ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਅਗਵਾਈ ਵਿੱਚ ‘ਧੀ ਪੰਜਾਬ ਦੀ, ਹੱਕ ਆਪਣਾ ਜਾਣਦੀ’ ਮੁਹਿੰਮ ਨੇ ਫ਼ੜੀ ਰਫ਼ਤਾਰ

ਯੈੱਸ ਪੰਜਾਬ
ਫ਼ਾਜ਼ਲਿਕਾ, 28 ਦਸੰਬਰ, 2021 –
‘ਧੀ ਪੰਜਾਬ ਦੀ ਹੱਕ ਆਪਣਾ ਜਾਣਦੀ’ ਮੁਹਿੰਮ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸੀ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਲਗਾਤਾਰ ਤੇਜ਼ ਰਫ਼ਤਾਰ ਫੜਦੀ ਹੋਈ ਨਜ਼ਰ ਆ ਰਹੀ ਹੈ । ਜਿਸ ਦੇ ਚਲਦੇ ਹੋਈ ਮਹਿਲਾ ਕਾਂਗਰਸ ਪ੍ਰਧਾਨ ਵੱਲੋਂ ਲਗਾਤਾਰ ਪੂਰੇ ਪੰਜਾਬ ਭਰ ਦੇ ਦੌਰੇ ਕਰਕੇ ਮਹਿਲਾਵਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ।

ਅੱਜ ਵੀ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮੁਹਿੰਮ ਦਾ ਪ੍ਰਚਾਰ ਕਰਨ ਲਈ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਜ਼ਿਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਖੇ ਪਹੁੰਚੇ ਤੇ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ।

ਇਸ ਮੌਕੇ ਮਹਿਲਾਵਾਂ ਨੂੰ ਜਾਗਰੂਕ ਕਰਦੇ ਹੋਏ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਸਮਾਜ ਵਿੱਚ ਅੱਜ ਵੀ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਸੋਚ ਬਹੁਤ ਸੌੜੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਸਿੱਖਿਆ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਤੋਂ ਸਬਕ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਮਹਿਲਾਵਾਂ ਨੂੰ ਆਪਣੀ ਵਿਧਾਇਕ ਸਤਿਕਾਰ ਕੌਰ ਤੋਂ ਸੇਧ ਲੈਣੀ ਚਾਹੀਦੀ ਹੈ । ਕਿਉਂਕਿ ਜਿਸ ਹਿੰਮਤ ਹੌਸਲੇ ਅਤੇ ਸ਼ਕਤੀ ਦੇ ਨਾਲ ਸਤਿਕਾਰ ਕੌਰ ਨੇ ਆਪਣੇ ਹਲਕੇ ਵਿਚ ਕੰਮ ਕਰਵਾਏ ਹਨ । ਉਸ ਤੋਂ ਮਹਿਲਾਵਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ।

ਇਸ ਮੁਹਿੰਮ ਦੇ ਪ੍ਰਚਾਰ ਦੌਰਾਨ ਹੋਰਨਾਂ ਤੋਂ ਇਲਾਵਾ ਸਰਬਜੀਤ ਕੌਰ ਵਾਈਸ ਪ੍ਰਧਾਨ ,ਕਮਲਜੀਤ ਕੌਰ ਬਲਾਕ ਪ੍ਰਧਾਨ ,ਬਲਜੀਤ ਕੌਰ ਸਰਪੰਚ , ਮਨਪ੍ਰੀਤ ਕੌਰ ਚੇਅਰਮੈਨ ,ਬਲਵਿੰਦਰ ਕੌਰ ਚੇਅਰਪਰਸਨ ,ਜ਼ਿਲ੍ਹਾ ਕੋਆਰਡੀਨੇਟਰ ਰੁਪਿੰਦਰ ਬਜਾਜ ,ਅਮਰਜੀਤ ਕੌਰ , ਜਦੋਂ ਕਿ ਫ਼ਾਜ਼ਿਲਕਾ ਤੋਂ ਨਮਿਤਾ ਸੇਠੀਆ ਕੌਂਸਲਰ, ਡਾ ਵੈਰੋਨਿਕਾ ਜਨਰਲ ਸੈਕਟਰੀ, ਮੈਡਮ ਸੋਨੀਆ ਡਿਸਟਿਕ ਪ੍ਰੈਜ਼ੀਡੈਂਟ ,ਪ੍ਰੀਤਪਾਲ ਕੌਰ ਆਲ ਇੰਡੀਆ ਮੀਡੀਆ ਜਨਰਲ ਸੈਕਟਰੀ ਸਮੂਹ ਕਾਂਗਰਸੀ ਪਾਰਟੀ ਦੇ ਵਰਕਰ ਅਤੇ ਮਹਿਲਾਵਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ