਨ ਅਤੇ ਮ੍ਰਿਤਕਾਂ ਦੇ ਘਰਾਂ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੁੱਖ ਵੰਡਾਉਂਦਿਆਂ ਭਾਵੁਕ ਹੋਏ ਮਾਨ ਨੇ ਇਸ ਤ੍ਰਾਸਦੀ ਲਈ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਤੇ ਪੁਲਸ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।

ਮਾਨ ਨੇ ਕਿਹਾ ਕਿ ਅੱਜ ਪੱਬਾਂ ਭਾਰ ਨਜ਼ਰ ਆ ਰਿਹਾ ਸਮੁੱਚਾ ਸਰਕਾਰੀ ਤੰਤਰ ਅਤੇ ‘ਸ਼ਾਹੀ ਸਰਕਾਰ’ ਜੇ ਪਹਿਲਾਂ ਆਪਣੇ ਕਾਨੂੰਨੀ ਫ਼ਰਜ਼ ਅਤੇ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਨਿਭਾਉਂਦੀ ਹੁੰਦੀ ਤਾਂ ਅੱਜ ਇਹ ਅਣਹੋਣੀ ਨਾ ਦੇਖਣੀ ਪੈਂਦੀ। ਮਾਨ ਨੇ ਕਿਹਾ ਕਿ ਭਵਿੱਖ ਵਿਚ ਅਜਿਹੇ ਮੰਦਭਾਗੇ ਹਾਦਸੇ ਨਾ ਹੋਣ ਇਸ ਲਈ ਸੂਬਾ ਅਤੇ ਦੇਸ਼ ਭਰ ਦੀਆਂ ਸਰਕਾਰਾਂ ਨੂੰ ਇਸ ਤਾਜ਼ਾ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ।

ਬਾਰੂਦ ਸਮੇਤ ਹਰੇਕ ਕਿਸਮ ਦੇ ਜਲਣਸ਼ੀਲ ਜ਼ਖੀਰੇ ਵਾਲੇ ਸਾਰੇ ਛੋਟੇ-ਵੱਡੇ ਉਦਯੋਗਾਂ ਨੂੰ ਇੱਕ ਵਿਸ਼ੇਸ਼ ਨੀਤੀ ਅਤੇ ਸਰਕਾਰੀ ਸਬਸਿਡੀਆਂ ਦੇ ਸਹਿਯੋਗ ਨਾਲ ਰਿਹਾਇਸ਼ੀ ਇਲਾਕਿਆਂ ‘ਚੋਂ ਦੂਰ ਉਦਯੋਗਿਕ ਫੋਕਲ ਪੁਆਇੰਟਾਂ ਜਾਂ ਵਿਸ਼ੇਸ਼ ਇੰਡਸਟਰੀ ਜ਼ੋਨਾਂ ‘ਚ ਪੁਨਰ ਸਥਾਪਿਤ (ਸ਼ਿਫ਼ਟ) ਕੀਤਾ ਜਾਵੇ।

ਇਸ ਮੌਕੇ ਭਗਵੰਤ ਮਾਨ ਨੇ ਸਮੂਹ ਧਾਰਮਿਕ ਸੰਗਠਨਾਂ, ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਵੀ ਅਪੀਲ ਕੀਤੀ ਕਿ ਉਹ ਵਿਸ਼ੇਸ਼ ਦਿਹਾੜਿਆਂ ਅਤੇ ਨਗਰ ਕੀਰਤਨ ਦੌਰਾਨ ਪਟਾਕੇ ਅਤੇ ਆਤਿਸਬਾਜੀਆਂ ਨਾ ਚਲਾਉਣ ਲਈ ਸਮੁੱਚੀ ਸੰਗਤ ਨੂੰ ਜਾਗਰੂਕਤਾ ਭਰਪੂਰ ਅਪੀਲ ਕਰਨ, ਕਿਉਂਕਿ ਪਟਾਕੇ ਜਿੱਥੇ ਆਬੋ-ਹਵਾ (ਵਾਤਾਵਰਨ) ਨੂੰ ਪ੍ਰਦੂਸ਼ਿਤ ਕਰਦੇ ਹਨ, ਉੱਥੇ ਜਾਨ-ਮਾਲ ਲਈ ਖ਼ਤਰਨਾਕ ਅਜਿਹੇ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ।

ਦੁਰਘਟਨਾ ਵਾਲੀ ਜਗ੍ਹਾ ਦਾ ਭਿਅੰਕਰ ਦ੍ਰਿਸ਼ ਦੇਖ ਕੇ ਦੁਖੀ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੀਮਤੀ ਜਾਨਾਂ ਜਾਣ ਦੇ ਨਾਲ-ਨਾਲ ਦੂਰ-ਦੂਰ ਤੱਕ ਦੇ ਘਰਾਂ ਅਤੇ ਦੁਕਾਨਾਂ-ਵਰਕਸ਼ਾਪਾਂ ਦਾ ਨੁਕਸਾਨ ਕਰੋੜਾਂ ‘ਚ ਬਣਦਾ ਹੈ। ਮਾਨ ਨੇ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਯੋਗ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਘਰਾਂ ਦੁਕਾਨਾਂ ਦੇ ਨੁਕਸਾਨ ਦੀ 100 ਪ੍ਰਤੀਸ਼ਤ ਭਰਪਾਈ ਸਰਕਾਰ ਕਰੇ, ਕਿਉਂਕਿ ਇਸ ਅਣਹੋਣੀ ਦੀ ਅਸਲੀ ਦੋਸ਼ੀ ਪੰਜਾਬ ਸਰਕਾਰ ਅਤੇ ਉਸ ਦਾ ਭ੍ਰਿਸ਼ਟ ਸਰਕਾਰੀ ਤੰਤਰ ਹੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅਨੇਕਾਂ ਸ਼ਹਿਰ-ਕਸਬੇ ਬਟਾਲਾ ਵਾਂਗ ਬਾਰੂਦ ਦੇ ਢੇਰ ‘ਤੇ ਬੈਠੇ ਹਨ। ਕੈਮੀਕਲਜ਼ ਅਤੇ ਜਲਣਸ਼ੀਲ ਜ਼ਖੀਰੇ ਹੋਣ ਕਾਰਨ ਉਦਯੋਗਿਕ ਸ਼ਹਿਰ ਲੁਧਿਆਣਾ ‘ਚ ਵੀ ਅੱਗਜਣੀ ਦੀਆਂ ਘਟਨਾਵਾਂ ਆਮ ਹਨ। ਮਾਨ ਨੇ ਮੰਗ ਕੀਤੀ ਕਿ ਦੀਵਾਲੀ ਦੇ ਮੱਦੇਨਜ਼ਰ ਅਜਿਹੇ ਹੋਰ ਹਾਦਸਿਆਂ ਤੋਂ ਬਚਣ ਲਈ ਸਰਕਾਰ ਲੋੜੀਂਦੇ ਪੁਖ਼ਤਾ ਕਦਮ ਚੁੱਕੇ। ਮਾਨ ਨੇ ਆਮ ਲੋਕਾਂ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਆਪਣੇ ਅਤੇ ਆਪਣੇ ਆਲ਼ੇ ਦੁਆਲੇ ਬਾਰੇ ਸੁਚੇਤ ਰਹਿਣ।

ਇਸ ਮੌਕੇ ਉਨ੍ਹਾਂ ਨਾਲ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਸ਼ੈਰੀ ਕਲਸੀ, ਡਾ. ਕੇਜੇ ਸਿੰਘ ਕਾਦੀਆਂ, ਪੀਟਰ ਮਸੀਹ, ਦਲਬੀਰ ਸਿੰਘ ਟੌਂਗ (ਬਾਬਾ ਬਕਾਲਾ), ਜਸਬੀਰ ਸਿੰਘ, ਸੁਰ ਸਿੰਘ ਖੇਮਕਰਨ, ਰਣਜੀਤ ਸਿੰਘ ਚੀਮਾ (ਪੱਟੀ), ਹਰਭਜਨ ਸਿੰਘ ਈਟੀਓ (ਜੰਡਿਆਲਾ ਗੁਰੂ) ਐਡਵੋਕੇਟ ਨਿਸ਼ਾਨ ਸਿੰਘ (ਸ੍ਰੀ ਹਰਗੋਬਿੰਦਪੁਰ), ਡਾ. ਕਸ਼ਮੀਰ ਸਿੰਘ ਪ੍ਰਧਾਨ ਬੁੱਧੀਜੀਵੀ ਸੈਲ, ਠਾਕੁਰ ਤਰਸੇਮ ਸਿੰਘ (ਫ਼ਤਿਹਗੜ੍ਹ ਚੂੜੀਆਂ), ਸੁਰਿੰਦਰ ਸਿੰਘ ਮਾਨ (ਅਜਨਾਲਾ) ਸਮੇਤ ਸਥਾਨਕ ਆਗੂ ਚੰਨ ਖ਼ਾਲਸਾ, ਵਿਨੋਦ ਸਹਿਗਲ, ਦਵਿੰਦਰ ਸਿੰਘ ਮਾਨ, ਹਰਪਾਲ ਸਿੰਘ, ਦਲਬੀਰ ਮਸੀਹ, ਰਣਜੀਤ ਸਿੰਘ ਬਾਠ, ਹਰਬੰਤ ਸਿੰਘ, ਰਾਹੁਲ, ਅਜੀਤ ਸਿੰਘ, ਵਿਜੈ ਕੁਮਾਰ, ਦੇਵ ਰਾਜ, ਜਗਦੀਸ਼ ਆਦਿ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION