ਫਿਰੋਜ਼ਪੁਰ ਵਿਚ ਫ਼ੌਜ ਲਈ ਭਰਤੀ ਰੈਲੀ 17 ਸਤੰਬਰ ਤੋਂ

ਫਿਰੋਜ਼ਪੁਰ, 15 ਜੁਲਾਈ 2019:

ਆਰਮੀ ਦੇ ਵੱਖ-ਵੱਖ ਪਦਾਂ ਤੇ ਭਰਤੀ ਲਈ ਭਰਤੀ ਰੈਲੀ 17 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ 26 ਸਤੰਬਰ 2019 ਤੱਕ ਚੱਲੇਗੀ। ਡਾਇਰੈਕਟਰ ਰਿਕਰੂਟਿੰਗ ਕਰਨਲ ਸੌਰਭ ਪਾਂਡੇ ਨੇ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੈਲੀ ਫਿਰੋਜ਼ਪੁਰ, ਫ਼ਰੀਦਕੋਟ, ਸ੍ਰੀ. ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਉਮੀਦਵਾਰਾਂ ਦੇ ਲਈ ਕੀਤੀ ਜਾ ਰਹੀ ਹੈ, ਜੋ ਕਿ ਫਿਰੋਜ਼ਪੁਰ ਛਾਉਣੀ ਦੇ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿੱਚ ਹੋਵੇਗੀ।

ਇਸ ਰੈਲੀ ਵਿੱਚ ਆਰਮੀ ਦੇ ਸੋਲਜਰ ਜਨ. ਡਿਊਟੀ, ਸੋਲਜਰ ਟੈਕਨੀਕਲ, ਸੋਲਜਰ ਨਰਸਿੰਗ ਅਸਿਸਟੈਂਟ, ਨਰਸਿੰਗ ਅਸਿਸਟੈਂਟ ਵੈਟਰਨਰੀ, ਸੋਲਜਰ ਕਲਰਕ, ਸਟੋਰ ਕੀਪਰ ਟੈਕਨੀਕਲ ਦੇ ਪਦਾਂ ਦੇ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਦੇ ਲਈ ਆਨ ਲਾਈਨ ਰਜਿਸਟ੍ਰੇਸ਼ਨ ਅਭਿਆਨ ਹੈ, ਜਿਸ ਦੇ ਤਹਿਤ ਉਮੀਦਵਾਰਾਂ ਨੂੰ www.joinindianarmy.nic.in ਤੇ ਅਪਲਾਈ ਕਰਨਾ ਹੋਵੇਗਾ।

ਆਨਲਾਈਨ ਰਜਿਸਟ੍ਰੇਸ਼ਨ 19 ਜੁਲਾਈ 2019 ਨੂੰ ਸ਼ੁਰੂ ਹੋਵੇਗਾ, ਜੋ ਕਿ ਪਹਿਲੀ ਸਤੰਬਰ 2019 ਤੱਕ ਜਾਰੀ ਰਹੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਦੀ ਈ.ਮੇਲ ਆਈ.ਡੀ. ਤੇ ਐਡਮਿਟ ਕਾਰਡ ਭੇਜਿਆ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਦੀ ਤਾਰੀਖ਼ ਅਤੇ ਸਮਾਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਆਰਮੀ ਦੀ ਭਰਤੀ ਰੈਲੀ ਮੁਫ਼ਤ ਅਤੇ ਕਿਸੇ ਪੱਖਪਾਤ ਹੈ। ਉਨ੍ਹਾਂ ਉਮੀਦਵਾਰਾਂ ਨੂੰ ਆਰਮੀ ਭਰਤੀ ਦੇ ਨਾਮ ਤੇ ਰਿਸ਼ਵਤ, ਏਜੰਟਾਂ ਆਦਿ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇੱਥੇ ਪੂਰੀ ਤਰ੍ਹਾਂ ਨਾਲ ਮੈਰਿਟ ਤੇ ਭਰਤੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਆਰਮੀ ਭਰਤੀ ਦੇ ਨਾਮ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਠੱਗਾਂ ਅਤੇ ਏਜੰਟਾਂ ਤੋਂ ਬਚਣਾ ਚਾਹੀਦਾ ਹੈ।

Share News / Article

Yes Punjab - TOP STORIES