26.1 C
Delhi
Thursday, April 18, 2024
spot_img
spot_img

ਪੰਜਾਬ ਯੂਥ ਕਾਂਗਰਸ 23 ਜਨਵਰੀ ਨੂੰ ‘ਬਾਈਕ ਰੈਲੀ’ ਰਾਹੀਂ ਜਤਾਏਗੀ ਸੀਏਏ ਖਿਲਾਫ਼ ਵਿਰੋਧ: ਬਰਿੰਦਰ ਢਿੱਲੋਂ

ਚੰਡੀਗੜ੍ਹ, 21 ਜਨਵਰੀ, 2020 –

ਪੰਜਾਬ ਯੂਥ ਕਾਂਗਰਸ ਯੂਥ ਨੀਤੀ ਦਾ ਮਸੌਦਾ ਤਿਆਰ ਕਰੇਗੀ ਅਤੇ ਉਸਨੂੰ ਤਿੰਨ ਮਹੀਨਿਆਂ ਅੰਦਰ ਪੰਜਾਬ ਸਰਕਾਰ ਨੂੰ ਸੌਂਪੇਗੀ, ਤਾਂ ਜੋ ਪਾਰਟੀ ਮੈਨੀਫੈਸਟੋ ਚ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਹੋ ਸਕਣ ਅਤੇ ਨੀਤੀ ਨੂੰ ਲਾਗੂ ਕਰਨ ਵਾਸਤੇ ਸਹੀ ਤਰੀਕੇ ਨਾਲ ਕਾਨੂੰਨ ਬਣਨ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਚ ਪ੍ਰੈੱਸ ਬਰੀਫਿੰਗ ਦੌਰਾਨ ਇਹ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਨੀਤੀ ਪੰਜਾਬ ਦੇ ਹਜ਼ਾਰ ਨੌਜਵਾਨਾਂ ਦੇ ਭਵਿੱਖ ਨੂੰ ਤੈਅ ਕਰੇਗੀ। ਨੀਤੀ ਹੇਠ ਤਿੰਨ ਮੁੱਖ ਬਿੰਦੂਆਂ ਨੂੰ ਕਵਰ ਕੀਤਾ ਜਾਵੇਗਾ, ਜਿਹੜੀ ਨੀਤੀ ਸੂਬੇ ਚ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖ਼ਤਮ ਕਰਨ ਵਾਸਤੇ ਰੁਜ਼ਗਾਰ ਮੇਲਿਆਂ ਤੇ ਕੇਂਦਰਿਤ ਹੋਵੇਗੀ। ਪੰਜਾਬ ਦੇ ਲੋਕਾਂ ਨੂੰ ਉਚਿਤ ਰੇਟਾਂ ਤੇ ਸਿੱਖਿਆ ਮੁਹਈਆ ਕਰਵਾਉਣਾ ਨੀਤੀ ਦਾ ਦੂਜਾ ਵੱਡਾ ਮੁੱਦਾ ਹੋਵੇਗਾ। ਨੀਤੀ ਦਾ ਤੀਜਾ ਮੁੱਦਾ ਸਰਕਾਰੀ ਪੱਧਰ ਤੇ ਆਈਲੈਟਸ ਨੂੰ ਰੈਗੂਲਰ ਕਰਨਾ ਹੋਵੇਗਾ, ਤਾਂ ਜੋ ਵਿਦੇਸ਼ਾਂ ਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਕੋਈ ਸਮੱਸਿਆ ਨਾ ਪੇਸ਼ ਆਵੇ।

ਪੰਜਾਬ ਯੂਥ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲੜਾਈ ਨੂੰ ਸੂਬੇ ਦੀਆਂ ਸੜਕਾਂ ਤੱਕ ਲੈ ਕੇ ਜਾਵੇਗੀ ਅਤੇ ਲੋਕਾਂ ਨੂੰ ਇਸ ਗੈਰ ਸੰਵਿਧਾਨਕ ਕਾਨੂੰਨ ਬਾਰੇ ਜਾਣੂ ਕਰਵਾਵੇਗੀ। ਢਿੱਲੋਂ ਨੇ ਕਿਹਾ ਕਿ ਪਹਿਲੇ ਪੜਾਅ ਹੇਠ ਯੂਥ ਕਾਂਗਰਸ 23 ਜਨਵਰੀ ਨੂੰ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ, ਸੋਹਾਣਾ, ਮੁਹਾਲੀ ਤੋਂ ਖਟਕੜ ਕਲਾਂ ਚ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਅਸਥਾਨ ਤੱਕ ਇੰਡੀਅਨ ਯੂਥ ਕਾਂਗਰਸ ਦੇ ਆਗੂ ਬੰਟੀ ਛੇਲਕੇ ਦੀ ਅਗਵਾਈ ਹੇਠ ਬਾਈਕ ਰੈਲੀ ਕੱਢੇਗੀ। ਇਸ ਬਾਈਕ ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਝੰਡੀ ਦਿਖਾਉਣਗੇ।

ਬਾਈਕ ਰੈਲੀ ਸਵੇਰੇ 10 ਵਜੇ ਸੋਹਾਣਾ ਤੋਂ ਸ਼ੁਰੂ ਹੋਵੇਗੀ ਅਤੇ ਲਾਂਡਰਾਂ, ਖਰੜ, ਕੁਰਾਲੀ, ਰੋਪੜ, ਬਲਾਚੌਰ ਤੇ ਨਵਾਂਸ਼ਹਿਰ ਤੋਂ ਹੋ ਕੇ ਨਿਕਲੇਗੀ। ਇਹ ਵਿਸ਼ਾਲ ਰੈਲੀ ਖਟਕੜ ਕਲਾਂ ਚ ਪਹੁੰਚ ਕੇ ਸੰਪੂਰਨ ਹੋਵੇਗੀ, ਜਿੱਥੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਾਡੇ ਸ਼ਹੀਦਾਂ ਦੇ ਬਲਿਦਾਨਾਂ ਨਾਲ ਆਜ਼ਾਦੀ ਮਿਲੀ ਹੈ ਤੇ ਕਾਂਗਰਸ ਪਾਰਟੀ ਆਜ਼ਾਦੀ ਸੰਘਰਸ਼ ਚ ਅਗਾਂਹ ਰਹੀ ਸੀ। ਉਨ੍ਹਾਂ ਸਾਰੀ ਸਿਆਸੀ ਧਿਰਾਂ ਨੂੰ ਮੋਦੀ ਸਰਕਾਰ ਦੇ ਗੈਰ ਸੰਵਿਧਾਨਕ ਕਾਨੂੰਨ ਖਿਲਾਫ ਇਸ ਅੰਦੋਲਨ ਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਪ੍ਰਸਤਾਵਿਤ ਬਾਈਕ ਰੈਲੀ ਨੂੰ ਲੈ ਕੇ ਢਿੱਲੋਂ ਨੇ ਦੱਸਿਆ ਕਿ ਇਸ ਰੈਲੀ ਦਾ ਟੀਚਾ ਨੌਜਵਾਨਾਂ ਨੂੰ ਸੀਏਦੇ ਖਿਲਾਫ ਇਕੱਠਾ ਕਰਨਾ ਅਤੇ ਮੋਦੀ ਸਰਕਾਰ ਨੂੰ ਵਿਵਾਦਾਂ ਚ ਘਿਰੇ ਨੈਸ਼ਨਲ ਰਜਿਸਟਰ ਆਫ਼ ਪਾਪੂਲੇਸ਼ਨ ਅਤੇ ਨੈਸ਼ਨਲ ਪਾਪੁਲੇਸ਼ਨ ਰਜਿਸਟਰ ਨੂੰ ਮੌਜੂਦਾ ਵਿਵਸਥਾ ਚ ਲਾਗੂ ਕਰਨ ਤੋਂ ਰੋਕਣਾ ਹੈ।

ਭਾਜਪਾ ਦੀ ਕੇਂਦਰ ਸਰਕਾਰ ਲੋਕਾਂ ਨੂੰ ਵੰਡਣ ਦੀ ਨੀਤੀ ਤੇ ਕੰਮ ਕਰ ਰਹੀ ਹੈ, ਤਾਂ ਜੋ ਸੰਪਰਦਾਇਕ ਦੁਸ਼ਮਣੀ ਪੈਦਾ ਕੀਤੀ ਜਾ ਸਕੇ ਅਤੇ ਘੱਟ ਗਿਣਤੀਆਂ ਤੇ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਕੀਤਾ ਜਾ ਸਕੇ। ਪਰ ਕਾਂਗਰਸ ਪਾਰਟੀ ਕਿਸੇ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵੇਗੀ। ਉਹ ਸ਼੍ਰੋਮਣੀ ਅਕਾਲੀ ਦਲ ਤੇ ਸੀਏਏ ਨੂੰ ਲੈ ਕੇ ਉਨ੍ਹਾਂ ਦੇ ਦੋਹਰੇ ਮਾਪਦੰਡ ਨੂੰ ਲੈ ਕੇ ਵੀ ਵਰ੍ਹੇ ਅਤੇ ਉਨ੍ਹਾਂ ਵੀ ਬਾਈਕ ਰੈਲੀ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਇਸ ਦੌਰਾਨ ਮੋਹਿਤ ਮਹਿੰਦਰਾ, ਗੁਰਜੋਤ ਢੀਂਡਸਾ, ਕੰਵਰਬੀਰ ਸਿੱਧੂ, ਅਮਿਤ ਬਾਵਾ, ਮਨਵੀਰ ਧਾਲੀਵਾਲ ਅਤੇ ਮਨਜੋਤ ਸਿੰਘ ਵੀ ਮੌਜੂਦ ਰਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION