ਯੈੱਸ ਪੰਜਾਬ
ਨਵੀਂ ਦਿੱਲੀ, 28 ਫ਼ਰਵਰੀ, 2020 –
ਦਿੱਲੀ ਵਿਚ ਪਾਰਟੀ ਦੀ ਬੇਮਿਸਾਲ ਜਿੱਤ ਤੋਂ ਬਾਅਦ ‘ਆਮ ਆਦਮੀ ਪਾਰਟੀ’ ਆਗਾਮੀ 2022 ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਗ਼ੰਭੀਰਤਾ ਨਾਲ ਲੈ ਰਹੀ ਹੈ।
ਪਾਰਟੀ ਨੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਥਾਪਿਆ ਹੈ। ਇਸ ਮਾਮਲੇ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਦਿੱਲੀ ਦੇ ਉਮ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੀ ਥਾਂ ਲੈਣਗੇ ਜੋ ਹੁਣ ਤਕ ਪੰਜਾਬ ਦਾ ਕੰਮ ਕਾਜ ਵੇਖ਼ ਰਹੇ ਸਨ।
ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਜਰਨੈਲ ਸਿੰਘ 2020 ਚੋਣਾਂ ਵਿਚ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ।
https://twitter.com/JarnailSinghAAP/status/1233385131970310144
ਜਰਨੈਲ ਸਿੰਘ ਨੌਜਵਾਨ ਸਿੱਖ ਆਗੂ ਹੋਣ ਦੇ ਨਾਲ ਨਾਲ ‘ਆਪ’ ਦੀ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ‘ਆਪ’ ਉਵਰਸੀਜ਼ ਦੇ ਕਨਵੀਨਰ ਹਨ।
ਪਾਰਟੀ ਦਾ ਪੰਜਾਬ ਨਾਲ ਕੋਈ ਸਾਂਝ ਨਾ ਰੱਖਦੇ ਵਿਅਕਤੀਆਂ ਨੂੂੰ ਪੰਜਾਬ ਦੇ ਇੰਚਾਰਜ ਥਾਪ ਕੇ ਕੰਮ ਚਲਾਉਣ ਦਾ ਤਜਰਬਾ ਫ਼ੇਲ੍ਹ ਰਿਹਾ ਹੈ ਅਤੇ ਸ੍ਰੀ ਸਿਸੋਦੀਆ ਦੀ ਕਮਾਨ ਹੇਠ ਵੀ ਪੰਜਾਬ ਵਿਚੋਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕੇਵਲ ਇਕ ਸੰਗਰੂਰ ਸੀਟ ਹੀ ਜਿੱਤੀ ਜਿਸ ਨੂੰ ਕੇਵਲ ਪਾਰਟੀ ਦੀ ਨਹੀਂ ਸਗੋਂ ਪਾਰਟੀ ਅਤੇ ਭਗਵੰਤ ਮਾਨ ਦੀ ਜਿੱਤ ਸਮਝਿਆ ਜਾਂਦਾ ਹੈ।