ਫਿਲਮ ‘ਪੋਸਤੀ‘ ਇਕ ਗੰਭੀਰ ਵਿਸ਼ੇ ਤੇ ਵੱਖਰੇ ਤਰੀਕੇ ਨਾਲ ਗੱਲ ਕਰੇਗੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 6 ਮਾਰਚ, 2020 –

ਪੰਜਾਬ ਨੂੰ ਦੇਸ਼ ਡਰੱਗ ਕੈਪੀਟਲ ਮੰਨਿਆ ਜਾਂਦਾ ਹੈ ,ਜਿਸ ਵਿੱਚ ਡਰੱਗ ਦਾ ਦੁਰ-ਉਪਯੋਗ ਕਰਨ ਵਾਲੇ ਨੌਜਵਾਨਾਂ ਦੀ ਸੰਖਿਆ ਦਿੱਨੋ -ਦਿਨ ਵੱਧਦੀ ਜਾ ਰਹੀ ਹੈ। ਇਸ ਗੰਭੀਰ ਸਮੱਸਿਆ ਨੂੰ ਸੁਰਖੀਆਂ ਵਿੱਚ ਲਿਆਉਣ ਲਈ, ਇੱਕ ਪੰਜਾਬੀ ਫਿਲਮ ਆਪਣੀ ਖਾਸ ਭੂਮਿਕਾ ਨਿਭਾ ਰਹੀ ਹੈ। ਜਿਸਦਾ ਸਿਰਲੇਖ ਹੈ ‘ਪੋਸਤੀ‘।

ਫਿਲਮ ਨਸ਼ੀਲੇ ਪਦਾਰਥਾਂ ਦਾ ਦੁਰ-ਉਪਯੋਗ ਦੇ ਵਿਸ਼ੇ ਇੱਕ ਅਨੌਖੇ ਢੰਗ ਨਾਲ ਗੱਲ ਕਰੇਗੀ। ਇਸ ਫਿਲਮ ਦਾ ਉਦੇਸ਼ ਦਰਸ਼ਕਾਂ ਨੂੰ ਰੋਮਾਂਸ, ਕਾਮੇਡੀ, ਦੋਸਤੀ ਅਤੇ ਦਿਲ ਟੁੱਟਣ ਦੀ ਕਹਾਣੀ ਦੇ ਜਰੀਏ ਇਸ ਵੱਧਦੀ ਸਮੱਸਿਆ ਦੇ ਬਾਰੇ ਜਾਗਰੂਕ ਕਰਨਾ ਹੈ। ਇਹ ਤੱਤ ਇਸ ਫਿਲਮ ਨੂੰ ਇੱਕ ਪਰਿਵਾਰਿਕ ਡਰਾਮਾ ਫਿਲਮ ਬਣਾਉਂਦੇ ਹਨ।

ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਦੁਵਾਰਾ ਪੇਸ਼ ਕੀਤਾ ਜਾ ਰਿਹਾ ਹੈ। ਪੋਸਤੀ ਫਿਲਮ ਬਹੁਤ ਸਾਰੇ ਕਿਰਦਾਰਾਂ ਦੀ ਕਹਾਣੀ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕੁਝ ਨਾਮੀ ਕਲਾਕਾਰ ਸ਼ਾਮਿਲ ਹਨ ਜਿਵੇਂ ਕਿ ਬੱਬਲ ਰਾਏ, ਸੁਰੀਲੀ ਗੌਤਮ, ਪ੍ਰਿੰਸ ਕੇ ਜੇ ਸਿੰਘ, ਰਾਣਾ ਰਣਬੀਰ, ਵੱਡਾ ਗਰੇਵਾਲ, ਰਘਵੀਰ ਬੋਲੀ, ਜੱਸ ਢਿੱਲੋਂ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਤਰਸੇਮ ਪਾਲ ਅਤੇ ਸੀਮਾ ਕੌਸ਼ਲ।

ਪੰਜਾਬੀ ਇੰਦਸਰਟੀ ਦੇ ਪ੍ਰਸਿੱਧ ਐਕਟਰ ,ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਫਿਲਮ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਫਿਲਮ ਪੋਸਤੀ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਹਨ । ਫਿਲਮ ਦਾ ਖੂਬਸੂਰਤ ਦ੍ਰਿਸ਼ ਚਿਤਰਣ ਅਤੇ ਸੰਵਾਦ ਵੀ ਰਾਣਾ ਰਣਬੀਰ ਵਲੋਂ ਲਿਖੇ ਗਏ ਹਨ.ਇਸ ਫਿਲਮ ਦਾ ਸਹਿ-ਨਿਰਮਾਣ ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਕੀਤਾ ਗਿਆ ਹੈ ।

ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਕਿਹਾ,“ਇਹ ਫਿਲਮ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੀ ਸਮੱਸਿਆ ਦੇ ਬਾਰੇ ਹੈ। ਇਸ ਆਧੁਨਿਕ ਸਮੇਂ ਵਿੱਚ ਨੌਜਵਾਨਾਂ ਨੂੰ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸਿਰਫ ਕੁਝ ਪਲਾ ਦੇ ਆਨੰਦ ਲਈ, ਭਵਿੱਖ ਨੂੰ ਦਾਅ ਤੇ ਲਾਉਣਾ ਸਹੀ ਨਹੀਂ ਹੈ । ਮੈਨੂੰ ਪੂਰੀ ਉਮੀਦ ਹੈ ਕਿ ਇਸ ਵਿਸ਼ੇ ਤੇ ਬਣੀ ਫਿਲਮ ਨੂੰ ਸਮਝਣਗੇ ਅਤੇ ਪਸੰਦ ਕਰਨਗੇ।

ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ,“ਮੈਂ ਰਾਣਾ ਰਣਬੀਰ ਦੇ ਨਾਲ ਵੱਖ-ਵੱਖ ਵਿਸ਼ਿਆਂ ਤੇ ਬਣੀਆਂ ਫ਼ਿਲਮਾਂ ਵਿੱਚ ਕੰਮ ਕਰ ਚੁਕਿਆ ਹਾਂ, ਪਰ ਪੋਸਤੀ ਇੱਕ ਅਜਿਹੇ ਵਿਸ਼ੇ ਤੇ ਬਣੀ ਫਿਲਮ ਹੈ, ਜਿਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਅਤੇ ਲੋਕਾਂ ਅਸਲੀਅਤ ਤੋਂ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ, ਪੂਰੀ ਕਾਸ੍ਟ ਅਤੇ ਫਿਲਮ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਇਸ ਫਿਲਮ ਦੇ ਬਾਰੇ ਲੋਕਾਂ ਦੇ ਵਿਚਾਰ ਜਾਨਣ ਲਈ ਉਤਸਾਹਿਤ ਹਾਂ।“

ਫਿਲਮ ਦਾ ਦੁਨੀਆਂ ਭਰ ਵਿੱਚ ਵਿਤਰਣ ਮੁਨੀਸ਼ ਸਾਹਨੀ ਦੇ ਓਮ ਜੀ ਸਟਾਰ ਸਟੂਡਿਓ ਦੁਆਰਾ ਕੀਤਾ ਜਾ ਰਿਹਾ ਹੈ।

ਪੋਸਤੀ 20 ਮਾਰਚ 2020 ਨੂੰ ਸਿਨੇਮਾ-ਘਰਾਂ ਵਿੱਚ ਆਵੇਗੀ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •