32.8 C
Delhi
Monday, April 22, 2024
spot_img
spot_img

ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਹਿੱਤ ਆਪਣੇ ਕਾਲਜਾਂ ਨੂੰ ਵਿਤੀ ਸਹਾਇਤਾ ਕਰੇਗੀ ਆਈ.ਕੇ.ਜੀ ਪੀ.ਟੀ.ਯੂ

ਯੈੱਸ ਪੰਜਾਬ
ਜਲੰਧਰ/ਕਪੂਰਥਲਾ/ਚੰਡੀਗੜ੍ਹ, 04 ਅਗਸਤ, 2022:
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਨੇ ਫੈਕਲਟੀ (ਅਧਿਆਪਕਾਂ) ਨੂੰ ਵਿਸ਼ਵ ਪੱਧਰ (ਗਲੋਬਲ ਪੱਧਰ) ‘ਤੇ ਪੜ੍ਹਾਉਣ ਦੀ ਪ੍ਰਕਿਰਿਆ ਦੇ ਸਮਾਨਾਂਤਰ ਲਿਆਉਣ ਲਈ ਅਤੇ ਉਨ੍ਹਾਂ ਨੂੰ ਪੜ੍ਹਾਉਣ ਦੀ ਨਵੀ ਤਕਨੀਕ ਦੇ ਵਿਚ ਨਿਪੁਨ ਬਣਾਉਣ ਲਈ ਬੀੜਾ ਚੁੱਕਿਆ ਹੈ। ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਇਸਦੇ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਯੂਨੀਵਰਸਿਟੀ ਨੇ ਇਹ ਪੇਸ਼ਕਸ਼ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਦੀ ਤਰਜ਼ ‘ਤੇ ਕੀਤੀ ਹੈ।

ਕਾਲਜ ਇਸ ਵਿੱਤੀ ਸਹਾਇਤਾ ਨਾਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀਜ਼) ਦਾ ਆਯੋਜਨ ਕਰਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿੱਖਿਆ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ ਨੇ ਇਸ ਉਪਰਾਲੇ ਨੂੰ ਯੂਨੀਵਰਸਿਟੀ ਨਾਲ ਸਬੰਧਤ ਸੈਂਕੜੇ ਕਾਲਜਾਂ ਲਈ ਵਰਦਾਨ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਬਹੁਤ ਸਾਰੇ ਕਾਲਜ ਆਪਣੀ ਫੈਕਲਟੀ ਨੂੰ ਅਪਗ੍ਰੇਡ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਨ ਦੇ ਯੋਗ ਨਹੀਂ ਸਨ। ਉਹ ਉੱਚ ਪੱਧਰੀ ਟਰੇਨਰ, ਜੋ ਦੇਸ਼-ਵਿਦੇਸ਼ ਦੀਆਂ ਉੱਚ ਵਿਦਿਅਕ ਸੰਸਥਾਵਾਂ ਤੋਂ ਹਨ, ਨੂੰ ਸਿਖਲਾਈ ਲਈ ਬੁਲਾਉਣ ਦੇ ਸਮਰੱਥ ਨਹੀਂ ਸਨ।

ਇਹ ਵਿੱਤੀ ਸਹਾਇਤਾ ਇਹਨਾਂ ਕਾਲਜਾਂ ਨੂੰ ਆਪਣੀ ਫੈਕਲਟੀ ਨੂੰ ਪੜ੍ਹਾਈ ਤੇ ਟ੍ਰੇਨਿੰਗ ਪੱਖ ਤੋਂ ਮਜਬੂਤ ਅਤੇ ਸਮਰੱਥ ਬਣਾਉਣ ਵਿੱਚ ਮਦਦ ਕਰੇਗੀ। ਯੂਨੀਵਰਸਿਟੀ ਦੀ ਇਹ ਤਜਵੀਜ਼ ਕਾਲਜ ਵਿਕਾਸ ਕੌਂਸਲ (ਸੀ.ਡੀ.ਸੀ) ਦੀ ਹਾਲ ਹੀ ਵਿੱਚ ਹੋਈ ਪਹਿਲੀ ਮੀਟਿੰਗ ਵਿੱਚ ਰੱਖੀ ਗਈ ਸੀ। ਸ੍ਰੀ ਰਾਹੁਲ ਭੰਡਾਰੀ ਕੌਂਸਲ ਦੇ ਚੇਅਰਮੈਨ ਵਜੋਂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਕਾਲਜਾਂ ਦੀ ਫੈਕਲਟੀ ਨੂੰ ਵਿਸ਼ਵ ਪੱਧਰੀ ਤਕਨੀਕ ਨਾਲ ਪੜ੍ਹਾਉਣ ਅਤੇ ਸਿੱਖਣ ਤੇ ਸਿਖਾਉਣ ਦੇ ਤਰੀਕਿਆਂ ਵਿੱਚ ਤਬਦੀਲੀਆਂ ਦੇ ਪੂਰਕ ਵਜੋਂ ਲਿਆਉਣ।

ਸ਼੍ਰੀ ਭੰਡਾਰੀ ਨੇ ਕਿਹਾ ਕਿ ਉੱਚ ਸਿੱਖਿਆ ਪ੍ਰਣਾਲੀ ਉਦਯੋਗ ਦੇ ਗਲੋਬਲ ਰੁਝਾਨਾਂ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਪਰਿਵਰਤਨ ਦੇ ਦੌਰ ਵਿੱਚੋਂ ਲੰਘ ਰਹੀ ਹੈ। ਉਦਯੋਗ ਨੂੰ ਇੱਕ ਸਿਖਿਅਤ ਮਾਨਵ ਸ਼ਕਤੀ ਦੀ ਲੋੜ ਹੁੰਦੀ ਹੈ ਅਤੇ ਇਹ ਹੁਨਰਮੰਦ ਕਾਮੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਯੋਗ ਹੋ ਸਕਦੇ ਹਨ। ਯੋਗ ਅਤੇ ਸਿਖਿਅਤ ਕਰਮਚਾਰੀ ਪੈਦਾ ਕਰਨ ਲਈ ਉੱਚ ਯੋਗਤਾ ਪ੍ਰਾਪਤ, ਹੁਨਰਮੰਦ ਅਤੇ ਨਵੀਂ ਤਕਨੀਕ ਤੋਂ ਜਾਣੂ ਅਧਿਆਪਕਾਂ ਦੀ ਲੋੜ ਬਹੁਤ ਮਹੱਤਵਪੂਰਨ ਹੈ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਨੇ ਇਹ ਫੈਸਲਾ ਲਿਆ ਹੈ ਕਿ ਐੱਫ.ਡੀ.ਪੀਜ਼ ਲਈ ਪ੍ਰਤੀ ਕਾਲਜ 3.5 ਲੱਖ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਏਆਈਸੀਟੀਈ ਦੀ ਨੀਤੀ ਅਨੁਸਾਰ ਕਾਲਜਾਂ ਦੀ ਫੈਕਲਟੀ ਲਈ ਦੋ ਹਫ਼ਤਿਆਂ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦੇ ਆਯੋਜਨ ਲਈ ਲਗਭਗ ਸੱਤ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਇਸ ਸਿਲਸਿਲੇ ਵਿੱਚ ਯੂਨੀਵਰਸਿਟੀ ਅੱਧੇ (3.5 ਲੱਖ) ਰੁਪਏ ਦੇਵੇਗੀ ਜਦਕਿ ਬਾਕੀ ਦਾ ਖਰਚ ਕਾਲਜ ਵੱਲੋਂ ਕੀਤਾ ਜਾਵੇਗਾ।

ਸੀ.ਡੀ.ਸੀ. ਦੀ ਮੀਟਿੰਗ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਨੇ ਮੈਂਬਰ ਵਜੋਂ ਅੱਗੇ ਤੋਰਿਆ, ਜਦਕਿ ਡਾਇਰੈਕਟਰ ਕਾਲਜ ਵਿਕਾਸ ਡਾ. ਬਲਕਾਰ ਸਿੰਘ ਨੇ ਮੀਟਿੰਗ ਦੇ ਏਜੰਡੇ ਨੂੰ ਅੱਗੇ ਤੋਰਿਆ। ਨਵੇਂ ਕੋਰਸਾਂ ਦੀ ਸ਼ੁਰੂਆਤ, ਐਨ.ਬੀ.ਏ, ਨੈਕ ਵਰਕਸ਼ਾਪਾਂ ਕਰਵਾਉਣ, ਵਿਦੇਸ਼ੀ ਵਿਦਿਆਰਥੀਆਂ ਲਈ ਵਿਸ਼ੇਸ਼ ਕੋਟਾ ਪ੍ਰਬੰਧਨ ਵਰਗੇ ਮੁੱਦੇ ਵੱਖ-ਵੱਖ ਏਜੰਡਿਆਂ ਵਿੱਚ ਵਿਸ਼ੇਸ਼ ਤੌਰ ਤੇ ਪੇਸ਼ ਕੀਤੇ ਗਏ।

ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਨੇ ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਯੂਨੀਵਰਸਿਟੀ ਵੱਲੋਂ ਨਵੇਂ ਵਿੱਦਿਅਕ ਸੈਸ਼ਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਬਾਰੇ ਜਾਣੂ ਕਰਵਾਇਆ, ਦਾਖਲਿਆਂ ਲਈ ਮਿਆਰੀ ਸਿੱਖਿਆ ਦੇ ਨਾਲ-ਨਾਲ ਦਾਖਲਿਆਂ ਵੱਲ ਧਿਆਨ ਦੇਣ ਤੇ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਦੀ ਤਾਕੀਦ ਕੀਤੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION