ਪੰਜਾਬ ਸਰਕਾਰ 5, 6 ਦਸੰਬਰ ਨੂੰ ਮੋਹਾਲੀ ਵਿਖੇ ਕਰਾਏਗੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019: ਤ੍ਰਿਪਤ ਬਾਜਵਾ

ਬਟਾਲਾ, 25 ਨਵੰਬਰ, 2019:

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਏ ਨਿਵੇਸ਼ ਪੱਖੀ ਮਾਹੌਲ ਸਦਕਾ ਪੰਜਾਬ ਇਸ ਵੇਲੇ ਉਦਯੋਗਿਕ ਖੇਤਰ ਵਿੱਚ ਮੋਹਰੀ ਬਣਨ ਦੀ ਰਾਹ ਉਤੇ ਹੈ ਅਤੇ 5 ਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਇਸ ਰਾਹ ਵਿੱਚ ਅਹਿਮ ਰੋਲ ਨਿਭਾਏਗਾ।

ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਉਚੇਰੀ ਸਿੱਖਿਆ, ਪੇਂਡੂ ਵਿਕਾਸ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਉਘੇ ਉਦਯੋਗਪਤੀਆਂ, ਨਵੇਂ ਯੁੱਗ ਦੇ ਉੱਦਮੀਆਂ, ਵਿਦੇਸ਼ੀ ਮਿਸ਼ਨਾਂ ਅਤੇ ਪਤਵੰਤਿਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਸੰਮੇਲਨ ਪੰਜਾਬ ਦੀ ਸਫਲਤਾ ਦੀ ਕਹਾਣੀ ਨੂੰ ਅਨੁਭਵ ਕਰਨ ਅਤੇ ਰਾਜ ਦੁਆਰਾ ਪੇਸ਼ ਕੀਤੇ ਗਏ ਨਿਵੇਸ਼ ਦੇ ਅਨੇਕਾਂ ਮੌਕਿਆਂ ਦਾ ਪਤਾ ਲਗਾਉਣ ਲਈ ਇੱਕ ਆਦਰਸ਼ ਮੰਚ ਹੋਵੇਗਾ।

ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੰਮੇਲਨ ਦਾ ਥੀਮ ‘ਬਿਲਡਿੰਗ ਪਾਰਟਨਰਸ਼ਿਪ ਫਾਰ ਇੰਕਲੂਜ਼ਿਵ ਗ੍ਰੋਥ- ਐਮ.ਐੱਸ.ਐੱਮ.ਈ. ਇਨ ਗਲੋਬਲ ਵੈਲਯੂ ਚੇਨ’ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਵੱਡੇ ਅੰਤਰਰਾਸ਼ਟਰੀ ਨਿਵੇਸ਼ਾਂ ’ਤੇ ਪੂਰਾ ਧਿਆਨ ਕੇਂਦਰਿਤ ਕਰਨ ਦੀ ਬਜਾਏ ਬਜਾਏ ਐਮ.ਐਸ.ਐਮ.ਈਜ਼ (ਸੂਖਮ, ਲਘੂ ਤੇ ਦਰਮਿਆਨੇ ਉਦਮੀਆਂ) ਨੂੰੰ ਉਦਯੋਗਿਕ ਸਾਂਝੇਦਾਰੀ ਰਾਹੀਂ ਸਹਾਇਤਾ ਦੇਣ ਲਈ ਸੂਬੇ ਦੇ ਯਤਨਾਂ ਦਾ ਵਿਆਪਕ ਕਦਮ ਚੁੱਕਿਆ ਹੈ ਜਿਸ ਨਾਲ ਉਦਯੋਗਾਂ ਦੇ ਵਿਕਾਸ ਦੇ ਰਾਹ ਨੂੰ ਬਦਲਣ ਵਿੱਚ ਸਹਾਇਤਾ ਮਿਲ ਸਕਦੀ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਇਹ ਉਜਾਗਰ ਕਰਨਾ ਹੈ ਕਿ ਪੰਜਾਬ ਕੋਲ ਬਹੁਤ ਸਾਰੇ ਖੇਤਰਾਂ ਵਿੱਚ ਅਜਿਹੀਆਂ ਮਜ਼ਬੂਤ ਐਮ.ਐਸ.ਐਮ.ਈ. ਇਕਾਈਆਂ ਮੌਜੂਦ ਹਨ ਜੋ ਕਿ ਆਪਣੀ ਗਲੋਬਲ ਵੈਲਯੂ ਚੇਨਜ਼ ਵਧਾਉਣ ਲਈ ਸਹਾਇਕ ਇਕਾਈਆਂ ਦੀ ਭਾਲ ਕਰ ਰਹੇ ਅੰਤਰਰਾਸ਼ਟਰੀ ਗ੍ਰਾਹਕਾਂ ਦੇ ਵਿਕਰੇਤਾ/ਭਾਗੀਦਾਰ ਹੋ ਸਕਦੇ ਹਨ।

ਸ. ਬਾਜਵਾ ਨੇ ਦੱਸਿਆ ਕਿ ਐਮ.ਐਸ.ਐਮ.ਈ. ਉਪਰ ਮੁੱਖ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਐਗਰੋ ਤੇ ਫੂਡ ਪ੍ਰਾਸੈਸਿੰਗ, ਹੈਲਥਕੇਅਰ, ਨਿਰਮਾਣ ਤੇ ਲਾਈਟ ਇੰਜਨੀਅਰਿੰਗ, ਪਲਾਸਿਟ ਤੇ ਪੈਟਰੋਕੈਮੀਕਲ, ਆਟੋ ਤੇ ਆਟੋ ਕੰਪੋਨੈਂਟਸ, ਹੁਨਰ ਸਿਖਲਾਈ, ਨਵੀਂ ਤੇ ਨਵਿਆਉਣਯੋਗ ੳੂਰਜਾ, ਨਿੳੂ ਮੋਬੇਲਟੀ, ਇੰਡਸਟਰੀ 4.0, ਟੈਕਸਟਾਈਲ, ਸੈਰ ਸਪਾਟਾ, ਸੂਚਨਾ ਤਕਨਾਲੋਜੀ ਅਤੇ ਸਟਾਰਟ ਅੱਪ ਨੂੰ ਵੀ ਉਤਸ਼ਾਹਤ ਕਰੇਗਾ ਕਿਉਕਿ ਇਨਾਂ ਖੇਤਰਾਂ ਦੀ ਵੀ ਪੰਜਾਬ ਵਿੱਚ ਅਥਾਹ ਸਮਰੱਥਾ ਹੈ ਅਤੇ ਹੋਰ ਵੀ ਵਧ-ਫੁੱਲ ਸਕਦੇ ਗਨ।

ਸੰਮੇਲਨ ਦੌਰਾਨ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ ਜਿਨਾਂ ਵਿੱਚ ਉਦਯੋਗਾਂ ਦੇ ਮੋਢੀ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ ਅਤੇ ਉਦਯੋਗਾਂ ਦੀਆਂ ਲੋੜਾਂ ਅਤੇ ਮੰਗਾਂ ਬਾਰੇ ਖੁੱਲ ਕੇ ਵਿਚਾਰ ਰੱਖਣਗੇ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਯੋਗ ਅਗਵਾਈ ਸਦਕਾ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜਿਆ ਗਿਆ ਹੈ ਜਿਸ ਦਾ ਪ੍ਰਮਾਣ ਹੈ ਕਿ ਪਿਛਲੇ ਢਾਈ ਸਾਲਾਂ ਦੇ ਥੋੜੇਂ ਜਿਹੇ ਅਰਸੇ ਦੌਰਾਨ ਪੰਜਾਬ ਵਿੱਚ 50,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ।

ਪੰਜਾਬ ਵਿੱਚ ਉਦਯੋਗਾਂ ਦੇ ਵਿਕਾਸ ਦੀ ਨੀਤੀ ਅਤੇ ਵਪਾਰ ਲਈ ਸੌਖ ਕਰਨ ਵਿੱਚ ਹੋਏ ਵੱਡੇ ਸੁਧਾਰਾਂ ਸਦਕਾ ਇਹ ਨਿਵੇਸ਼ ਸੰਭਵ ਹੋਇਆ ਹੈ।

Share News / Article

Yes Punjab - TOP STORIES