ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਤੀ ਜਾਗਰੂਕ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ: ਚੰਨੀ

ਚੰਡੀਗੜ, 3 ਅਕਤੂਬਰ, 2019 –

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾਂਦੀਆਂ ਹੁਨਰ ਵਿਕਾਸ ਸਕੀਮਾਂ ਨੂੰ ਵੱਖ ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇਗਾ।

ਅੱਜ ਇੱਥੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਚਾਰ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਇਹ ਪ੍ਰਗਟਾਵਾ ਕੀਤਾ।ਇਹ ਵੈਨਾਂ ਡੀ.ਡੀ.ਓ.ਜੀ.ਕੇ.ਵਾਈ, ਪੀ.ਐਮ.ਕੇ.ਵੀ.ਵਾਈ-2 ਅਤੇ ਐਨ.ਯੂ.ਐਲ.ਐਮ. ਸਕੀਮ ਅਧੀਨ ਪੀ.ਆਈ.ਏ. ਸ਼ਿਵ ਐਜੂਕੇਸ਼ਨ ਸੋਸਾਇਟੀ ਦੇ ਸਹਿਯੋਗ ਨਾਲ ਚਲਾਈਆਂ ਗਈਆਂ ਹਨ।

ਇਹ ਵੈਨਾਂ ਪਿੰਡਾਂ ਵਿਚ ਨੌਜਵਨਾਂ ਨੌਜਵਾਨਾਂ ਨੂੰ ਵੱਖ ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦੇਣਗੀਆਂ ਅਤੇ ਹੁਨਰ ਵਿਕਾਸ ਸਿਖਲਾਈ ਲਈ ਰਜਿਸਟਰੇਸ਼ਨ ਕਰਵਾਉਣ ਵਿਚ ਸਹਾਈ ਹੋਣਗੀਆਂ ਅਤੇ ਨੌਜ਼ਵਾਨ ਇਹਨਾਂ ਵੈਨਾਂ ਰਾਹੀਂ ਪੰਜੀਕਰਣ ਕੇਂਦਰ ’ਤੇ ਅਸਾਨੀ ਨਾਲ ਪਹੁੰਚ ਸਕਣਗੇ।

ਸ. ਚੰਨੀ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਰਾਹੀਂ ਹੁਨਰ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਵੱਖ ਵੱਖ ਪ੍ਰਚਾਰ ਮਾਧਿਅਮਾਂ ਟੀ.ਵੀ, ਰੇਡੀਓ, ਪਿ੍ਰੰਟ, ਸੋਸ਼ਲ ਮੀਡੀਆ ਅਤੇ ਆਉਟਡੋਰ ਮੀਡੀਆ ਰਾਹੀਂ ਸੂਬੇ ਭਰ ਵਿਚ ਜਾਗਰੂਕਤਾ ਮੁਹਿੰਮ ਨਵੰਬਰ ਮਹੀਨੇ ਤੋਂ ਸ਼ੂਰੂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਹੁਨਰ ਵਿਕਾਸ ਕੇਂਦਰ ਅਤੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵੀ ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਤਾਂ ਜੋ ਨੌਜ਼ਵਾਨ ਵੱਧ ਤੋਂ ਵੱਧ ਇੰਨਾਂ ਸਕੀਮਾਂ ਦਾ ਲਾਭ ਉਠਾ ਕੇ ਰੋਜ਼ਗਾਰ ਹਾਸਿਲ ਕਰ ਸਕਣ।

ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਕਜ਼ਾਨ ਰੂਸ ਵਿਖੇ ਹੋਏ ਵਿਸ਼ਵ ਹੁਨਰ-2019 ਵਿੱਚ ਭਾਗ ਲੈਣ ਵਾਲੇ ਨੋਜਵਾਨਾਂ ਨੂੰ ਉਤਸ਼ਤਹਿਤ ਕਰਨ ਲਈ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ।ਸਨਮਾਨਿਤ ਕੀਤੇ ਗਏ ਨੌਜਵਾਨਾਂ ਸ਼ੁਭਮ ਸਿੰਘ ਨੇ ਸਾਈਬਰ ਸਕਿਊਰਟੀ ਸਕਿੱਲ ਅਤੇ ਹਿਮਾੰਸ਼ੂ ਵੋਹਰਾ ਨੇ ਪੰਲਬਿੰਗ ਅਤੇ ਹੀਟਿੰਗ ਸਕਿੱਲ ਵਿੱਚ ਵਿਸ਼ਵ ਹੁਨਰ-2019 ਦੌਰਨ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਸੀ।

ਇਸ ਮੌਕੇ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਸ੍ਰ: ਸੁਖਵਿੰਦਰ ਸਿੰਘ ਜਨਰਲ ਮੈਨੇਜਰ, ਸ੍ਰੀ ਅਸ਼ਵਨੀ ਤਿਵਾੜੀ ਐਸੋਸਿਏਟ ਪ੍ਰੋਫੈਸਰ, ਡਿਪਟੀ ਡੀਨ, ਸਕੂਲ ਆਫ ਕੰਪਿਊਟਰ ਐਪਲੀਕੇਸ਼ਨ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Share News / Article

YP Headlines