ਪੰਜਾਬ ਵਿੱਚ ਰੇਲਾਂ ਚਲਾਉਣ ਦਾ ਕੋਈ ਆਦੇਸ਼ ਨਹੀਂ: ਰੇਲਵੇਜ਼

ਜੈਤੋ, 30 ਅਕਤੂਬਰ, 2020  (ਰਘੁਨੰਦਨ ਪਰਾਸ਼ਰ)
ਫਿਰੋਜ਼ਪੁਰ ਰੇਲ ਮੰਡਲ ਦੇ ਅਪਰ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਟ੍ਰੇਨ ਚਲਾਉਣ ਬਾਰੇ ਦੱਸਿਆ ਕਿ ਫਿਰੋਜ਼ਪੁਰ ਰੇਲ ਡਵੀਜ਼ਨ ਕੋਲ ਰੇਲ ਗੱਡੀਆਂ ਚਲਾਉਣ ਦੇ ਕੋਈ ਆਦੇਸ਼ ਨਹੀਂ ਹਨ, ਪਰ ਜਿਵੇਂ ਹੀ ਇਹ ਮਸਲਾ ਹੱਲ ਹੋ ਜਾਂਦਾ ਹੈ ।

ਅਸੀਂ ਇਸ ਲਈ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ ।

ਉਨ੍ਹਾਂ ਕੋਲੇ ਦੀ ਘਾਟ ਬਾਰੇ ਕਿਹਾ ਇਸ ਸਬੰਧ ਵਿੱਚ ਉੱਚ ਪੱਧਰੀ ਆਪਸੀ ਗੱਲਬਾਤ ਚੱਲ ਰਹੀ ਹੈ। ਪਰ ਆਖਰੀ ਫੈਸਲਾ ਆਉਣ ਵਾਲਾ ਹੈ। ਦੋਵਾਂ ਧਿਰਾਂ ਦੇ ਆਪੋ ਆਪਣੇ ਵਿਚਾਰ ਹਨ।

ਉਨ੍ਹਾਂ ਕਿਹਾ ਕਿ ਰੇਲ ਮੰਡਲ ਹਰ ਤਰ੍ਹਾਂ ਨਾਲ ਤਿਆਰ ਹੈ। ਰੇਲ ਮੰਤਰਾਲਾ ਦਾ ਜੋ ਆਦੇਸ਼ ਆਉਂਦਾ ਹੈ ਉਹ ਉਸ ਲਈ ਤਿਆਰ ਹਨ। ਜੇਕਰ ਉਨ੍ਹਾਂ ਨੂੰ ਰੇਲ ਚਲਾਉਣ ਲਈ ਕਿਹਾ ਜਾਵੇਗਾ ਤਾਂ ਸ਼ੁਰੂ ਕਰ ਦਿਤੀਆਂ ਜਾਣਗੀਆਂ।

ਜੇ ਰੋਕਣ ਲਈ ਕਿਹਾ ਗਿਆ ਤਾਂ ਇਸ ਨੂੰ ਰੋਕ ਦਿੱਤਾ ਜਾਵੇਗਾ। ਜਿਵੇਂ ਅੱਜ ਕੱਲ ਰੋਕ ਰਖੀਆਂ ਹਨ।


Click here to Like us on Facebook