ਚੰਡੀਗੜ੍ਹ, 1 ਦਸੰਬਰ, 2019:
ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਖੇਤੀ ਨੂੰ ਕਿਸਾਨਾਂ ਲਈ ਹੋਰ ਅਗਾਂਹਵਧੂ ਤੇ ਸਥਾਈ ਕਿੱਤਾ ਬਣਾਉਣ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਉਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ( ਪੀ.ਪੀ.ਆਈ.ਐਸ) 2019 ਦਾ ਲਾਭ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਬੇ ਵਿੱਚ ਇਸ ਖੇਤਰ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਭਾਈਵਾਲੀ ਲਈ ਵਿਸ਼ਵ ਦੀਆਂ ਕੁਝ ਪ੍ਰਮੁੱਖ ਐਫ.ਐਮ.ਸੀ.ਜੀ ਕੰਪਨੀਆਂ ਤੱਕ ਪਹੁੰਚ ਕੀਤੀ ਜਾਏਗੀ।
ਸੰਮੇਲਨ ਅਜਿਹੇ ਸਮੇਂ ਕਰਵਾਇਆ ਜਾ ਰਿਹਾ ਹੈ ਜਦੋਂ ਖੇਤੀਬਾੜੀ ਖੇਤਰ ਪਰਾਲੀ ਸਾੜਨ ਕਰਕੇ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਚਰਚਾ ਵਿਚ ਹੈ ਅਤੇ ਸੂਬਾ ਸਰਕਾਰ ਝੋਨੇ ਦੀ ਪਰਾਲੀ ਤੋਂ ਛੁਟਕਾਰਾ ਪਾਉਣ ਲਈ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਖੇਤੀਬਾੜੀ ਨੂੰ ਵਧੇਰੇ ਸਥਾਈ ਤੇ ਉੰਨਤ ਖੇਤਰ ਬਣਾਉਣ ਲਈ ਵਰਲਡ ਇਕਨਾਮਿਕ ਫੋਰਮ (ਡਬਲਯੂ.ਈ.ਐੱਫ.) ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਪੂਰਾ ਸਮਰਥਨ ਕਰ ਰਿਹਾ ਹੈ।
ਪੀ.ਪੀ.ਆਈ.ਐਸ -2019 ਸਾਫ਼-ਸੁਥਰੀਆਂ ਖੇਤੀ ਪ੍ਰਕਿਰਿਆਵਾਂ ਨੂੰ ਅਪਣਾਕੇ ਖੇਤੀ ਖੇਤਰ ਦੀ ਬਿਹਤਰੀ ਲਈ ਨਵੀਆਂ ਪਹਿਲਕਦਮੀਆਂ ਅਤੇ ਤਕਨਾਲੋਜੀਆਂ ਨੂੰ ਅਪਨਾਉਣ ਲਈ ਇੱਕ ਮੰਚ ਵਜੋਂ ਕੰਮ ਕਰੇਗੀ। ਇਸਦਾ ਉਦੇਸ਼ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਵੈਲਯੂ ਚੇਨ ਵਿੱਚ ਅੱਗੇ ਵਧਾਉਣ ਵਿੱਚ ਸਹਾਇਤਾ ਕਰਨਾ ਹੈ।
ਇਹ ਸੰਮੇਲਨ ਪਿਛਲੇ ਕਈ ਸਾਲਾਂ ਤੋਂ ਰਾਜ ਵਿੱਚ ਵੱਡੀ ਗਿਣਤੀ ਵਿੱਚ ਆਏ ਖੇਤੀ ਅਧਾਰਤ ਸ਼ੁਰੂਆਤ ਲਈ ਸਹਾਇਤਾ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ ਅਤੇ ਆਪਣੇ ਵਿਲੱਖਣ ਡਿਜੀਟਲ ਅਤੇ ਸਥਾਈ ਖੇਤੀਬਾੜੀ ਹੱਲਲਈ ਅੰਤਰਰਾਸ਼ਟਰੀ ਮੰਚਾਂ ਤੇ ਆਪਣੀ ਸਮਰੱਥਾ ਨੂੰ ਸਾਬਤ ਕਰੇਗਾ।
ਆਈ.ਟੀ.ਸੀ, ਗੋਦਰੇਜ ਟਾਇਸਨ, ਹਰਿਆਲੀ ਸੀਡਜ਼, ਸਪੇਨ ਦੀ ਕਾਂਗੀਲਾਡੋਜ਼ ਡੀ ਨਵਰਾ ਅਤੇ ਇਫਕੋ ਵਰਗੀਆਂ ਚੋਟੀ ਦੀਆਂ ਦੇ ਖੇਤੀਬਾੜੀ ਕੰਪਨੀਆਂ ਨੇ ਸੰਮੇਲਨ ਵਿਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਨਾ ਕੇਵਲ ਇਸ ਖੇਤਰ ਵਿਚ ਵਿਕਾਸ ਦੇ ਸੰਭਾਵਤ ਮੌਕਿਆਂ ਉਜਾਗਰ ਹੋਣਗੇ ਸਗੋਂ ਪੰਜਾਬ ਦਾ ਵਾਤਾਵਰਣ ਵੀ ਰਿਸ਼ਟ-ਪੁਸ਼ਟ ਬਣੇਗਾ।
ਅਸਲ ਵਿਚ ਸਪੇਨ ਦੀ ਕਾਂਗੀਲਾਡੋਜ਼ ਡੀ ਨਵਰਾ ਅਤੇ ਇਫਕੋ ਵਰਗੀਆਂ ਕੰਪਨੀਆਂ ਯੂਰਪ ਤੋਂ ਬਾਹਰ ਆਪਣੀ ਪਹਿਲੀ ਫੂਡ ਪ੍ਰੋਸੈਸਿੰਗ ਸਹੂਲਤ ਸਥਾਪਤ ਕਰਨ ਲਈ ਜੇਵੀ ਵਿਚ ਦਾਖਲ ਹੋ ਚੁੱਕੀਆਂ ਹਨ। 523 ਕਰੋੜ ਰੁਪਏ ਦੇ ਦੀ ਵਚਨਬੱਧਤਾ ਵਾਲਾ ਇਹ 10,000 ਕਿਸਾਨਾਂ ਦਾ ਸਮਰਥਨ ਕਰੇਗ ਅਤੇ ਹਰ ਸਾਲ ਕਿਸਾਨਾਂ ਤੋਂ 150,000 ਟਨ ਫਸਲ ਦੀ ਖਰੀਦ ਕਰੇਗ।
ਇਸ ਖੇਤਰ ਵਿਚ ਸਕਾਰਾਤਮਕਤਾ ਲਿਆਉਣ ਲਈ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਵਿਕਾਸ 2017 ਨੀਤੀ , ਜਿਸ ਵਿੱਚ ਖੇਤੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਨੂੰ ਵਿਆਪਕ ਮੰਨਿਆ ਹੈ ਅਤੇ ਇਸ ਲਈ ਉਦਾਰਵਾਦੀ ਭੱਤਿਆਂ ਦੀ ਪੇਸ਼ਕਾਰੀ ਕੀਤੀ ਹੈ।
ਸੂਬੇ ਨੇ ਤਿੰਨ ਫਾਜ਼ਿਲਕਾ, ਲੁਧਿਅਆਣਾ(ਲਾਡੋਵਾਲ) ਤੇ ਫਗਵਾੜਾ ਵੱਡੇ ਫੂਡ ਪਾਰਕਾਂ ਦੁਆਰਾ ਫੂਡ ਪ੍ਰੋਸੈਸਿੰਗ ਪਲਾਟਾਂ ਲਈ ਵਿਆਪਕ ਬੁਨਿਆਦੀ ਮਾਹੌਲ ਮੁਹੱਈਆ ਕਰਵਾਇਆ ਹੈ। ਰਾਜ ਸਰਕਾਰ ਨੇ 153 ਤੋਂ ਵੱਧ ਖੇਤੀਬਾੜੀ ਉਤਪਾਦਕ ਮੰਡੀਆਂ (ਕਮੇਟੀਆਂ ਦੇ ਰੂਪ ਵਿਚ/ਮੰਡੀਆਂ, 3110 ਖਰੀਦ ਕੇਂਦਰ ਤੇ 5 ਖੇਤੀਬਾੜੀ ਐਕਸਪੋਰਟ ਜੋਨ ) ਸਥਾਪਤ ਕੀਤੇ ਹਨ।
ਸਰਕਾਰ ਅਬੋਹਰ, ਹੁਸ਼ਿਆਰਪੁਰ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਲਵੰਡੀ ਸਾਬੋ ਵਿਖੇ ਮੁੱਢਲੇ ਪ੍ਰੋਸੈਸਿੰਗ ਕੇਂਦਰ ਕਰਨ ਜਾ ਰਹੀ ਹੈ ਤਾਂ ਜੋ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਸਹਿਯੋਗ ਮਿਲ ਸਕੇ। ਕਈ ਮੋਹਰੀ ਕੰਪਨੀਆਂ ਸੂਬਾ ਸਰਕਾਰ ਵਲੋਂ ਤਜਵੀਜ਼ ਕੀਤੇ ਲਾਭਕਾਰੀ ਮੌਕਿਆਂ ਦਾ ਫਾਇਦਾ ਲੈਣ ਲਈ ਅੱਗੇ ਆਉਣਾ ਸ਼ੁਰੂ ਹੋ ਗਈਆਂ ਹਨ।
ਵਰੁਨ ਬਿਵਰੇਜਿਜ਼(ਪੈਪਸੀ) ਨੂੰ ਪੈਪਸੀਕੋ ਬਿਵਰੇਜ ਆਈਟਮਾਂ ਦਾ ਉਤਪਾਦਨ ਇਸ ਸਾਲ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ ਬਿਨੈਕਾਰ ਵਲੋਂ ਇਨਵੈਸਟ ਪੰਜਾਬ ਵਿਚ ਅਰਜ਼ੀ ਦੇਣ ਉਪਰੰਤ 10 ਮਹੀਨੇ ਵਿਚ ਹੀ ਚਾਲੂ ਕਰ ਦਿਤਾ ਗਿਆ ਹੈ। ਸੁਖਜੀਤ ਮੈਗਾ ਫੂਡ ਪਾਰਕ (ਫਗਵਾੜਾ ) ਨੇ ਮੱਕੀ ਪ੍ਰੋਸੈਸਿੰਗ ਸਹੂਲਤ ਲਈ 152 ਕਰੋੜ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਰਾਜ ਸਰਕਾਰ ਦੇ ਫਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੁਲਾਰ ਮਿਲੇਗਾ।
‘ਅਲਾਨਾ ‘ਜੋ ਕਿ ਭਾਰਤ ਦਾ ਸਭ ਤੋਂ ਵੱਡਾ ਖਾਣ ਵਾਲੀਆਂ ਵਸਤਾਂ ਦੀ ਬਰਾਮਦਗੀ ਕਰਨ ਵਾਲਾ ਗਰੁੱਪ ਹੈ ਇਹ ਕੰਪਨੀ ਵੀ 125 ਕਰੋੜ ਰੁਪਏ ਦਾ ਨਿਵੇਸ਼ ਵਾਲਾ ਮੀਟ ਪ੍ਰੋਸੈਸਿੰਗ ਪਲਾਂਟ ਲਗਾਉਣ ਜਾ ਰਹੀ ਹੈ। ਜਦਕਿ ਵੇਰਕਾ ਮੇਗਾ ਡੇਅਰੀ ਪਲਾਂਟ 358 ਕਰੋੜ ਰੁਪਏ ਨਾਲ ਸਥਾਪਤ ਕੀਤਾ ਜਾ ਰਿਹਾ ਹੈ।
ਲੁਧਿਆਣਾ ਬਿਵਰੇਜਿਜ਼(ਕੋਕਾ ਕੋਲਾ) 200-300 ਕਰੋੜ ਦੇ ਨਿਵੇਸ਼ ਨਾਲ ਹੁਸ਼ਿਆਰਪੁਰ ਵਿਖੇ ਅੱਗੇ ਹੋਰ ਵਾਧਾ ਕਰਨ ਯੋਜਨਾ ਬਣਾ ਰਿਹਾ ਹੈ ਅਤੇ ਯੂਏਈ ਦੇ ਲਾਲੂ ਗਰੁੱਪ ਨੇ ਡੇਰਾਬੱਸੀ ਵਿਖੇ ਪਹਿਲਾਂ ਤੋਂ ਚੱਲ ਰਹੇ ਮੀਟ ਪ੍ਰੋਸੈਸਿੰਗ ਪਲਾਂਟ ਨੂੰ ਆਪਣੇ ਅਧੀਨ ਕਰ ਲਿਆ ਹੈ। ਜਿਕਰਯੋਗ ਹੈ ਕਿ ਇਸ ਕੰਪਨੀ ਵਲੋਂ ਸੂਬੇ ਵਿੱਚ ਨਿਵੇਸ਼ ਪ੍ਰਤੀ ਵਿਸ਼ਵਾਸ ਜਤਾਉਂਦੇ ਹੋਏ ਯੂਏਈ ਤੋਂ ਬਾਹਰ ਪਹਿਲਾ ਮੀਟ ਪਲਾਂਟ ਲਗਾਏਗਾ।
ਜਦਕਿ ਇਨ੍ਹਾਂ ਨਿਵੇਸ਼ਕਾਂ ਯੋਗਦਾਨਾਂ ਨਾਲ ਸੂਬੇ ਦੀ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ ਅਤੇ ਰੋਜ਼ਗਾਰ ਦੇ ਮੋਕੇ ਵਧਣਗੇ ਨਾਲ ਹੀ ਕਿਸਾਨ ਭਾਈਚਾਰੇ ਦਾ ਵਿਕਾਸ ਵੀ ਹੋਵੇਗਾ ਸਰਕਾਰ ਵਲੋਂ ਵਿਕਾਸ ਦੇ ਏਜੰਡ ‘ਤੇ ਹੱਲਾਸ਼ੇਰੀ ਨਾਲ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਨੀਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਵਿਸ਼ਵ ਪੱਧਰ ‘ਤੇ ਖੇਤਬਾੜੀ ਖੇਤਰ ਵਿੱਚ ਵਡੀ ਗਿਣਤੀ ਨਾਲ ਪੰਜਾਬ ਅਧਾਰਤ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਹਨ।
ਏਜੀ ਨੈਕਸਟ ਤਕਨਾਲੋਜੀ , ਸੰਘਾਪੁਰ ਵਿਖੇ 10 ਅਕਤੂਬਰ ਨੂੰ ਰੋਬੋ ਬੈਂਕ ਵ ਲੋਂ ਕਰਵਾਏ ਗਏ ਸਸਟੇਨੇਬਲ ਏਜੀ Âੈਸ਼ੀਆ ਚੈਲੇਂਜ ਜਿੱਤਣ ਵਾਲੀਆਂ ਮੋਹਰੀ ਜੇਤੂਆਂ ਵਿਚੋਂ ਇੱਕ ਹੈ । ਜਦਕਿ ਗਲੋਬਲ ਮੇਕਰਜ਼ 2019 ਅਧੀਨ ਸਸਟੇਨੇਬਲ ਅਨਰਜੀ ਕੈਟਾਗਰੀ ਲਈ ਏ2ਪੀ ਏਨਰਜੀ ਸਲਿਊਸ਼ਨ ਨੂੰ 1 ਲੱਖ ਡਾਲਰ ਦਾ ਪਹਿਲਾ ਇਨਾਮ ਮਿਲਿਆ ਹੈ । ਇਹ ਕੰਪਨੀ ਸੂਬੇ ਿਵੱਚ ਪਰਾਲੀ ਦੀ ਰਹਿੰਦ-ਖੂਹੰਦ ਨੂੰ ਊਰਜਾ ਵਿੱਚ ਤਬਦੀਲ ਕਰਨ ਲਈ ਬਾਇਓਐਨਰਜੀ ਪਲਾਂਟ ਸਥਾਪਤ ਕਰਨ ਜਾ ਰਹੀ ਹੈ।
ਮੂਓਫਾਰਮ ਇਕ ਨਵੀਨਤਮ ਐਗਰੀਟੈਕ ਕੰਪਨੀ ਹੈ ਜੋ ਦਿਹਾਤੀ ਭਾਰਤ ਦੀ ਡੇਅਰੀ ਫਾਰਮਿੰਗ ਪ੍ਰਕਿਰਿਆ ਵਿਚ ਈ-ਕਾਮਰਸ ਪਲੇਟਫਾਰਮ ਵਿਚ ਇਕ ਪੂਰਾ ਡੇਅਰੀ ਫਾਰਮ ਮੈਨੇਜਮੈਂਟ ਟੂਲ ਪਾ ਕੇ ਪੇਂਡੂ ਕਿਸਾਨਾਂ ਦੀ ਬਿਹਤਰ ਤਕਨਾਲੋਜੀ ਤਕ ਪਹੁੰਚ ਵਧਾਉਂਦੀ ਹੈ। ਪਸ਼ੂਆਂ ਦੇ ਚਿਹਰੇ ਦੀ ਪਛਾਣ ਲਈ ਮੂਓਫਾਰਮ ਸਲਿਊਸ਼ਨ ਨੇ ਜੁਲਾਈ 2019 ਵਿੱਚ ਡੇਟਾ ਐਨਾਲਿਟਿਕਸ ਸ਼੍ਰੇਣੀ ਵਿੱਚ ਇੱਕ ਵਿਸ਼ਵ ਬੈਂਕ ਗਰੁੱਪ ਤੋਂ 30,000 ਡਾਲਰ ਦਾ ਇਨਾਮ ਜਿੱਤਿਆ ਸੀ।
ਇਨ੍ਹਾਂ ਨਿਵੇਸ਼ਾਂ ਨੇ ਰਾਜ ਦੇ ਖੇਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਅੱਗੇ ਵਧਾਉਣ ਦੀ ਨਵੀਂ ਮੰਜ਼ਿਲ ਤੈਅ ਕੀਤੀ ਹੈ, ਜਿਸ ਕਰਕੇ ਇਹ ਸੰਮੇਲਨ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਤਿਆਰ ਕਰਕੇ ਉੱਚ ਪੱਧਰ ‘ਤੇ ਪਹੁੰਚਣ ਦਾ ਵਾਅਦਾ ਕਰਦਾ ਹੈ।