ਪੰਜਾਬ ਲਾਟਰੀਜ਼ ਵਿਭਾਗ ਵਲੋਂ ਰਾਖੀ ਬੰਪਰ 2019 ਦੇ ਜੇਤੂਆਂ ਦਾ ਐਲਾਨ

ਚੰਡੀਗੜ, 3 ਸਤੰਬਰ, 2019 –
ਲਾਟਰੀਜ ਵਿਭਾਗ ਵਲੋਂ ਮੰਗਲਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਰਾਖੀ ਬੰਪਰ 2019 ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਏ -860799 ਅਤੇ ਬੀ -750320 (ਦੋਵਾਂ ਨੂੰ 1.5-1.5 ਕਰੋੜ ਰੁਪਏ) ਦੇ ਧਾਰਕਾਂ ਦੇ ਨਾਂ ਰਿਹਾ।

ਬੁਲਾਰੇ ਨੇ ਦੱਸਿਆ ਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟਾਂ ਨੰ. ਏ -710349, ਬੀ -668226, ਏ -911095, ਬੀ -441195 ਅਤੇ ਬੀ -329779 ਨੂੰ ਅਤੇ 5 ਲੱਖ ਰੁਪਏ ਦੇ ਤੀਜੇ 10 ਇਨਾਮ ਟਿਕਟ ਨੰ. ਏ-421671, ਏ-369630, ਏ-291373, ਬੀ-424094, ਏ-934905, ਬੀ-580501, ਏ-311315, ਬੀ-247992, ਬੀ-771167 ਅਤੇ ਏ-319194 ਨੂੰ ਮਿਲਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਰਾਖੀ ਬੰਪਰ ਡਰਾਅ ਦੇ ਪੂਰੇ ਅਤੇ ਅੰਤਿਮ ਨਤੀਜੇ ਪੰਜਾਬ ਲਾਟਰੀਜ ਵਿਭਾਗ ਦੀ ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।

ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਭਾਰੀ ਉਤਸਾਹ ਨੂੰ ਵੇਖਦਿਆਂ, ਵਿਭਾਗ ਨੇ ਅੱਜ ਪੰਜਾਬ ਰਾਜ ਦੀਵਾਲੀ ਬੰਪਰ 2019 ਵੀ ਲਾਂਚ ਕੀਤਾ ਹੈ ਅਤੇ ਇਸ ਬੰਪਰ ਦਾ ਪਹਿਲਾ ਇਨਾਮ 5 ਕਰੋੜ ਰੁਪਏ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਲਾਟਰੀ ਸਕੀਮਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਲਾਟਰੀਜ਼ ਵਿਭਾਗ ਵਲੋਂ ਪਹਿਲਾ ਇਨਾਮ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਰੰਟੀ ਦਿੰਦਾ ਹੈ।

Share News / Article

Yes Punjab - TOP STORIES