ਪੰਜਾਬ ਪੁਲਿਸ ਵਲੋਂ ਸੀਨੀਅਰ ਆਈਪੀਐਸ ਅਧਿਕਾਰੀ ਸੀ.ਐਸ.ਆਰ ਰੈਡੀ ਨੂੰ ਸ਼ਰਧਾਂਜਲੀ

ਚੰਡੀਗੜ, 22 ਸਤੰਬਰ, 2019:
ਪੰਜਾਬ ਪੁਲਿਸ ਦੇ ਅਧਿਕਾਰੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਵਲੋਂ ਅੱਜ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ ,ਚੰਡੀਗੜ ਵਿਖੇ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਸਵਰਗੀ ਡੀ.ਜੀ.ਪੀ ਸੀ.ਐਸ.ਆਰ ਰੈਡੀ ਨੂੰ ਡੂੰਘੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਸ਼ੋਕ ਸਭਾ ਦੌਰਾਨ ਰੈਡੀ ਦੀਆਂ ਸੁਹਿਰਦ ਤੇ ਸਮਰਪਿਤ ਸੇਵਾਵਾਂ ਨੂੰ ਯਾਦ ਕਰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਰੈਡੀ ਅਜਿਹੇ ਬਹਾਦਰ ਅਫਸਰ ਸਨ ਜਿਨਾਂ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਣ ਲਈ ਵਡਮੁੱਲਾ ਯੋਗਦਾਨ ਦਿੱਤਾ। ਉਨਾਂ ਕਿਹਾ ਉਹ ਸ੍ਰੀ ਰੈਡੀ ਇੱਕ ਬਿਹਤਰੀਨ ਇਨਸਾਨ ਸਨ ਅਤੇ ਉਨਾਂ ਦੀ ਦਿਆਲੂ ਤੇ ਉਪਕਾਰੀ ਸ਼ਖ਼ਸੀਅਤ ਸਦਾ ਯਾਦ ਰੱਖੀ ਜਾਵੇਗੀ।

ਸ੍ਰੀ ਰੈਡੀ ਨੂੰ ਸਮਰਪਣ ਤੇ ਹੌਸਲਾ ਦਾ ਪੰੁਜ ਆਖਦਿਆਂ ਉਨਾਂ ਕਿਹਾ ਸ੍ਰੀ ਰੈਡੀ ਇੱਕ ਨਿਧੜਕ ਅਫਸਰ ਸਨ ਜਿਨਾਂ ਨੇ ਪੰਜਾਬ ਵਿੱਚ ਐਮਰਜੈਂਸੀ ਦੇ ਦਿਨਾਂ ’ਚ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਖੜਕੇ ਆਪਣੀ ਡਿਊਟੀ ਬੜੀ ਬੇਬਾਕੀ ਨਾਲ ਨਿਭਾਈ। ਸ੍ਰੀ ਰੈਡੀ ਦੀ ਪੁੱਤਰੀ ਸ਼ਿਉਤੀ ਰੈਡੀ ਨੇ ਕਿਹਾ “ਮੈਂ ਉਨਾਂ ਨੂੰ ਹਮੇਸ਼ਾ ਸਿੱਖਦੇ ਹੀ ਦੇਖਿਆ ਹੈ ਅਤੇ ਉਹ ਹਮੇਸ਼ਾਂ ਹੋਰਨਾ ਦੀ ਮਦਦ ਲਈ ਅੱਗੇ ਆਉਂਦੇ ਸਨ।”

ਪ੍ਰਾਰਥਾਨਾ ਸਭਾ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ, ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।

Share News / Article

Yes Punjab - TOP STORIES