ਫਿਰ ਤੋਂ ਚਰਚਾ ਪਰਾਲੀ ਦੀ ਛਿੜੀ ਮੀਆਂ, ਸਖਤੀ ਲੱਗੀ ਕੁਝ ਕਰਨ ਸਰਕਾਰ ਮੀਆਂ

ਅੱਜ-ਨਾਮਾ

ਫਿਰ ਤੋਂ ਚਰਚਾ ਪਰਾਲੀ ਦੀ ਛਿੜੀ ਮੀਆਂ,
ਸਖਤੀ ਲੱਗੀ ਕੁਝ ਕਰਨ ਸਰਕਾਰ ਮੀਆਂ।

ਕੇਂਦਰ ਵੱਲੋਂ ਹਨ ਸਖਤੀ ਦੇ ਹੁਕਮ ਆਏ,
ਖੜਕਦੀ ਸੂਬਾ ਸਰਕਾਰ ਦੀ ਤਾਰ ਮੀਆਂ।

ਫਸਿਆ ਪਿਆ ਕਿਸਾਨ ਹੈ ਅੱਗ ਲਾਉਂਦਾ,
ਝੱਲਿਆ ਜਾਵੇ ਨਾ ਲੇਬਰ ਦਾ ਭਾਰ ਮੀਆਂ।

ਲਾ ਜਾਏ ਖੇਤ ਨੂੰ ਕੋਈ ਜਦ ਅੱਗ ਕਿਧਰੇ,
ਕਰਦੇ ਖੇਤਾਂ ਦਾ ਮਾਲਕ ਗ੍ਰਿਫਤਾਰ ਮੀਆਂ।

ਉਂਝ ਤਾਂ ਕਹਿੰਦੇ ਕਿਰਸਾਨ ਨੂੰ ਅੰਨ-ਦਾਤਾ,
ਖਹਿੜਾ ਛੱਡਿਆ ਉਹਦਾ ਨਹੀਂ ਭੁੱਖ ਮੀਆਂ।

ਜਿਹੜਾ ਆਂਵਦਾ, ਕੁਤਰ ਕੇ ਖਿਸਕ ਜਾਂਦਾ,
ਸਮਝਦਾ ਕੋਈ ਨਹੀਂ ਓਸ ਦਾ ਦੁੱਖ ਮੀਆਂ।

-ਤੀਸ ਮਾਰ ਖਾਂ
ਅਕਤੂਬਰ 18, 2020

Yes Punjab - Top Stories