ਫਿਰ ਤੋਂ ਭਾਰਤ ਨੂੰ ਕਿਹਾ ਅਮਰੀਕਨਾਂ ਨੇ, ਹਰਦਮ ਅਸੀਂ ਹਾਂ ਤੁਸਾਂ ਦੇ ਨਾਲ ਮਿੱਤਰ

ਅੱਜ-ਨਾਮਾ

ਫਿਰ ਤੋਂ ਭਾਰਤ ਨੂੰ ਕਿਹਾ ਅਮਰੀਕਨਾਂ ਨੇ,
ਹਰਦਮ ਅਸੀਂ ਹਾਂ ਤੁਸਾਂ ਦੇ ਨਾਲ ਮਿੱਤਰ।

ਆਂਢ-ਗਵਾਂਢ ਵਿੱਚ ਕਿਸੇ ਨਾਲ ਪਵੇ ਪੇਚਾ,
ਪਿੱਛੇ ਪਰਤਣ ਦਾ ਨਹੀਉਂ ਸਵਾਲ ਮਿੱਤਰ।

ਬੇੜਾ ਜੰਗੀ ਇੱਕ ਤੁਸਾਂ ਦੇ ਕੋਲ ਫਿਰਦਾ,
ਭੇਜਿਆ ਕਰਾਂਗੇ ਲੜਨ ਨੂੰ ਮਾਲ ਮਿੱਤਰ।

ਪਾਈ ਸਾਂਝ ਨਿਭਾਉਂਦੇ ਫਿਰ ਅਸੀਂ ਕਿੱਦਾਂ,
ਦੁਨੀਆ ਦਿੰਦੀ ਹੈ ਸਾਡੀ ਮਿਸਾਲ ਮਿੱਤਰ।

ਬਾਹਰੋਂ ਵੇਖਣ ਲਈ ਕਿਉਂ ਮਿਸਾਲ ਜਾਣਾ,
ਯਾਰੀ ਪਾਕਿ ਨਾਲ ਇਨ੍ਹਾਂ ਹੀ ਪਾਈ ਹੈ ਸੀ।

ਫਸਾ ਕੇ ਆਪ ਸੀ ਛੱਡਿਆ ਸਾਥ ਉਸ ਦਾ,
ਠਿੱਬੀ ਤਕੜੀ ਅਮਰੀਕੀਆਂ ਲਾਈ ਹੈ ਸੀ।

-ਤੀਸ ਮਾਰ ਖਾਂ
ਅਕਤੂਬਰ 28, 2020