ਪੰਜਾਬ ਵਿਚ ‘ਮਾਸਕ’ ਪਹਿਣਨੇ ਹੁਣ ਲਾਜ਼ਮੀ: ਕੈਪਟਨ ਅਮਰਿੰਦਰ

ਯੈੱਸ ਪੰਜਾਬ
ਚੰਡੀਗੜ੍ਹ, 10 ਅਪ੍ਰੈਲ, 2020:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਰਾਜ ਅੰਦਰ ਕੋਰੋਨਾਵਇਰਸ ਦੇ ਲਗਾਤਾਰ ਵਧ ਰਹੇ ਪਸਾਰ ਨੂੰ ਰੋਕਣ ਲਈ ਰਾਜ ਅੰਦਰ ਹੁਣ ‘ਫ਼ੇਸ ਮਾਸਕ’ ਪਹਿਨਣੇ ਲਾਜ਼ਮੀ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ‘ਪੰਜਾਬ ਵਿਚ ਹੁਣ ‘ਮਾਸਕ’ ਲਾਜ਼ਮੀ ਕਰ ਦਿੱਤੇ ਗਏ ਹਨ ਅਤੇ ਇਯ ਲਈ ਤੁਹਾਨੂੰ ਕੇਵਲ ਇਕ ਸਾਫ਼ ਕਪੜੇ ਦੀ ਲੋੜ ਹੈ।’

ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਕੱਤਰ ਵੱਲੋਂ ਇਸ ਸੰਬੰਧੀ ਇਕ ਵਿਸਤਾਰਿਤ ‘ਐਡਵਾਈਜ਼ਰੀ’ਜਾਰੀ ਕੀਤੀ ਜਾ ਰਹੀ ਹੈ। ਯਾਦ ਰੱਖੋ ਕਿ ਜਦੋਂ ਵੀ ਤੁਸੀਂ ਕਿਸੇ ਐਮਰਜੈਂਸੀ ਲਈ ਜਾਂ ਜ਼ਰੂਰੀ ਵਸਤਾਂ ਦੀ ਖ਼ਰੀਦ ਲਈ ਘਰ ਤੋਂ ਬਾਹਰ ਨਿਕਲੋ ਤਾਂ ਮਾਸਕ ਪਹਿਣ ਕੇ ਹੀ ਨਿਕਲੋ।’

ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਸੁਰੱਖ਼ਿਅਤ ਰਹਿਣ ਅਤੇ ਕੋਰੋਨਾਵਾਇਰਸ ਨੂੰ ਮਿਲ ਕੇ ਪਛਾੜਣ ਦਾ ਸੱਦਾ ਦਿੱਤਾ ਹੈ।

ਜ਼ਿਕਰਯੋਗ ਹੈਕਿ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ ਨੇ ਤੇਜ਼ੀ ਨਾਲ ਪੈਰ ਪਸਾਰੇ ਹਨ ਅਤੇ ਰਾਜ ਵਿਚ ਕੁਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 131 ਹੋ ਗਈ ਹੈ ਜਦਕਿ ਹੁਣ ਤਕ 11 ਵਿਅਕਤੀ ਕੋਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES