36.7 C
Delhi
Thursday, April 18, 2024
spot_img
spot_img

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਫ਼ਾਜ਼ਿਲਕਾ ਵਿੱਚ ਕੀਤਾ ਗਿਆ ਰੋਸ ਮਾਰਚ, 3 ਨਵੰਬਰ ਨੂੰ ਸਾੜਣਗੇ ਵਿੱਤ ਮੰਤਰੀ ਦੇ ਪੁਤਲੇ

ਯੈੱਸ ਪੰਜਾਬ
ਫਾਜ਼ਿਲਕਾ, 29 ਅਕਤੂਬਰ, 2021 –
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ 8 ਅਕਤੂਬਰ ਤੋਂ ਰਾਜ ਭਰ ਵਿਚ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ ਤੇ ਹੜਤਾਲ ਦਾ ਅੱਜ 22ਵਾਂ ਦਿਨ ਸੀ ਜ਼ੋ 31 ਅਕਤੂਬਰ ਤੱਕ ਜਾਰੀ ਰਹੇਗੀ।ਇਸ ਤੋਂ ਅੱਗੇ ਦਾ ਫੈਸਲਾ ਸਟੇਟ ਬਾਡੀ ਕਰੇਗੀ।

ਸਟੇਟ ਬਾਡੀ ਵੱਲੋਂ ਅੱਜ ਰਾਜ ਭਰ ਵਿਚ ਪੈਦਲ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਸੀ, ਇਸ ਫੈਸਲੇ ਤਹਿਤ ਜ਼ਿਲ੍ਹਾ ਯੁਨਿਟ ਫਾਜ਼ਿਲਕਾ ਵੱਲੋਂ ਸ਼ਹਿਰ ਦੇ ਮੁੱਖ ਬਜਾਰਾਂ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਮਨਿਸਟਰੀਅਲ ਕਾਮਿਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਤੇ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਇਸਤਰੀ ਮੁਲਾਜਮ ਵੀ ਸ਼ਾਮਲ ਹੋਈਆਂ।ਅੱਜ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਚਾਵਲਾ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਤੇ ਜ਼ਿਲ੍ਹਾ ਸਰਪ੍ਰਸਤ ਹਰਭਜਨ ਸਿੰਘ ਖੁੰਗਰ ਵੱਲੋਂ ਕੀਤੀ ਗਈ।ਰੋਡ ਸ਼ੋਅ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਲੈਰੀਕਲ ਕਾਮਿਆਂ ਦਾ ਇਕ ਵੱਡਾ ਇਕੱਠ ਹੋਇਆ। ਇਥੇ ਰੈਲੀ ਕਰਨ ਉਪਰੰਤ ਸ਼ਹਿਰ ਵੱਲ ਮਾਰਚ ਕੀਤਾ ਗਿਆ।

ਅੱਜ ਦੇ ਇਕਠ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਚਾਵਲਾ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਤੇ ਜ਼ਿਲ੍ਹਾ ਸਰਪ੍ਰਸਤ ਹਰਭਜਨ ਸਿੰਘ ਖੁੰਗਰ, ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਪ੍ਰਵੀਨ ਕੁਮਾਰ ਮੁੰਜਾਲ ਸਲਾਹਕਾਰ, ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਰਵਿੰਦਰ ਕੁਮਾਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਮੀਤ ਕੈਸ਼ੀਅਰ ਜਤਿੰਦਰ, ਮੀਤ ਪ੍ਰੈਸ ਸਕੱਤਰ ਸੁਮਿਤ ਕੁਮਾਰ, ਸਕੱਤਰ ਸੰਦੀਪ ਸਿੰਘ, ਅਜੈ ਕੰਬੋਜ਼, ਜ਼ਸਵਿੰਦਰ ਸਿੰਘ, ਅੰਕਿਤ ਕੁਮਾਰ, ਸੁਖਵਿੰਦਰ ਸਿੰਘ, ਮਨਤਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।

ਅੱਜ ਦੇ ਰੋਸ ਮਾਰਚ ਵਿਚ ਸਰਕਾਰ ਦੇ ਖਿਲਾਫ ਅੰਤਾ ਦਾ ਰੋਹ ਸੀ ਤੇ ਕਲੈਰੀਕਲ ਕਾਮਿਆਂ ਨੇ ਹੱਥ ਵਿਚ ਤਖਤੀਆਂ ਉਠਾ ਕੇ ਮੁਜਾਹਰੇ ਵਿਚ ਰੋਸ ਪ੍ਰਗਟ ਕੀਤਾ।ਜ਼ਿਲ੍ਹਾ ਬਾਡੀ ਨੇ ਐਲਾਨ ਕੀਤਾ ਕਿ 3 ਨਵੰਬਰ ਨੂੰ ਸਾਂਝੇ ਫਰੰਟ ਦੇ ਸੱਦੇ `ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁੱਤਲਾ ਫੁੱਕਿਆ ਜਾਵੇਗਾ।

ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਪੰਜਾਬ ਦੇ ਮੁਲਾਜਮਾਂ ਦੀਆਂ ਸਾਂਝੀਆਂ ਮੰਗਾਂ 14 ਪ੍ਰਤੀਸ਼ਤ ਡੀ.ਏ., ਪੇਅ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਤੇ ਹਰ ਤਰ੍ਹਾਂ ਦੇ ਕੱਚੇ ਤੇ ਆਉਟਸੋਰਸ ਮੁਲਾਜਮਾਂ ਨੂੰ ਪੱਕਿਆਂ ਕਰਨਾ ਆਦਿ ਮੰਗਾਂ ਵੱਲ ਸਕਾਰਾਤਮਕ ਰਵੱਈਆ ਨਾ ਅਪਣਾਇਆ ਤੇ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸਰਕਾਰ ਨੂੰ ਤਿਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।ਜ਼ਿਲ੍ਹਾ ਬਾਡੀ ਨੇ ਐਲਾਨ ਕੀਤਾ ਕਿ ਸਟੇਟ ਬਾਡੀ ਅਗਲੇ ਐਕਸ਼ਨ ਵਿਚ ਜ਼ੋ ਵੀ ਫੈਸਲੇ ਕਰੇਗੀ ਉਸਨੂੰ ਜ਼ਿਲ੍ਹਾ ਯੁਨਿਟ ਲਾਗੂ ਕਰੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION