31.1 C
Delhi
Saturday, April 20, 2024
spot_img
spot_img

ਪੰਜਾਬ ਸਿੱਖ਼ਿਆ ਵਿਭਾਗ ਵੱਲੋਂ ਯੂਨਾਈਟਿਡ ਸਟੇਟਸ ਅੰਬੈਸੀ ਦੇ ਸਹਿਸੋਗ ਨਾਲ ਅੰਗਰੇਜ਼ੀ ਅਧਿਆਪਕਾਂ ਦੀ ਸਿਖ਼ਲਾਈ ਵਰਕਸ਼ਾਪ ਲਗਾਈ ਗਈ

ਯੈੱਸ ਪੰਜਾਬ   
ਐੱਸ.ਏ.ਐੱਸ. ਨਗਰ, 14 ਨਵੰਬਰ, 2022 –
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਵਿੱਚ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਯੂਨਾਈਟਿਡ ਸਟੇਟਸ ਐਂਬੈਸੀ ਦੇ ਸਹਿਯੋਗ ਨਾਲ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫਿਸ (ਰੈਲੋ) ਨਵੀਂ ਦਿੱਲੀ ਵੱਲੋਂ ਅੰਗਰੇਜ਼ੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਸਿੱਖਿਆ ਦੇਣ ਅਤੇ ਉਹਨਾਂ ਦੇ ਪ੍ਰੇਖਣਾਂ ਸੰਬੰਧੀ ਇਕ ਦਿਨਾਂ ਸਿਖਲਾਈ ਦਿੱਤੀ ਗਈ।

ਇਸ ਮੌਕੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫ਼ਿਸ (ਰੈਲੋ) ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਦੀ ਸਿਖਲਾਈ ਦੇਣ ਲਈ ਜੂਨ 2022 ਤੋਂ ਕੰਮ ਕਰਨ ਲੱਗਾ ਹੈ। ਇਸ ਨਾਲ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਅੰਗਰੇਜ਼ੀ ਪੜ੍ਹਾਉਣ ਸਮੇਂ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰੀਜ਼ਨਲ ਇੰਗਲਿਸ਼ ਲੈਂਗੁਏਜ਼ ਆਫ਼ਿਸ (ਰੇਲੋ) ਵੱਲੋਂ ਛੇ ਮਹੀਨਿਆਂ ਦੇ ਸਰਟੀਫ਼ਿਕੇਟ ਕੋਰਸ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਨੂੰ ਚੁਣੇ ਹੋਏ ਅਧਿਆਪਕ ਹੀ ਕਰ ਸਕਣਗੇ। ਉਹਨਾਂ ਕਿਹਾ ਕਿ ਰੇਲੋ ਪਹਿਲਾਂ ਵੀ ਦਿੱਲੀ ਸਰਕਾਰ ਨਾਲ ਮਿਲ ਕੇ 2017 ਤੋਂ ਅਧਿਆਪਕ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਚਲਾ ਰਹੀ ਹੈ।

ਯੂਨਾਈਟਿਡ ਸਟੇਟਸ ਐਂਬੈਸੀ ਦੇ ਸਹਿਯੋਗ ਨਾਲ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫਿਸ (ਰੈਲੋ) ਨਵੀਂ ਦਿੱਲੀ ਦੇ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫ਼ਿਸਰ ਰੂਥ ਗੂਡ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਸਿਖਲਾਈ ਵਰਕਸ਼ਾਪ ਦੌਰਾਨ ਉਹ ਪੰਜਾਬ ਦੇ ਹੋਣਹਾਰ, ਮਿਹਨਤੀ ਅਤੇ ਪ੍ਰੇਰਿਤ ਅਧਿਆਪਕ ਸਮੂਹ ਨਾਲ ਮਿਲੇ ਹਨ। ਇਹਨਾਂ ਅਧਿਆਪਕਾਂ ਵਿੱਚ ਸਿੱਖਣ ਦੀ ਤਾਂਘ ਹੈ।

ਉਹਨਾਂ ਇਸ ਲਈ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਦਾ ਧੰਨਵਾਦ ਕੀਤਾ। ਮੈਡੀਸਨ ਨਿਯੂਨਜ਼ ਨੇ ਵੀ ਆਪਣੇ ਅੰਤਰਰਾਸ਼ਟਰੀ ਅਧਿਆਪਨ ਦੇ ਤਜ਼ਰਬੇ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ। ਇਸ ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਯੂਨਾਈਟਿਡ ਸਟੇਟਸ ਐਂਬੈਸੀ ਦੇ ਸਹਿਯੋਗ ਨਾਲ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫਿਸ (ਰੈਲੋ) ਨਵੀਂ ਦਿੱਲੀ ਵੱਲੋਂ ਪ੍ਰਮਾਣ-ਪੱਤਰ ਵੀ ਦਿੱਤੇ ਗਏ।

ਇਸ ਮੌਕੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ ਐੱਸ.ਸੀ.ਈ.ਆਰ.ਟੀ. ਪੰਜਾਬ, ਸ਼ਵੇਤਾ ਖੰਨਾ ਰੀਜ਼ਨਲ ਇੰਗਲਿਸ਼ ਲੈਂਗੁਏਜ਼ ਮਾਹਿਰ ਐਂਬੈਸੀ ਆਫ਼ ਯੁਨਾਈਟਿਡ ਸਟੇਟਸ ਆਫ਼ ਅਮਰੀਕਾ, ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਅਮਰਦੀਪ ਸਿੰਘ ਬਾਠ ਸਟੇਟ ਮੀਡੀਆ ਕੋਆਰਡੀਨੇਟਰ ਸੋਸ਼ਲ, ਨਵਨੀਤ ਕੌਰ, ਇਕਬਾਲ ਕੌਰ, ਹਰਦਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION