ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਨਾਨਕ ਨਾਮ ਲੇਵਾ ਸ਼ਖਸ਼ੀਅਤਾਂ ਦਾ ਸਨਮਾਨ ਕਰੇਗੀ: ਚੰਨੀ

ਚੰਡੀਗੜ, 24 ਸਤੰਬਰ, 2019 –

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾ ਮੌਕੇ 550 ਨਾਨਕ ਨਾਮ ਲੇਵਾ ਉਘੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸੈਰ-ਸਪਾਟਾ ਤੇ ਸਭਿਆਚਾਰ ਮਾਮਲੇ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾ ਮੌਕੇ 550 ੳੱੁਘੀਆਂ ਨਾਨਕ ਨਾਮ ਲੇਵਾ ਹਸਤੀਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ।

ਇਸ ਫਹਿਰਿਸਤ ਵਿੱਚ ਉਹ ਸ਼ਖ਼ਸੀਅਤਾਂ ਸ਼ਾਮਲ ਹੋ ਸਕਣਗੀਆਂ ਜਿਨਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪੂਰਾ ਭਰੋਸਾ ਹੈ ਅਤੇ ਜਿਨਾਂ ਨੇ ਇਨਾਂ ਸਿੱਖਿਆਵਾਂ ਨੂੰ ਅਪਣਾਕੇ ਆਪਣੇ ਜੀਵਨ ਦੇ ਵੱਖ ਵੱਖ ਪੜਾਵਾਂ ਨੂੰ ਸਰ ਕੀਤਾ ਜਾਂ ਜਿਨਾਂ ਨੇ ਸਮਾਜ ਲਈ ਕੋਈ ਵਡਮੁੱਲਾ ਯੋਗਦਾਨ ਦਿੱਤਾ ਜਾਂ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ ਵਿੱਚ ਮੱਲਾਂ ਮਾਰੀਆਂ।

ਸੈਰ-ਸਪਾਟਾ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਹਸਤੀਆਂ ਭਾਰਤ ਜਾਂ ਵਿਦੇਸ਼ ਤੋਂ ਵੀ ਹੋ ਸਕਦੀਆਂ ਹਨ ਅਤੇ ਇਨਾਂ ਸਹਿਕਾਰਯੋਗ ਹਸਤੀਆਂ ਨੂੰ ਖੋਜਣ ਦਾ ਸਿਲਸਿਲਾ ਪੂਰੀ ਦੁਨੀਆਂ ਵਿੱਚ ਚਲਾਇਆ ਜਾਵੇਗਾ। ਅਜਿਹੀ ਮਸ਼ਹੂਰ ਸ਼ਖ਼ਸੀਅਤਾਂ ਤੱਕ ਪਹੁੰਚ ਕਰਨ ਲਈ ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਵੀ ਦਿੱਤਾ ਗਿਆ ਹੈ, ਜਿਸ ਵਿੱਚ ਸੰਸਥਾਵਾਂ ਨੂੰ ਨਾਨਕ ਨਾਮ ਲੇਵਾ ਹਸਤੀਆਂ ਨੂੰ ਨਾਮਜ਼ਦ ਕਰਨ/ਨਾਂ ਭੇਜਣ ਜਾਂ ਆਮ ਲੋਕਾਂ ਨੂੰ ਅਜਿਹੀਆਂ ਪ੍ਰਸਿੱਧ ਹਸਤਸੀਆਂ ਦੇ ਨਾਂ ਸੁਝਾਉਣ ਦੀ ਖੁਲ ਹੋਵੇਗੀ, ਜੋ ਇਹ ਸਨਮਾਨ ਹਾਸਲ ਕਰਨ ਯੋਗ ਹੱਕਦਾਰ ਸਮਝੇ ਜਾਂਦੇ ਹੋਣ। ਇਹ ਨਾਮ ਬਿਨਾਂ ਕਿਸੇ ਜਾਤ-ਪਾਤ, ਧਰਮ, ਫਿਰਕੇ ਅਤੇ ਨਾਗਰਿਕਤਾ ਦੇ ਭੇਦ ਭਾਵ ਤੋਂ ਭੇਜੇ ਜਾਂ ਸੁਝਾਏ ਜਾ ਸਕਦੇ ਹਨ।

ਮੰਤਰੀ ਨੇ ਸਨਮਾਨ ਪ੍ਰਾਪਤ ਕਰਨਯੋਗ ਸੰਸਥਾਵਾਂ ਜਾਂ ਹਸਤੀਆਂ ਨੂੰ ਲੱਭਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਨਿੱਜੀ ਤੌਰ ਤੇ ਜਾਂ ਹੋਰਨਾ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ’ਤੇ ਅਜਿਹੀਆਂ ਹਸਤੀਆਂ ਦੇ ਨਾਮ ਖੋਜੇਗੀ ਅਤੇ ਅੰਤਿਮ ਰੂਪ ਦੇਣ ਲਈ ਮੁੱਖ ਸਕੱਤਰ ਨੂੰ ਭੇਜੇ ਜਾਣਗੇ।

ਸ੍ਰੀ ਚੰਨੀ ਨੇ ਦੱਸਿਆ ਅਜਿਹੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਲਈ ਆਈ.ਕੇ.ਜੀ.ਪੀ.ਟੀ.ਯੂ ਕਪੂਰਥਲਾ ਵਿੱਚ 10 ਨਵੰਬਰ ਨੂੰ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨਾਂ ਹਸਤੀਆਂ ਦਾ ਸਨਮਾਨ ਕਰਨਗੇ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਰਾਹੁਲ ਤਿਵਾੜੀ ਸਕੱਤਰ ਰੋਜ਼ਗਾਰ ਉੱਤਪਤੀ, ਸ੍ਰੀ. ਐਸ.ਐਸ ਸ੍ਰੀਵਾਸਤਵਾ ਆਈ.ਜੀ ਇੰਟੈਲੀਜੈਂਸ, ਸ੍ਰ. ਏ.ਐਸ ਸੇਖੋਂ ਏ.ਐਮ.ਡੀ ਰੋਜ਼ਗਾਰ ਉੱਤਪਤੀ, ਪ੍ਰੋ. ਐਮ.ਪੀ.ਐਸ ਈਸ਼ਰ, ਵੀ.ਸੀ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਟੀ, ਬਠਿੰਡਾ, ਸ੍ਰ. ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ, ਸ੍ਰ. ਲਖਮੀਰ ਸਿੰਘ ਵਧੀਕ ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਡਾ. ਸੇਨੂੰ ਦੱੁਗਲ ਵਧੀਕ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ, ਡਾ. ਈ.ਐਸ ਜੌਹਲ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES