Friday, July 30, 2021
400 July

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Sohna Markfed

Innocent Admission

ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਫੀਸਰਜ਼ ਕਮੇਟੀ ਨਾਲ ਹੋਈ ਮੀਟਿੰਗ, ਸਾਂਝਾ ਫਰੰਟ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

- Advertisement -

ਯੈੱਸ ਪੰਜਾਬ
ਜਲੰਧਰ, 3 ਜੁਲਾਈ, 2021 –
ਅੱਜ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਸੱਦੇ ਤੇ ਫ਼ਤੁੋਟ;ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਗਠਿਤ ਕੀਤੀ ਗਈ ਕਮੇਟੀ ਆਫ ਆਫਿਸਰਜ਼ ਨਾਲ ਹੋਈ।

ਮੀਟਿੰਗ ਵਿੱਚ ਆਫਿਸਰਜ਼ ਕਮੇਟੀ ਵਲੋਂ ਪ੍ਰਮੁੱਖ ਸਕੱਤਰ ਵਿੱਤ ਸ਼੍ਰੀ ਕੇ.ਏ.ਪੀ.ਸਿਨਹਾ,ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ,ਪ੍ਰਮੁੱਖ ਸਕੱਤਰ ਪ੍ਰਸੋਨਲ ਵਲੋਂ ਮੈਡਮ ਸਪਰਾ ਸ਼ਾਮਲ ਹੋਏ ਅਤੇ ਫ਼ਤੁੋਟ;ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟਫ਼ਤੁੋਟ; ਵਲੋਂ ਸਾਂਝੇ ਫਰੰਟ ਦੇ ਕਨਵੀਨਰਜ਼ ਸਰਵ ਸ਼੍ਰੀ ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ, ਠਾਕੁਰ ਸਿੰਘ, ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ, ਪ੍ਰੇਮ ਸਾਗਰ ਸ਼ਰਮਾ, ਸੁਖਦੇਵ ਸਿੰਘ ਸੈਣੀ, ਸਤਨਾਮ ਸਿੰਘ, ਪਰਵਿੰਦਰ ਸਿੰਘ ਖੰਗੂੜਾ, ਦਵਿੰਦਰ ਸਿੰਘ ਬੈਨੀਪਾਲ, ਜਸਵੀਰ ਤਲਵਾੜਾ, ਸੁਖਜੀਤ ਸਿੰਘ ਤੋਂ ਇਲਾਵਾ ਰਣਵੀਰ ਸਿੰਘ ਢਿੱਲੋਂ, ਮਨਦੀਪ ਸਿੰਘ ਸਿੱਧੂ, ਰਣਜੀਤ ਸਿੰਘ ਰਾਣਵਾਂ ਸ਼ਾਮਲ ਸਨ।ਮੀਟਿੰਗ ਉਪਰੰਤ ਸਾਂਝਾ ਫਰੰਟ ਦੇ ਕਨਵੀਨਰ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਂਝਾ ਫਰੰਟ ਵੱਲੋਂ ਭੇਜੇ ਮੰਗ ਪੱਤਰ ਤੇ ਵਿਸਥਾਰ ਸਹਿਤ ਲਗ-ਭਗ ਤਿੰਨ ਘੰਟੇ ਗੱਲਬਾਤ ਕੀਤੀ ਗਈ।

ਤਨਖਾਹ ਕਮਿਸ਼ਨ ਤੇ ਗੱਲ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਾਂਝੇ ਫਰੰਟ ਵੱਲੋਂ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ ਕਿਉਂ ਕਿ ਇਸ ਤਨਖਾਹ ਕਮਿਸ਼ਨ ਵਿਚ ਤਰੁੱਟੀਆਂ ਹੀ ਤਰੁੱਟੀਆਂ ਹਨ ਅਤੇ ਮੁਲਾਜ਼ਮ/ ਪੈਨਸ਼ਨਾਂ ਨੂੰ ਕੁਝ ਦੇਣ ਦੀ ਥਾਂ ਉਤੇ ਖੋਹਣ ਦਾ ਹੀ ਕੰਮ ਕੀਤਾ ਗਿਆ ਹੈ।

ਆਗੂਆਂ ਵੱਲੋਂ ਤਨਖਾਹ ਕਮਿਸ਼ਨ ਦੀ ਹਰ ਮੱਦ ਉੱਤੇ ਅਧਿਕਾਰੀਆਂ ਨੂੰ ਦਲੀਲਾਂ ਅਤੇ ਅੰਕੜਿਆਂ ਸਹਿਤ ਝੁਠਲਾਇਆ ਗਿਆ ।ਸਾਂਝਾ ਫਰੰਟ ਵੱਲੋਂ ਮੰਗ ਕੀਤੀ ਗਈ ਕਿ 15ਵੀਂ ਇੰਡੀਅਨ ਲੇਬਰ ਕਾਨਫਰੰਸ ਅਤੇ ਡਾਕਟਰ ਐਡਰਾਇਡ ਦੇ ਫਾਰਮੂਲੇ ਨੂੰ ਲੈ ਕੇ ਅਤੇ ਮਾਣਯੋਗ ਸਰਵ ਉੱਚ ਅਦਾਲਤ ਦੇ ਕੈਪਟੌਸ ਬਰਿਟ ਬਨਾਮ ਕਿਰਤੀਆਂ ਦੇ ਕੇਸ ਫ਼#39;ਚ ਸਾਲ 1991ਦੇ ਫ਼ੳਮਪ;ੈਸਲੇ ਨੂੰ ਪ੍ਰਵਾਨਤ ਵਾਧਾ ਜੋੜ ਕੇ ਅੰਕੜਿਆਂ ਨੂੰ ਆਧਾਰ ਬਣਾ ਕੇ ਘੱਟੋ – ਘੱਟ ਤਨਖ਼ਾਹ 26000 ਰੁਪਏ ਮਹੀਨਾ ਲਾਗੂ ਕੀਤੀ ਜਾਵੇ, ਉੱਪਰਲੇ ਅਤੇ ਸਭ ਤੋਂ ਹੇਠਲੇ ਮੁਲਾਜ਼ਮਾਂ ਦੇ ਤਨਖ਼ਾਹ ਸਕੇਲਾਂ ਵਿੱਚ ਪਾੜਾ ਘੱਟ ਕਰਨ ਲਈ ਇਕੋ ਗੁਣਾਂਕ 3.74 ਨੂੰ ਆਧਾਰ ਬਣਾ ਕੇ ਪੇ-ਮੈਟ੍ਰਿਕਸ ਲਾਗੂ ਕੀਤਾ ਜਾਵੇ ,01.01.2016 ਤੋਂ ਸੋਧੇ ਤਨਖਾਹ ਸਕੇਲ 01.12.2011ਤੋਂ ਕੈਬਨਿਟ ਸਬ- ਕਮੇਟੀ ਵਲੋਂ ਦਰਸਾਏ ਸਕੇਲਾਂ ਦੀ ਤਨਖਾਹ ਨੂੰ ਆਧਾਰ ਬਣਾਇਆ ਜਾਵੇ ਅਤੇ ਰਹਿੰਦੇ ਵਰਗਾਂ ਦੀਆਂ ਤਨਖਾਹਾਂ ਵੀ ਸੋਧੀਆਂ ਜਾਣ ਅਤੇ ਸਮੁੱਚੇ ਵਰਗਾਂ 01.01.2006 ਤੋਂ ਲਾਭ ਦਿੱਤਾ ਜਾਵੇ,ਫਰਵਰੀ 2017ਤੋਂ ਲਾਗੂ ਅੰਤ੍ਰਿਮ ਰਾਹਤ ਦੀ ਰਕਮ ਨੂੰ 31ਦਸੰਬਰ 2015 ਤੋਂ ਗਿਣਕੇ ਸੋਧੇ ਸਕੇਲ ਵਿਚ 01.01.2016 ਤੋਂ ਤਨਖ਼ਾਹ ਮਿਥੀ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਸਮੁੱਚਾ ਬਕਾਇਆ ਨਕਦ ਰੂਪ ਵਿੱਚ ਦਿੱਤਾ ਜਾਵੇ,ਗ੍ਰੈਚੁਟੀ ਅਤੇ ਐਕਸ- ਗ੍ਰੇਸ਼ੀਆ ਦੀਆਂ ਦਰਾਂ ਵਿੱਚ ਕੀਤਾ ਵਾਧਾ
01.01.2016 ਤੋਂ ਲਾਗੂ ਕੀਤਾ ਜਾਵੇ,ਪਤੀ-ਪਤਨੀ ਦੋਵਾਂ ਪੈਨਸ਼ਨਰਾਂ ਨੂੰ ਬੇਸਿਕ ਪੈਨਸ਼ਨ + ਡੀ.ਏ. ਤੇ ਅਧਾਰਤ
ਐਲ.ਟੀ.ਸੀ ਦਿੱਤਾ ਜਾਵੇ,ਕੇਂਦਰੀ ਪੈਟਰਨ ਤੇ ਸੇਵਾਮੁਕਤੀ ਲਈ ਸੇਵਾ 20 ਸਾਲ ਕੀਤੀ ਜਾਵੇ, ਕੀਮਤਾਂ ਦੇ ਸੂਚਕ ਅੰਕ ਅਨੁਸਾਰ ਮਹਿੰਗਾਈ ਖੋਰੇ ਨੂੰ ਖ਼ਤਮ ਕਰਨ ਲਈ ਫਭ-1ਅਤੇਫਭ-2 ਮੁਲਾਜ਼ਮਾਂ ਲਈ 5% ਤਰੱਕੀ ਦਰ,ਫਭ-3 ਲਈ 4.5%,ਫਭ-4 ਲਈ 4% ਅਤੇ ਫਭ-5 ਲਈ 3%ਲਾਗੂ ਕਰਕੇ ਮਾਸਟਰ ਸਕੇਲ ਲਾਗੂ ਕੀਤਾ ਜਾਵੇ,ਹਰ ਤਰ੍ਹਾਂ ਦੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ ਅਤੇ ਸਾਰੇ ਭੱਤਿਆਂ ਦੀਆਂ ਦਰਾਂ 2.25 ਗੁਣਨ ਅੰਕ ਅਨੁਸਾਰ ਵਾਧਾ ਕੀਤਾ ਜਾਵੇ,ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ ,16.07.2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਵੀ ਪੰਜਾਬ ਦੇ 6ਵੇੰ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ,ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੈਬਨਿਟ ਸਬ ਕਮੇਟੀ ਵੱਲੋਂ ਮਿਤੀ 30.06.2021ਨੂੰ ਜਾਰੀ ਕੀਤੇ ਕੱਚੇ ਮੁਲਾਜ਼ਮ ਵਿਰੋਧੀ ਬਿਲ ਦੇ ਖਰੜੇ ਨੂੰ ਸਾਂਝਾ ਫਰੰਟ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੂਰੀਆਂ ਤਨਖ਼ਾਹਾਂ ਵਿੱਚ ਪੱਕੇ ਕੀਤੇ ਜਾਣ ,ਮਾਣ ਭੱਤਾ /ਇਨਸੈਨਟਿਵ ਮੁਲਾਜ਼ਮਾਂ ਸਬੰਧੀ ਸਾਂਝੇ ਫਰੰਟ ਵੱਲੋਂ ਉਨ੍ਹਾਂ ਦੇ ਹੋ ਰਹੇ ਆਰਥਿਕ ਸ਼ੋਸ਼ਣ ਸਬੰਧੀ ਜ਼ੋਰਦਾਰ ਢੰਗ ਨਾਲ ਪੱਖ ਪੇਸ਼ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 26000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਮੁੱਦੇ ਤੇ ਸਾਂਝਾ ਫਰੰਟ ਵੱਲੋਂ ਅਧਿਕਾਰੀਆਂ ਨੂੰ ਬੁਰੀ ਤਰ੍ਹਾਂ ਘੇਰਿਆ ਗਿਆ ਅਤੇ ਉਨ੍ਹਾਂ ਨੂੰ ਲਾਜਵਾਬ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ 01.01.2004 ਤੋਂ ਪਹਿਲਾਂ ਮਿਲਦੀ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਦੇ ਸਮੁੱਚੇ ਸਰਕਾਰੀ, ਅਰਧ ਸਰਕਾਰੀ ,ਬੋਰਡ ,ਕਾਰਪੋਰੇਸ਼ਨ, ਲੋਕਲ ਬਾਡੀਜ਼ ਅਤੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਲਾਗੂ ਕੀਤੀ ਜਾਵੇ,ਆਗੂਆਂ ਵਲੋਂ ਮੰਗ ਕੀਤੀ ਗਈ ਕਿ ਵਿਕਾਸ ਟੈਕਸ ਦੇ ਨਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 200 ਰੁਪਏ ਪ੍ਰਤੀ ਮਹੀਨੇ ਦੀ ਦਰ ਤੇ ਕੱਟਿਆ ਜਾ ਰਿਹਾ ਜਜ਼ੀਆ ਬੰਦ ਕੀਤਾ ਜਾਵੇ ਅਤੇ ਹੁਣ ਤਕ ਵਸੂਲਿਆ ਵਾਪਸ ਕੀਤਾ ਜਾਵੇ,ਪੰਜਾਬ ਅੰਦਰ ਮੁਲਾਜ਼ਮਾਂ ਦੀ ਨਵੀਂ ਭਰਤੀ/ ਨਿਯੁਕਤੀ ਸਬੰਧੀ 17 ਜੁਲਾਈ 2020 ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ,ਵੱਖ- ਵੱਖ ਵਿਭਾਗਾਂ ਅੰਦਰ ਖਾਲੀ ਅਸਾਮੀਆਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਭਰਿਆ ਜਾਵੇ ਅਤੇ ਪਰਖ-ਕਾਲ ਅਧੀਨ ਸਮੇਂ ਸਬੰਧੀ 15.01.2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ,ਪੁਨਰਗਠਨ ਦੇ ਨਾਂ ਤੇ ਵੱਖ ਵੱਖ ਜਨਤਕ ਖੇਤਰ ਦੇ ਅਦਾਰਿਆਂ ਨੂੰ ਬੰਦ ਕਰਨ ਦਾ ਫ਼ੳਮਪ;ੈਸਲਾ ਵਾਪਸ ਲਿਆ ਜਾਵੇ ਅਤੇ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ।

ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸੰਘਰਸ਼ਾਂ
ਦੌਰਾਨ ਦਰਜ ਕੀਤੇ ਝੂਠੇ ਪੁਲਸ ਕੇਸ ਰੱਦ ਕੀਤੇ ਜਾਣ ।ਸਾਂਝਾ ਫਰੰਟ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ
ਆਫਿਸਰਜ਼ ਕਮੇਟੀ ਵੱਲੋਂ ਕਿਸੇ ਵੀ ਮੰਗ ਤੇ ਕੋਈ ਫ਼ੳਮਪ;ੈਸਲਾ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਗਈ ਪ੍ਰੰਤੂ
ਕਮੇਟੀ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀਆਂ ਸਿਫ਼ੳਮਪ;ਾਰਸ਼ਾਂ ਕੈਬਨਿਟ ਸਬ-ਕਮੇਟੀ ਨੂੰ
ਭੇਜਣਗੇ ਅਤੇ 15 ਜੁਲਾਈ ਤੋਂ ਤੁਰੰਤ ਬਾਅਦ ਫ਼ਤੁੋਟ;ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟਫ਼ਤੁੋਟ; ਦੀ
ਮੀਟਿੰਗ ਕੈਬਨਿਟ ਸਬ-ਕਮੇਟੀ ਨਾਲ ਕਰਵਾਉਣਗੇ। ਸਾਂਝਾ ਫਰੰਟ ਵੱਲੋਂ ਆਪਣੀ ਫ਼ਤੁੋਟ;ਵਿਸ਼ਾਲ ਏਕਤਾ-ਲੰਮੇ ਘੋਲਾਂਫ਼ਤੁੋਟ;
ਦੀ ਸੰਘਰਸ਼ ਦੀ ਲਾਈਨ ਤੇ ਚਲਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ
ਪ੍ਰਾਪਤੀ ਲਈ ਐਲਾਨ ਕੀਤੇ ਸੰਘਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ 8-9 ਜੁਲਾਈ ਪੰਜਾਬ ਦੇ ਸਮੁੱਚੇ
ਮੁਲਾਜ਼ਮ ਪੈਨ-ਡਾਉਨ, ਟੂਲ-ਡਾਉਨ ਹੜਤਾਲ ਅਤੇ ਚੱਕਾ ਜਾਮ ਕੀਤਾ ਜਾਵੇਗਾ। 08 ਜੁਲਾਈ ਨੂੰ ਮੁਲਾਜ਼ਮਾਂ
ਵੱਲੋਂ ਹੜਤਾਲ ਕਰਨ ਉਪਰੰਤ ਮੁਲਾਜ਼ਮਾ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ਤੇ ਤਹਿਸੀਲ ਕੇਂਦਰਾਂ ਤੇ
ਰੈਲੀਆਂ ਕੀਤੀਆਂ ਜਾਣਗੀਆਂ ਅਤੇ 09 ਜੁਲਾਈ ਨੂੰ ਮੁਲਾਜ਼ਮਾਂ ਵੱਲੋਂ ਹੜਤਾਲ ਕਰਨ ਉਪਰੰਤ ਮੁਲਾਜ਼ਮਾਂ ਅਤੇ
ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ਉੱਤੇ ਜ਼ਿਲ੍ਹਾ ਕੇਂਦਰਾਂ ਤੇ ਬੱਸ ਸਟੈਂਡ ਘੇਰੇ ਜਾਣਗੇ । ਇਸ ਉਪਰੰਤ 29
ਜੁਲਾਈ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਪੁਰੀ ਤਾਕਤ ਨਾਲ ਕੀਤੀ ਜਾਵੇਗੀ। ਇਨ੍ਹਾਂ ਪ੍ਰੋਗਰਾਮਾਂ ਦੀ ਤਿਆਰੀ ਲਈ
ਦਫ਼ੳਮਪ;ਤਰ- ਦਫ਼ੳਮਪ;ਤਰ ,ਸਕੂਲ-ਸਕੂਲ ਗੇਟ ਮੀਟਿੰਗਾਂ ਕੀਤੀਆਂ ਜਾਣਗੀਆਂ। ਆਗੂਆਂ ਇਹ ਵੀ ਐਲਾਨ ਕੀਤਾ ਕਿ ਹੜਤਾਲ
ਉੁਪਰੰਤ ਮਹਾਂ ਰੈਲੀ ਦੀ ਤਿਆਰੀ ਨੂੰ ਅੰਤਮ ਛੋਹਾਂ ਦੇਣ ਲਈ 13 ਜੁਲਾਈ ਦਿਨ ਮੰਗਲਵਾਰ ਨੂੰ ਸਾਂਝੇ ਫਰੰਟ ਦੀ
ਵਧਾਈ ਹੋਈ ਕਮੇਟੀ ਦੀ ਮੀਟਿੰਗ ਠੀਕ 11.00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਸੱਦ ਲਈ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,909FollowersFollow

ENTERTAINMENT

National

GLOBAL

OPINION

Attack on Chinese in Pakistan

Who is behind the attack on Chinese in Pakistan – by Amjad Ayub Mirza

The deadly attack, carried out on July 15, on a coach carrying Chinese engineers to an under-construction tunnel site at the 4300 MW Dasu...
Coexistence

Coexistence, a unifying factor for Indians – by Asad Mirza

For most political parties, sociologists and psephologists what a common Indian on the street thinks matters most. It is an insight into a common...
Taliban Afghanistan

Taliban’s Next Stop: Kabul, Kashmir and Kerala – by Amjad Ayub Mirza

The speedy advance of the Taliban from northern Afghanistan to Kabul in the eastern section of the country could not have been achieved without...

SPORTS

Health & Fitness

Woman eating strawberry

Eat strawberries, oranges daily to cut risk of cognitive decline

New York, July 29, 2021- People who eat a diet that includes at least half a serving per day of foods high in flavonoids like strawberries, oranges, peppers and apples may have a 20 per cent lower risk of cognitive decline, according to a study. Flavonoids are naturally occurring compounds found in plants and are considered powerful antioxidants. It is...

Gadgets & Tech

error: Content is protected !!