Saturday, December 9, 2023

ਵਾਹਿਗੁਰੂ

spot_img
spot_img

ਪੰਜਾਬ ਪ੍ਰੈਸ ਕਲੱਬ ਵੱਲੋਂ ਪੰਜਾਬ ਦੇ ਪੱਤਰਕਾਰੀ ਇਤਿਹਾਸ ਬਾਰੇ ਡਿਜੀਟਲ ਮੀਡੀਆ ਮਿਊਜ਼ਿਮ ਬਨਾਉਣ ਬਾਰੇ ਵਿਚਾਰਾਂ

- Advertisement -

ਯੈੱਸ ਪੰਜਾਬ
ਜਲੰਧਰ, 8 ਜੁਲਾਈ, 2019:

ਪੰਜਾਬ ਪ੍ਰੈਸ ਕਲੱਬ, ਜਲੰਧਰ ਦੀ ਗਵਰਨਿੰਗ ਕੌਂਸਲ ਅਤੇ ਸਲਾਹਕਾਰ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਵਿਚ ਪੰਜਾਬ ਦੇ ਪੱਤਰਕਾਰੀ ਇਤਿਹਾਸ ਬਾਰੇ ਇਕ ਡਿਜੀਟਲ ਮੀਡੀਆ ਮਿਊਜ਼ੀਅਮ ਬਨਾਉਣ ਬਾਰੇ ਵਿਚਾਰ ਕੀਤਾ ਗਿਆ।

ਕਲੱਬ ਦੇ ਪ੍ਰਧਾਨ ਡਾ:ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਏ ਦੀ ਕਾਰਗੁਜ਼ਾਰੀ ਬਾਰੇ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ, ਸਬ ਐਡੀਟਰਾਂ ਅਤੇ ਸੀਨੀਅਰ ਪੱਤਰਕਾਰਾਂ ਦੀਆਂ ਇੰਟਰਵੀਊ ਕਰਨ ਅਤੇ ਵੀਡੀਉਗਰਾਫ਼ੀ ਕਰਨ ਅਤੇ ਦਸਤਾਵੇਜ਼ੀ ਫ਼ਿਲਮਾਂ ਬਨਾਉਣ ਦੇ ਸੁਝਾਅ ’ਤੇ ਵੀ ਜਲਦੀ ਗੌਰ ਕਰਨ ਦਾ ਫ਼ੈਸਲਾ ਕੀਤਾ ਗਿਆ।

ਪਾਣੀ ਸੰਕਟ ਦੇ ਸੰਬੰਧ ਵਿਚ ਪ੍ਰੈਸ ਕਲੱਬ ਵਿਖ਼ੇ ਵੱਡੇ ਫ਼ਲੈਕਸ ਬੋਰਡ ਲਗਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਕੀਤਾ ਜਾ ਸਕੇ।

ਮੀਟਿੰਗ ਵਿਚ ਕਲੱਬ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੇ ਸੁਝਾਅ ਵੀ ਲਏ ਗਏ।

ਇਸ ਮੀਟਿੰਗ ’ਚ ਸ:ਮੇਜਰ ਸਿੰਘ, ਮਨਦੀਪ ਸ਼ਰਮਾ, ਰਾਜੇਸ਼ ਸ਼ਰਮਾ ਯੋਗੀ, ਪਰਮਜੀਤ ਸਿੰਘ ਰੰਗਪੁਰੀ, ਸ਼ਿਵ ਸ਼ਰਮਾ, ਤੇਜਿੰਦਰ ਕੌਰ ਥਿੰਦ, ਕ੍ਰਿਸ਼ਨ ਲਾਲ ਢੱਲ, ਸਤਨਾਮ ਸਿੰਘ ਮਾਣਕ, ਆਈ.ਪੀ. ਸਿੰਘ, ਸੁਨੀਲ ਰੁਦਰਾ, ਕੁਲਦੀਪ ਸਿੰਘ ਬੇਦੀ, ਮਨੋਜ ਤ੍ਰਿਪਾਠੀ, ਰੋਹਿਤ ਸਿੱਧੂ, ਪਾਲ ਸਿੰਘ ਨੌਲੀ, ਮਲਕੀਤ ਸਿੰਘ ਬਰਾੜ, ਰਾਕੇਸ਼ ਸੂਰੀ, ਸੁਖਵਿੰਦਰ ਸੁੱਖੀ, ਪਵਨ ਮਹੀਨੀਆ ਅਤੇ ਕਲੱਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਸ਼ਾਮਿਲ ਸਨ।

- Advertisement -

YES PUNJAB

Transfers, Postings, Promotions

Stay Connected

223,718FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech