ਪੰਜਾਬ ਵਿਚ ਕੋਰੋਨਾ ਨਾਲ 6 ਮੌਤਾਂ, 208 ਨਵੇਂ ਪਾਜ਼ਿਟਿਵ ਕੇਸ – ਜਲੰਧਰ ਵਿਚ ਹੀ ਆਏ 84 ਕੇਸ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਚੰਡੀਗੜ੍ਹ, 6 ਜੁਲਾਈ, 2020:

ਪੰਜਾਬ ਵਿਚ ਸੋਮਵਾਰ ਨੂੰ ਕੋਰੋਨਾ ਨਾਲ 6 ਮੌਤਾਂ ਹੋ ਗਈਆਂ ਜਦਕਿ 208 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਜਲੰਧਰ ਵਿਚ ਹੀ 84 ਨਵੇਂ ਕੇਸ ਆਉਣ ਨਾਲ ਸ਼ਹਿਰ ਵਿਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ।

ਸੂਬੇ ਵਿਚ ਹੁਣ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 6491 ਹੋ ਗਈ ਹੈ ਜਦਕਿ ਹੁਣ ਤਕ 170 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।

ਫ਼ਤਹਿਗੜ੍ਹ ਸਾਹਿਬ ਵਿਚ ਅੱਜ ਪਹਿਲੀ ਮੌਤ ਰਿਪੋਰਟ ਕੀਤੀ ਗਈ ਹੈ। ਲੁਧਿਆਣਾ ਵਿਚ 3, ਸੰਗਰੂਰ ਵਿਚ 1 ਅਤੇ ਮੁਕਤਸਰ ਵਿਚ ਵੀ ਇਕ ਮੌਤ ਹੋਈ ਹੈ।

ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ 65 ਸਾਲਾ ਅਬਦੁਲ ਰਸ਼ੀਦ, ਵਾਸੀ ਮਲੇਰਕੋਟਲਾ ਦੀ ਮੌਤ ਹੋਈ ਹੈ ਜੋ ਸੀ.ਐਮ.ਸੀ. ਲੁਧਿਆਣਾ ਵਿਖ਼ੇ ਇਲਾਜ ਅਧੀਨ ਸੀ।

ਅੱਜ ਲੁਧਿਆਣਾ ਤੋਂ 25, ਪਟਿਆਲਾ ਤੋਂ 19 ਅਤੇ ਮੋਹਾਲੀ ਤੋਂ 15 ਮਾਮਲੇ ਸਾਹਮਣੇ ਆਏ ਹਨ।

ਉਂਜ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਕੋਰੋਨਾ ਦੇ ਹੌਟ ਸਪੌਟ ਬਣੇ ਹੋਏ ਹਨ। ਹੁਣ ਤਕ ਲੁਧਿਆਣਾ ਵਿਚ 1104, ਅੰਮ੍ਰਿਤਸਰ ਵਿਚ 968 ਅਤੇ ਜਲੰਧਰ ਵਿਚ 925 ਪਾਜ਼ਿਟਿਵ ਕੇਸ ਆ ਚੁੱਕੇ ਹਨ।

ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਵੇਖ਼ਣ ਲਈ – ਇੱਥੇ ਕਲਿੱਕ ਕਰੋ


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •