ਪੰਜਾਬ ਪੁਲਿਸ ਦੇ ਏ.ਐਸ.ਆਈ. ਦੇ ਆਪਣੇ ਰਿਵਾਲਵਰ ’ਚੋਂ ਚੱਲੀ ਗੋਲੀ ਛਾਤੀ ਦੇ ਆਰ ਪਾਰ, ਹਾਲਤ ਨਾਜ਼ੁਕ

ਯੈੱਸ ਪੰਜਾਬ

ਜਲੰਧਰ, 26 ਸਤੰਬਰ, 2019 –

ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਨੂੰ ਮਿਲੀ ਹੋਈ ਲਾਇਸੰਸੀ ਰਿਵਾਲਵਰ ਵਿੱਚੋਂ ਚੱਲੀ ਗੋਲੀ ਏ.ਐਸ.ਆਈ. ਦੀ ਛਾਤੀ ਦੇ ਆਰ ਪਾਰ ਹੋ ਗਈ ਜਿਸ ਤੋਂ ਬਾਅਦ ਉਸਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਰਮੇਸ਼ ਲਾਲ ਦਾ ਇਹ ਏ.ਐਸ.ਆਈ. ਜੋ ਪੁਲਿਸ ਲਾਈਨ ਵਿਚ ਤਾਇਨਾਤ ਹੈ ਇਸ ਵੇਲੇ ਇਕ ਹਿੰਦੂ ਨੇਤਾ ਦੀ ਸੁਰੱਖ਼ਿਆ ਲਈ ਨਿਯੁਕਤ ਦੱਸਿਆ ਜਾਂਦਾ ਹੈ।

ਘਟਨਾ ਅੱਜ ਬਾਅਦ ਦੁਪਹਿਰ ਨਕੋਦਰ ਰੋਡ ’ਤੇ ਸਥਿਤ ਦਿਓਲ ਨਗਰ ਵਿਚ ਉਕਤ ਏ.ਐਸ.ਆਈ. ਦੇ ਘਰ ਉਸ ਵੇਲੇ ਵਾਪਰੀ ਜਦ ਉਸਦਾ ਲੜਕਾ ਇਕ ਅਕੈਡਮੀ ਵਿਚ ਪੜ੍ਹਣ ਗਿਆ ਹੋਇਆ ਸੀ ਅਤੇ ਪਤੀ ਪਤਨੀ ਘਰ ਵਿਚ ਇਕੱਲੇ ਸਨ।

ਕਿਹਾ ਜਾ ਰਿਹਾ ਹੈ ਕਿ ਗੋਲੀ ਰਿਵਾਲਵਰ ਨੂੰ ਸਾਫ਼ ਕਰਦਿਆਂ ਚੱਲੀ।

ਰਮੇਸ਼ ਕੁਮਾਰ ਨੂੰ ਸਥਾਨਕ ਜੋਸ਼ੀ ਹਸਪਤਾਲ ਵਿਚ ਲਿਜਾਇਆ ਗਿਆ ਹੈ ਜਿੱਥੇ ਉਸਦਾ ਉਪਰੇਸ਼ਨ ਕੀਤਾ ਜਾ ਰਿਹਾ ਹੈ। ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹਾੈ।

ਥਾਣਾ ਭਾਰਗੋ ਕੈਂਪ ਦੇ ਐਸ.ਐਚ.ਉ. ਸ: ਸੁਖ਼ਦੇਵ ਸਿੰਘ ਮੌਕੇ ’ਤੇ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਆਦਿ ਦਰਜ ਕੀਤੇ।

ਅਜੇ ਤਾਂਈਂ ਇਹ ਸਪਸ਼ਟ ਨਹੀਂ ਹੈ ਕਿ ਇਹ ਖੁਦਕੁਸ਼ੀ ਦੀ ਕੋਸ਼ਿਸ਼ ਹੈ ਜਾਂ ਫ਼ਿਰ ਰਿਵਾਲਵਰ ਦੇ ਸਫ਼ਾਈ ਕਰਦੇ ਸਮੇਂ ਚੱਲ ਜਾਣ ਦਾ ਮਾਮਲਾ ਹੈ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

YP Headlines