ਫਿਰੋਜ਼ਪੁਰ ਦੇ ਨਵੇਂ ਐੱਸ.ਐੱਸ.ਪੀ. ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਨਸ਼ੇ ਦੀ ਸਮੱਸਿਆ ਸਮੇਤ ਕਈ ਮੁੱਦਿਆਂ ਤੇ ਹੋਈ ਚਰਚਾ

ਫਿਰੋਜ਼ਪੁਰ 22 ਜੁਲਾਈ 2019:

ਜ਼ਿਲ੍ਹੇ ਦੇ ਨਵੇਂ ਐੱਸ.ਐੱਸ.ਪੀ. ਆਈਪੀਐੱਸ ਵਿਵੇਕਸ਼ੀਲ ਸੋਨੀ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲੇ। ਫਿਰੋਜ਼ਪੁਰ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਡੀ.ਸੀ. ਦੇ ਨਾਲ ਨਵੇਂ ਐੱਸ.ਐੱਸ.ਪੀ. ਦੀ ਇਹ ਪਹਿਲੀ ਅਹਿਮ ਮੁਲਾਕਾਤ ਸੀ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚਰਚਾ ਹੋਈ।

ਡਿਪਟੀ ਕਮਿਸ਼ਨਰ ਨੇ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨਾਲ ਨਸ਼ੇ ਦੇ ਮੁੱਦੇ ਤੇ ਗੱਲਬਾਤ ਕਰਦੇ ਹੋਏ ਇਸ ਬੁਰਾਈ ਤੇ ਚਹੁੰਤਰਫਾ ਹਮਲੇ ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਡਿਪਟੀ ਕਮਿਸ਼ਨਰ ਨੂੰ ਨਸ਼ੇ ਦੇ ਖਿਲਾਫ ਚੱਲ ਰਹੀ ਜੰਗ ਵਿੱਚ ਪੁਲਿਸ ਵਿਭਾਗ ਵੱਲੋਂ ਮੋਰਚਾ ਖੋਲ੍ਹਣ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਲੋਕਾਂ ਦੇ ਲਈ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਉਨ੍ਹਾਂ ਨਾਲ ਕਦੀ ਵੀ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

Share News / Article

Yes Punjab - TOP STORIES