ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਾ ਡੀਲਰਾਂ ਲਈ ਹਦਾਇਤਾਂ ਜਾਰੀ

ਚੰਡੀਗੜ, 28 ਸਤੰਬਰ, 2019 –

ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਜ਼ਿਲਾ ਮੈਜਿਸਟਰੇਟਜ਼ ਨੂੰ ਐਕਪਲੋਸਿਵ ਰੂਲਜ਼ 2008 ਅਧੀਨ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ। ਇਨਾਂ ਹਦਾਇਤਾਂ ਵਿਚ ਲਿਖਿਆ ਗਿਆ ਹੈ ਕਿ ਦੁਸ਼ਹਿਰਾ / ਦੀਵਾਲੀ ਦੇ ਤਿਉਹਾਰਾਂ ਅਤੇ ਗੁਰਪੁਰਬ ਦੌਰਾਨ ਪਟਾਖਾ ਡੀਲਰਾਂ ਨੂੰ, ਮਾਨਯੋਗ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ : 23548 ਆਫ 2017 ਵਿੱਚ 13 ਅਕਤੂਬਰ, 2017 ਨੂੰ ਕੀਤੇ ਗਏ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

ਸਰਕਾਰੀ ਬੁਲਾਰੇ ਵੱਲੋ ਅੱਜ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਹਨਾਂ ਹਦਾਇਤਾਂ ਦੀ ਕਾਪੀ ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਵਾਤਾਵਰਨ ਭਵਨ, ਨਾਭਾ ਰੋਡ ਪਟਿਆਲਾ ਤੋਂ ਇਲਾਵਾ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰਾਂ ਨੂੰ ਭੇਜੀ ਗਈ ਹੈ

ਇਸ ਦੇ ਨਾਲ ਹੀ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਹਨਾਂ ਗਾਈਡਲਾਈਨਜ਼ ਬਾਰੇ ਕਮਿਸ਼ਨਰ ਆਫ ਪੁਲੀਸ, ਸੀਨੀਅਰ ਸੁਪਰਡੰਟ ਆਫ ਪੁਲੀਸ ਅਤੇ ਜਿਲੇ ਦੇ ਫਾਇਰ ਅਫਸਰਾਂ ਨੂੰ ਇਸ ਦੀ ਜਾਣਕਾਰੀ ਦੇਣਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਗਾਈਡਲਾਈਨਜ਼ ਸਰਕਾਰ ਦੀ ਵੈਬਸਾਈਟ pbindustries . gov . in ‘ਤੇ ਵੇਖੀਆਂ ਅਤੇ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ ।

Share News / Article

Yes Punjab - TOP STORIES