26.1 C
Delhi
Thursday, April 18, 2024
spot_img
spot_img

ਪੰਜਾਬ ਸਰਕਾਰ ਵੱਲੋਂ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਸੈਂਟਰਾਂ ਅਤੇ ਇਮੀਗਰੇਸ਼ਨ ਸਲਾਹਕਾਰਾਂ ਲਈ ਦਿਸ਼ਾ ਨਿਰਦੇਸ਼ ਜਾਰੀ

ਮਾਨਸਾ, 16 ਜਨਵਰੀ, 2020 –

ਪੰਜਾਬ ਦੇ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਿਦੇਸ਼ ਜਾਣ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਨੇ ਅਧਿਕਾਰਤ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸਲਾਹਕਾਰਾਂ ਅਤੇ ਟਿਕਟ ਏਜੰਟਾਂ ਨੂੰ ਲਾਇਸੰਸ ਜਾਰੀ ਕੀਤੇ ਹਨ। ਇਹ ਕਾਰੋਬਾਰ ਚਲਾ ਰਹੇ ਲੋਕਾਂ ਨੂੰ ਆਪਣੇ ਲਾਇਸੰਸ ਨੰਬਰ ਬੋਰਡਾਂ ਤੇ ਪ੍ਰਦਰਸ਼ਤ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਜਾਣ ਵਾਲੇ ਗ੍ਰਾਹਕਾਂ ਨੂੰ ਪਤਾ ਲੱਗ ਸਕੇ ਕਿ ਉਪਰੋਕਤ ਟਰੈਵਲ ਏਜੰਟ, ਆਈਲੈਟਸ ਕੋਚਿੰਗ ਸੈਂਟਰ, ਇਮੀਗਰੇਸ਼ਨ ਸਲਾਹਕਾਰ ਅਤੇ ਟਿਕਟ ਏਜੰਟ ਅਧਿਕਾਰਤ ਹਨ ਜਾਂ ਨਹੀਂ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਨਿਯਮਾਂ ਮੁਤਾਬਿਕ ਸਖ਼ਤ ਕਾਰਵਾਈ ਆਰੰਭੀ ਜਾਵੇਗੀ।

ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ ਨੇ ਉਪਰੋਕਤ ਕਾਰੋਬਾਰੀ ਅਦਾਰਿਆਂ ਨੂੰ ਨਿਯਮਾਂ ਬਾਰੇ ਵੇਰਵਾ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰੇਵੈਂਸ਼ਨ ਆਫ਼ ਹਿਊਮਨ ਸਮਗÇਲੰਗ ਐਕਟ 2012 ਦੇ ਅਧੀਨ ਪਾਲਣਾ ਕੀਤੀ ਗਈ ਹੈ ਜਿਸ ਵਿਚ ਆਈਲੈਟਸ ਕੋਚਿੰਗ, ਇਮੀਗਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟ, ਟਿਕਟ ਏਜੰਟ, ਜਨਰਲ ਸੇਲਜ਼ ਏਜੰਟ ਸ਼ਾਮਲ ਹਨ। ਉਨ੍ਹਾਂ ਸੈਂਟਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੈਂਟਰਾਂ ਤੇ ਪੜ੍ਹ ਰਹੇ ਵਿਦਿਆਰਥੀ ਅਤੇ ਸਟਾਫ਼ ਦਾ ਰਿਕਾਰਡ ਫੋਟੋਆਂ ਸਮੇਤ ਮੇਨਟੇਨ ਕੀਤਾ ਜਾਵੇ ਅਤੇ ਇਹ ਸਾਰਾ ਡਾਟਾ ਆਨਲਾਈਨ ਵੀ ਹੋਣਾ ਜਰੂਰੀ ਹੈ।

ਉਨ੍ਹਾਂ ਵਿਦਿਆਰਥੀਆਂ ਤੋਂ ਲਈਆਂ ਫੀਸਾਂ ਦੇ ਰਿਕਾਰਡ ਕੈਸ਼ ਬੁੱਕ ਵਿਚ ਮੇਨਟੇਨ ਕਰਨ ਦੇ ਆਦੇਸ਼ ਦਿੱਤੇ। ਸੈਂਟਰਾਂ ਦੇ ਬਾਹਰ ਬੋਰਡਾਂ ਤੇ ਸੇਵਾਵਾਂ ਅਨੁਸਾਰ ਖਰਚੇ ਵੀ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ।

ਇਨ੍ਹਾਂ ਸੈਂਟਰਾਂ ਦੇ ਮਾਲਕ ਪਾਣੀ, ਬਿਜਲੀ, ਇਮਾਰਤ ਦੀ ਸੁਰੱਖਿਆ ਅਤੇ ਖੇਤਰ ਦੀ ਆਮ ਸੁਰੱਖਿਆ ਲਈ ਜਿੰਮੇਵਾਰ ਹੋਣਗੇ। ਉਨ੍ਹਾਂ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਅੱਗ ਬੁਝਾਉਣ ਦੇ ਯੰਤਰ ਰੱਖਣੇ ਲਾਜ਼ਮੀ ਹਨ। ਉਨ੍ਹਾਂ ਕੋਲ ਸਬੰਧਤ ਅਥਾਰਟੀ ਦੁਆਰ ਜਾਰੀ ਕੀਤਾ ਇਮਾਰਤ ਸੁਰੱਖਿਆ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ।

ਇਹ ਸਾਰਾ ਰਿਕਾਰਡ ਹਰ ਛੇ ਮਹੀਨਿਆਂ ਵਿਚ ਜੂਨ ਅਤੇ ਦਸੰਬਰ ਨੂੰ ਕੰਪਾਇਲ ਕਰਨਾ ਹੁੰਦਾ ਹੈ ਅਤੇ ਛੇ ਮਹੀਨਿਆਂ ਦੇ ਅੰਤ ਦੇ ਇਕ ਹਫ਼ਤੇ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਲਾਇਸੰਸ ਅਤੇ ਪਾਸਪੋਰਟ ਸ਼ਾਖਾ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਟਿਕਟ ਏਜੰਟਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣ ਦੀਆਂ ਟਿਕਟਾਂ ਦਾ ਚਾਰਟ ਸਬੰਧੀ ਡਾਟਾ ਸੰਭਾਲਣਾ ਜਰੂਰੀ ਹੈ ਅਤੇ ਹਰ ਮਹੀਨੇ ਈ ਮੇਲ ਆਈ.ਡੀ. [email protected] ਭੇਜਣਾ ਜਰੂਰੀ ਹੈ।

ਟਰੈਵਲ ਏਜੰਟਾਂ ਨੂੰ ਆਪਣੇ ਗਾਹਕਾਂ ਦੀ ਸੂਚੀ ਦੇ ਨਾਲ ਨਾਮ, ਪਿਤਾ ਦਾ ਨਾਮ, ਪਤਾ, ਪ੍ਰਾਪਤ ਕੀਤੀ ਸਹੂਲਤ, ਪਾਸਪੋਰਟ ਦੇ ਵੇਰਵੇ, ਆਧਾਰ ਕਾਰਡ, ਪੈਨ ਕਾਰਡ ਅਤੇ ਹਰ ਮਹੀਨੇ ਦੀ 10 ਤਰੀਕ ਤੱਕ [email protected] ਨੂੰ ਭੇਜਣਾ ਹੋਵੇਗਾ ਅਤੇ ਡੀ.ਸੀ. ਦਫ਼ਤਰ ਅਤੇ ਐਸ.ਐਸ.ਪੀ. ਮਾਨਸਾ ਦੀ ਲਾਇਸੰਸ ਅਤੇ ਪਾਸਪੋਰਟ ਸ਼ਾਖਾ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION