Sunday, August 7, 2022

ਵਾਹਿਗੁਰੂ

spot_img




ਪੰਜਾਬ ਪੁਲਿਸ ਵੱਲੋਂ ਫ਼ੌਜ ਵਿੱਚ ਨਾਇਕ ਅਤੇ 2 ਤਸਕਰਾਂ ਦੀ ਗਿਰਫ਼ਤਾਰੀ ਨਾਲ ਨਸ਼ਾ-ਅੱਤਵਾਦ ਗਿਰੋਹ ਦਾ ਪਰਦਾਫ਼ਾਸ਼

ਚੰਡੀਗੜ੍ਹ, 10 ਜਨਵਰੀ, 2020:
ਭਾਰਤ -ਪਾਕਿ ਸਰਹੱਦ ‘ਤੇ ਡਰੋਨ ਗਤੀਵਿਧੀਆਂ ਵਧਣ ਤੋਂ ਬਾਅਦ ਹਾਈ ਅਲਰਟ ‘ਤੇ ਹੋਈ ਪੰਜਾਬ ਪੁਲੀਸ ਨੇ ਸ਼ੁੱਕਵਰਵਾਰ ਨੂੰ ਚੀਨ ਵਿੱਚ ਬਣੇ 2 ਅਤਿ ਆਧੁਨਿਕ ਡਰੋਨ ਬਰਾਮਦ ਕਰਨ ਦੇ ਨਾਲ ਨਾਲ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸੈਨਾ ਨਾਇਕ ਅਤੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਸਰਚ ਆਪਰੇਸ਼ਨਾਂ ਵਿੱਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰਸ, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱÎਸਿਆ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਸਮਰੱਥ ਡਰੋਨਜ਼ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਕਿਸਤਾਨ ਵੱਲ ਭੇਜੇ ਜਾ ਰਹੇ ਸਨ। ਇਨ੍ਹਾਂ ਵੱਲੋਂ ਸਪੱਸ਼ਟ ਤੌਰ ‘ਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ।

ਕਾਬਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦ ‘ਤੇ ਹਾਲ ਹੀ ਦੀ ਡਰੋਨ ਗਤੀਵਿਧੀ ‘ਤੇ ਚਿੰਤਾ ਜ਼ਾਹਰ ਕੀਤੀ ਗਈ ਸੀ, ਜੋ ਧਾਰਾ 370 ਨੂੰ ਮਨਸੂਖ ਕਰਨ ਤੋਂ ਬਾਅਦ ਅਗਸਤ 2019 ਵਿੱਚ ਪਹਿਲੀ ਵਾਰ ਸਾਹਮਣੇ ਆਈ ਸੀ ਅਤੇ ਕੇਂਦਰੀ ਏਜੰਸੀਆਂ ਅਤੇ ਬਲਾਂ ਦੁਆਰਾ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਲਈ ਉਨ੍ਹਾਂ ਵੱਲੋਂ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਸੀ।

ਕੇਂਦਰ ਸਰਕਾਰ ਵੱਲੋਂ ਡਰੋਨਾਂ ਦੀ ਵਰਤੋਂ ਸਬੰਧੀ ਪਹਿਲਾਂ ਹੀ ਐਸ.ਓ.ਪੀਜ਼ ਜਾਰੀ ਕੀਤਾ ਗਿਆ ਹੈ ਜਿਨ੍ਹਾਂ (ਡਰੋਨ) ਦੀ ਵਰਤੋਂ ਦੀ ਕਿਸੇ ਲਾਈਟ ਤੋਂ ਬਿਨਾਂ ਘੱਟ ਉਠਾਣ ਭਰਨ ਅਤੇ ਘੱਟ ਇੰਜਣ ਸ਼ੋਰ ਦੀ ਸਮਰੱਥਾ ਕਰਕੇ ਵੀ.ਆਈ.ਪੀਜ਼ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਇੱਥ ਪ੍ਰੈਸ ਕਾਨਫਰੰਸ ਦੌਰਾਨ ਅੱਜ ਦੀ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਜਿਨ੍ਹਾਂ ਨਾਲ ਏ.ਡੀ.ਜੀ.ਪੀ. (ਅੰਦਰੂਨੀ ਸੁਰੱÎਖਿਆ) ਆਰ.ਐਨ. ਢੋਕੇ, ਆਈ.ਜੀ. ਬਾਰਡਰ ਰੇਂਜ, ਐਸ.ਪੀ.ਐਸ ਪਰਮਾਰ ਅਤੇ ਐਸ.ਐਸ.ਪੀ. ਤਰਨਤਾਰਨ ਵੀ ਮੌਜੂਦ ਸਨ, ਨੇ ਕਿਹਾ ਕਿ ਉਕਤ ਕਾਰਵਾਈ ਇਹ ਵਿਖਾਉਣ ਲਈ ਪਹਿਲਾ ਪ੍ਰਮਾਣ ਸੀ ਕਿ ਨਸ਼ਾ ਤਸਕਰੀ ਲਈ ਡਰੋਨ ਵਰਤੇ ਜਾ ਰਹੇ ਹਨ, ਭਾਵੇਂ ਕਿ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਸੀ।

ਡੀਜੀਪੀ ਦੇ ਅਨੁਸਾਰ, ਮਾਡਿਊਲ ਮੈਂਬਰਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਦੇ ਨਾਲ ਹੀ ਪਾਕਿਸਤਾਨ ਅਧਾਰਤ ਕੁਝ ਨਸ਼ਾ ਤਸਕਰਾਂ ਦਾ ਵੀ ਪਤਾ ਲੱਗਿਆ ਹੈ ਜੋ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰ ਭੇਜ ਰਹੇ ਸਨ।

ਡੀ.ਜੀ.ਪੀ. ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਹਿਚਾਣ ਧਰਮਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਨੋਆ ਖੁਰਦ, ਅੰਮ੍ਰਿਤਸਰ ; ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਵਾਸੀ 37 ਈ ਪੂਜਾ ਵਿਹਾਰ, ਅੰਬਾਲਾ ਕੈਂਟ, ਹਰਿਆਣਾ ਅਤੇ ਬਲਕਾਰ ਸਿੰਘ ਵਾਸੀ ਪਿੰਡ ਕਾਲਸ, ਪੁਲੀਸ ਥਾਣਾ ਸਰਏ ਅਮਾਨਤ ਖਾਨ, ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ।

ਜਦੋਂ ਕਿ ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੂਰ ਪਿੰਡ ਹਰਦੋ ਰਤਨ ਦੀ ਇਕ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਬਲਕਾਰ ਨੂੰ ਐਨਡੀਪੀਐਸ ਦੇ ਇਕ ਕੇਸ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ ਅਤੇ ਕੱਲ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਕਥਿਤ ਤੌਰ ‘ਤੇ ਡਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ਵਿਚ ਸ਼ਾਮਲ ਸੀ।

ਡੀ.ਜੀ.ਪੀ. ਨੇ ਦੱÎਸਿਆ ਕਿ ਨਸ਼ਾ-ਅੱਤਵਾਦ ਦੇ 2 ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜ੍ਹਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਤਵਾਦੀ ਸੰਗਠਨਾਂ, ਕੱਟੜਪੰਥੀਆਂ, ਨਸ਼ਾ ਤਸਕਰਾਂ ਅਤੇ ਹੋਰ ਰਾਸ਼ਟਰ ਵਿਰੋਧੀ ਤੱਤਾਂ ਨਾਲ ਮੁਲਜ਼ਮਾਂ ਦੇ ਸਬੰਧਾਂ ਬਾਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਰਾਹੁਲ ਚੌਹਾਨ ਭਾਰਤ ਅਤੇ ਪਾਕਿਸਤਾਨ ਵਿਚਲੇ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਚੁੱਕਣ ਲਈ ਸਰਹੱਦ ਪਾਰੋਂ ਡਰੋਨ ਚਲਾਉਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਡੀਜੀਪੀ ਨੇ ਕਿਹਾ ਕਿ ਉਹ ਅਤੇ ਉਸਦੇ ਸਾਥੀ ਇਨਕ੍ਰਿਪਟਡ ਓਟੀਟੀ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਅੱਗੇ ਕਿਹਾ ਕਿ ਦੋ-ਪੱਖੀ ਸੰਚਾਰ ਦੀ ਸੁਵਿਧਾ ਦੇਣ ਲਈ ਸਰਹੱਦ ਪਾਰੋਂ ਇੱਕ ਵਾਕੀ ਟਾਕੀ ਸੈੱਟ ਨੂੰ ਪਾਕਿਸਤਾਨ ਭੇਜੇ ਜਾਣ ਦੀ ਯੋਜਨਾ ਬਣਾਈ ਗਈ ਸੀ।

ਪਹਿਲਾ ਡਰੋਨ ਚੀਨੀ ਕੰਪਨੀ ਵੱਲੋਂ ਬਣਾਇਆ ਡੀਜੇਆਈ ਇਨਸਪਾਇਰ-2 ਡਰੋਨ (ਕੁਆਰਡਕਾਪਟਰ) ਸੀ ਜਿਸ ਨੂੰ ਮੋਧੇ ਪਿੰਡ, ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਦੀ ਇਕ ਉਜਾੜ ਸਰਕਾਰੀ ਡਿਸਪੈਂਸਰੀ ਦੀ ਇਮਾਰਤ ਵਿਚੋਂ ਬਰਾਮਦ ਕੀਤਾ ਗਿਆ, ਇਸ ਡਰੋਨ ਨੂੰ ਇਥੇ ਧਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਨਸ਼ਾ ਤਸਕਰਾਂ ਨੇ ਲੁਕਾਇਆ ਸੀ।

ਦੂਜਾ ਡਰੋਨ ਚੀਨੀ ਕੰਪਨੀ ਦਾ ਬਣਾਇਆ ਡੀਜੇਆਈ ਮੈਟ੍ਰਿਸ 600 ਪੀ.ਆਰ.ਓ. (ਹੈਕਸਾਕਾਪਟਰ) ਸੀ ਜੋ ਰਾਹੁਲ ਚੌਹਾਨ ਦੇ ਖੁਲਾਸੇ ਤੋਂ ਕਰਨ ਵਿਹਾਰ, ਸੈਕਟਰ -6, ਕਰਨਾਲ (ਹਰਿਆਣਾ) ਦੇ ਇਕ ਘਰ’ ‘ਚੋਂ ਬਰਾਮਦ ਕੀਤਾ ਗਿਆ। ਇਹ ਘਰ ਰਾਹੁਲ ਚੌਹਾਨ ਦੇ ਇਕ ਦੋਸਤ ਦਾ ਸੀ।

ਡੀਜੀਪੀ ਨੇ ਦੱਸਿਆ ਕਿ ਰਾਹੁਲ ਨੇ ਖੁਲਾਸਾ ਕੀਤਾ ਕਿ ਉਸਨੇ 2019 ਦੇ ਦੂਜੇ ਅੱਧ ਦੌਰਾਨ ਓ.ਐਲ.ਐਕਸ. ਤੋਂ ਕਾਲੇ ਰੰਗ ਦਾ ਅੰਸ਼ਕ ਤੌਰ ‘ਤੇ ਖਰਾਬ ਹੋਇਆ ਡ੍ਰੋਨ-ਐਸਪਾਇਰ 02 ਮਾਡਲ 1.50 ਲੱਖ ਰੁਪਏ ਵਿੱਚ ਖਰੀਦਿਆ ਸੀ। ਡਰੋਨ ਦੀ ਮੁਰੰਮਤ ਕਰਨ ਤੋਂ ਬਾਅਦ ਉਸਨੇ ਇਸ ਨੂੰ ਲਗਭਗ 2.75 ਲੱਖ ਰੁਪਏ ਵਿੱਚ ਓ.ਐਲ.ਐਕਸ ‘ਤੇ ਵੇਚ ਦਿੱਤਾ।

ਇਸ ਵਿੱਕਰੀ ਆਮਦਨ ਤੋਂ ਰਾਹੁਲ ਨੇ ਪੁਨੇ ਤੋਂ ਇਕ ਨਵਾਂ ਡਰੋਨ ਡੀਜੇਆਈ ਇੰਸਪਾਇਰ 02 ਮਾਡਲ ਤਕਰੀਬਨ 3.20 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਅੰਮ੍ਰਿਤਸਰ ਦੇ ਇਕ ਅਪਰਾਧੀ ਨੂੰ 5.70 ਲੱਖ ਰੁਪਏ ਵਿਚ ਵੇਚ ਦਿੱਤਾ। ਉਸਨੇ ਇਕ ਹੋਰ ਡਰੋਨ ਡੀਜੇਆਈ ਮੈਟ੍ਰਿਸ 600 ਨੂੰ ਲਗਭਗ 5.35 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਕਰਨਾਲ ਵਿੱਚ ਛੁਪਾ ਕੇ ਰੱਖਿਆ ਜਿਥੋਂ ਇਸ ਨੂੰ ਬਰਾਮਦ ਕੀਤਾ ਗਿਆ।

ਸ੍ਰੀ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਡਰੋਨ ਅਤੇ ਹੋਰਨਾਂ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਾਜ਼ਾ ਆਮਦ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਦੀ ਨਜ਼ਦੀਕੀ ਨਿਗਰਾਨੀ ਅਤੇ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਛਾਪਾ ਮੁਹਿੰਮ ਚਲਾਈ ਗਈ।

ਇਨ੍ਹਾਂ ਵਿਸ਼ੇਸ਼ ਮੁਹਿੰਮਾਂ ਦੇ ਹਿੱਸੇ ਵਜੋਂ ਸਰਹੱਦ ‘ਤੇ ਸ਼ੱਕੀ ਗਤੀਵਿਧੀਆਂ ਦੇ ਨਾਲ ਨਾਲ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਸਰਹੱਦ ਪਾਰ ਦੇ ਬੰਦੂਕਧਾਰੀ ਚਾਲਕਾਂ, ਰੈਡੀਕਲਜ਼ ਆਦਿ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਸਰਹੱਦੀ ਖੇਤਰਾਂ ਵਿਚ ਵਿਸ਼ੇਸ਼ ਨਾਕੇ ਸਥਾਪਤ ਕੀਤੇ ਗਏ ਹਨ।

ਇਸ ਵਿਸ਼ੇਸ਼ ਮੁਹਿੰਮ ਦੌਰਾਨ ਹੀ ਪੁਲਿਸ ਨੇ ਇਹ ਜਾਣਕਾਰੀ ਹਾਸਲ ਕੀਤੀ ਕਿ ਇੱਕ ਬਲਕਾਰ ਸਿੰਘ, ਜੋ ਕਿ ਇੱਕ ਐਨ.ਡੀ.ਪੀ.ਐਸ. ਕੇਸ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ, ਆਪਣੇ ਸਾਥੀਆਂ ਸਮੇਤ ਡਰੋਨ ਦੀ ਵਰਤੋਂ ਕਰਕੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਅਜਿਹੀਆਂ ਖ਼ਬਰਾਂ ਦੇ ਬਾਅਦ, ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਘਰਿੰਡਾ ਵਿਖੇ ਇਕ ਕੇਸ ਦਰਜ ਕੀਤਾ ਗਿਆ ਅਤੇ ਖੁਫੀਆ ਖ਼ਬਰਾਂ ਦੇ ਆਧਾਰ ‘ਤੇ ਕਾਰਵਾਈ ਕਰਨ ਲਈ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ।

ਇਕ ਸਵਾਲ ਦੇ ਜਵਾਬ ਵਿਚ ਡੀਜੀਪੀ ਨੇ ਕਿਹਾ ਕਿ ਡਰੋਨ ਨੂੰ ਅਮਲ ਵਿਚ ਲਿਆਉਣ ਲਈ ਤਕਨਾਲੋਜੀ ਉਪਲਬਧ ਹੈ ਅਤੇ ਇਸ ਨੂੰ ਦੇਸ਼ ਵਿਚ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹਨਾਂ ਡਰੋਨਾਂ ਦੀ ਵਰਤੋਂ ਵਿਚ ਬੀ.ਐਸ.ਐਫ. ਦੀ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਨੂੰ ਨਕਾਰਦਿਆਂ ਕਿਹਾ ਕਿ ਏਜੰਸੀ ਪੰਜਾਬ ਪੁਲਿਸ ਨਾਲ ਮਿਲ ਕੇ ਸਰਹੱਦੀ ਖੇਤਰ ਵਿੱਚ ਡਰੋਨ ਦੀਆਂ ਗਤੀਵਿਧੀਆਂ ਦੀ ਪਛਾਣ ਅਤੇ ਜਾਂਚ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਇਸ ਦੌਰਾਨ ਨਸ਼ਾ ਅੱਤਵਾਦ ਵਿੱਚ ਗ੍ਰਿਫਤਾਰ ਦੋਂ ਮੈਂਬਰਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਧਰਮਿੰਦਰ ਸਿੰਘ
(1) ਐਫ.ਆਈ.ਆਰ. ਨੰ. 76/14, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 61, 85
ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ
1 ਕਿਲੋ 250 ਗ੍ਰਾਮ ਹੈਰੋਇਨ ਬਰਾਮਦ
ਮੁਕੱਦਮਾ ਸੁਣਵਾਈ ਅਧੀਨ

(2) ਐਫ.ਆਈ.ਆਰ. ਨੰ. 90/14 ਯੂ / ਐਸ 411, 414, 489 – ਏ.ਬੀ.ਸੀ.ਡੀ., ਆਈ.ਪੀ.ਸੀ.
ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ
ਲਗਭਗ 72 ਗ੍ਰਾਮ ਹੈਰੋਇਨ ਬਰਾਮਦ
ਮੁਕੱਦਮਾ ਸੁਣਵਾਈ ਅਧੀਨ

ਐਫ.ਆਈ.ਆਰ. ਨੰ. 49/15 ਆਈ.ਪੀ.ਸੀ. ਦੀ ਧਾਰਾ 452, 427
ਥਾਣਾ ਖਾਲੜਾ, ਤਰਨ ਤਾਰਨ
ਮੁਕੱਦਮਾ ਸੁਣਵਾਈ ਅਧੀਨ

ਬਲਕਾਰ ਸਿੰਘ
(2) ਐਫ.ਆਈ.ਆਰ. ਨੰ. 35/19 ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 61, 85
ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ
280 ਗ੍ਰਾਮ ਹੈਰੋਇਨ ਬਰਾਮਦ
ਮੁਕੱਦਮਾ ਸੁਣਵਾਈ ਅਧੀਨ

(3) ਐਫ.ਆਈ.ਆਰ. ਨੰ. 76/14 ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 61, 85
ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ
1 ਕਿਲੋ 250 ਗ੍ਰਾਮ ਹੈਰੋਇਨ ਬਰਾਮਦ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

22,214FansLike
113,978FollowersFollow

ENTERTAINMENT

National

GLOBAL

OPINION

Need for speed: The 5G promise, its enablers and roadblocks – by T.V. Ramachandran

The US Federal Communications Commission (FCC) recently proposed revising the definition of broadband to a minimum download speed of 100 mbps, and uploads at...

Civil services have to improve for better governance – by DC Pathak

There is a widely shared view that the All India Services, which provided the 'steel frame' of governance in a democratic India, granting Constitutional...

Will Pak Army Chief Bajwa or his successor reconcile ties with India? – by Rana Banerji

New Delhi, Aug 2, 2022- On July 25, the Supreme Court's three Judge bench headed by Chief Justice Omar Ata Bandial controversially struck down...

SPORTS

Health & Fitness

New Covid-like rapid test to spot cancers, heart disease more easily

London, Aug 7, 2022- A team of international researchers from the UK, US and Germany, has built a new easy-to-use test that could diagnose non-infectious diseases like heart attacks and cancers more quickly. The new test, called CrisprZyme, works by detecting molecular signals in the body called biomarkers, which are already used in things like Covid-19 testing where the presence...

Gadgets & Tech

error: Content is protected !!