ਪੰਜਾਬ ਰਾਜ ਲਾਟਰੀ ਨੇ ਨਵੇਂ ਸਾਲ ਬੰਪਰ-2020 ਦਾ ਨਤੀਜਾ ਐਲਾਨਿਆ

ਚੰਡੀਗੜ, 17 ਜਨਵਰੀ, 2020 –
ਪੰਜਾਬ ਲਾਟਰੀਜ਼ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਸਟੇਟ ਨਿਊ ਈਅਰ ਬੰਪਰ -2020 ਦਾ ਡਰਾਅ ਕੱਢਿਆ ਗਿਆ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ (ਹਰੇਕ 1.50-1.50 ਕਰੋੜ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ -562783 ਅਤੇ ਬੀ-200528 ਨੂੰ ਦਿੱਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ 10-10 ਲੱਖ ਰੁਪਏ ਦੇ ਪੰਜ ਦੂਜੇ ਇਨਾਮ ਟਿਕਟ ਨੰਬਰ ਬੀ-422935, ਏ- 608192, ਬੀ-023225, ਏ-753801 ਅਤੇ ਬੀ-293745 ਨੇ ਹਾਸਲ ਕੀਤੇ। ਜਦਕਿ 5-5 ਲੱਖ ਰੁਪਏ 10 ਦੇ ਤੀਜੇ ਇਨਾਮ ਟਿਕਟ ਨੰ. ਏ-336076, ਏ-345119, ਏ-685774, ਬੀ-139633, ਏ-072880, ਏ-357742, ਬੀ-477215, ਬੀ-719225, ਏ -271516 ਅਤੇ ਬੀ-678025 ਨੇ ਜਿੱਤੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਨਵੇਂ ਸਾਲ ਦੇ ਬੰਪਰ ਡਰਾਅ ਦੇ ਪੂਰੇ ਅਤੇ ਅੰਤਮ ਨਤੀਜਿਆਂ ਸਬੰਧੀ ਜਾਣਕਾਰੀ ਪੰਜਾਬ ਰਾਜ ਲਾਟਰੀ ਵਿਭਾਗ ਦੀ ਅਧਿਕਾਰਤ ਵੈਬਸਾਈਟ ਤੇ ਦੇਖੀ ਜਾ ਸਕਦੀ ਹੈ।

Share News / Article

YP Headlines

Loading...