Monday, November 29, 2021

ਵਾਹਿਗੁਰੂ

spot_img
yes punjab punjabi redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

Markfed Sept to Nov

Innokids Green

ਪੰਜਾਬ ਦੇ ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੇ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਤ ਕਰਨ ਹਿੱਤ ਆਈ.ਆਈ.ਟੀ. ਰੋਪੜ ਨਾਲ ਕੀਤਾ ਸਮਝੌਤਾ ਸਹੀਬੱਧ

- Advertisement -

ਚੰਡੀਗੜ, 3 ਸਤੰਬਰ, 2019 –
ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸਾਹਤ ਕਰਨ ਦੇ ਮੱਦੇਨਜ਼ਰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਨੇ ਮੰਗਲਵਾਰ ਨੂੰ ਸਮਝੌਤਾ ਸਹੀਬੱਧ (ਐਮ.ਓ.ਯੂ.) ਕੀਤਾ।
ਇਸ ਸਮਝੌਤੇ ‘ਤੇ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ: ਸਰਿਤ ਕੇ. ਦਾਸ ਨੇ ਹਸਤਾਖਰ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਆਈ.ਟੀ. ਰੋਪੜ ਕੈਂਪਸ ਵਿਖੇ ਸਹੀਬੱਧ ਕੀਤੇ ਇਸ ਸਮਝੌਤੇ ਦਾ ਮੁੱਢਲਾ ਉਦੇਸ ਰਿਸਰਚ ਅਤੇ ਇਨੋਵੇਸ਼ਨ ਨੂੰ ਸਾਂਝੇ ਯਤਨਾ ਨਾਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਆਰਥਿਕ ਵਿਕਾਸ ਨੂੰ ਉਤਸਾਹਤ ਕਰਨ ਦੇ ਨਾਲ ਨਾਲ ਵਧੀਆ ਨੌਕਰੀਆਂ ਪੈਦਾ ਕੀਤੀਆ ਜਾ ਸਕਣ।

ਖੋਜ ਵਿੱਚ ਸਹਿਯੋਗ ਦੇ ਹੋਰ ਮੁੱਖ ਖੇਤਰਾਂ ਵਿਚ ਮਿਸ਼ਨ ਇਨੋਵੇਟ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਫ ਹਵਾ, ਸਾਫ ਪਾਣੀ, ਕੂੜਾ ਪ੍ਰਬੰਧਨ, ਸਾਫ ਮਿੱਟੀ, ਹਰਿਆ-ਭਰਿਆ ਪੰਜਾਬ, ਭੋਜਨ ਸੁਰੱਖਿਆ, ਰੋਡ ਸੇਫਟੀ, ਖੇਡੋ ਪੰਜਾਬ, ਪੋਸ਼ਣ ਅਤੇ ਪਰਿਵੈਂਟਿਵ ਹੈਲਥ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬੇ ਨੂੰ ਰਿਸਰਚ ਅਤੇ ਇਨੋਵੇਸ਼ਨ ਕੇਂਦਰ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਤਰਜੀਹ ਅਤੇ ਰਿਸਰਚ ਤੇ ਇਨੋਵੇਸ਼ਨ ਦੇ ਖੇਤਰ ਵਿਚ ਆਈ.ਆਈ.ਟੀ. ਰੋਪੜ ਦੀ ਸਮਰੱਥਾ ਨੂੰ ਦੇਖਦੇ ਹੋਏ, ਆਪਸੀ ਹਿੱਤਾਂ ਦੇ ਖੇਤਰ ਵਿਚ ਸਾਂਝੇ ਯਤਨ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਵਿਚ ਵਾਤਾਵਰਨ ਅਤੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ, ਪਾਣੀ ਦੀ ਗੁਣਵੱਤਾ ਸੰਬੰਧੀ ਅੰਕੜਿਆਂ ਦਾ ਵਿਸਲੇਸ਼ਣ ਅਤੇ ਵਿਆਖਿਆ ਅਤੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਲਈ ਵਿਧੀਆਂ ਅਤੇ ਸਾਧਨਾਂ ਦੇ ਨਾਲ ਨਾਲ ਨਵੀਆਂ ਤਕਨੀਕਾਂ ਸਬੰਧੀ ਨਵੀਨਤਮ ਖੋਜਾਂ ਲਈ ਸੂਬੇ ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸਾਂਝੇ ੳਪਰਾਲੇ ਕਰਨਾ ਹੈ। ਇਸੇ ਤਰਾਂ ਇਹ ਸਾਂਝੇ ਉਪਰਾਲੇ ਉਤਪਾਦਨ ਖੇਤਰ ਨੂੰ ਤਕਨੀਕੀ ਸਹਿਯੋਗ ਦੇਣ ਲਈ ਵੀ ਅਤੇ ਉਦਯੋਗ 4.0 ਨੂੰ ਲੋੜੀਂਦਾ ਸਰਮਾਇਆ ਪ੍ਰਦਾਨ ਕਰਾਉਣ ਵਿੱਚ ਸਹਾਈ ਹੋਣਗੇ।

ਇਸਦੇ ਨਾਲ ਹੀ ਜ਼ੀਰੋ ਲਿਕੁਇਡ ਡਿਸਚਾਰਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਵਾਧੂ ਪਾਣੀ ਨੂੰ ਨਵਿਆਉਣ ਅਤੇ ਮੁੜ-ਵਰਤਣ ਲਈ ਢੁੱਕਵਾਂ ਮਾਹੌਲ ਪੈਦਾ ਕਰਨ ’ਚ ਮਦਦਗ਼ਾਰ ਸਾਬਤ ਹੋਣਗੇ। ਇਸ ਤੋਂ ਇਲਾਵਾ ਇਹ ਉਪਰਾਲੇ ਸੂਬੇ ਵਿੱਚ ਸਾਜਗਾਰ ਮਾਹੌਲ ਨੂੰ ਪ੍ਰਫੁੱਲਿਤ ਕਰਨ ਲਈ ਮੈਂਟਰਸ਼ਿਪ, ਸਲਾਹ ਅਤੇ ਨਵੀਂ ਤਕਨਾਲੋਜੀ ਦੀ ਆਮਦ ਲਈ ਸਹਾਈ ਹੋਣਗੇ।

ਇਸ ਤੋਂ ਇਲਾਵਾ ਖੋਜਾਂ ਸਬੰਧੀ ਕੀਤੇ ਇਹ ਉਪਰਾਲੇ ਨੇਬਰਹੁੱਡ/ਖੇਤਰ ਵਿੱਚ ਹੋਰਾਂ ਅਦਾਰਿਆਂ ਨੂੰ ਸਿਖਲਾਈ ਦੇਣ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਉਣ, ਸਥਾਨਕ ਹਿੱਤਾਂ ਲਈ ਕਾਰਜ-ਕੁਸ਼ਲਤਾ ਵਧਾਉਣ, ਜਾਗਰੂਕਤਾ ਤੇ ਸਿੱਖਿਆ ਸਬੰਧੀ ਪ੍ਰੋਗਰਾਮ ਚਲਾਉਣ ਅਤੇ ਸੂਬੇ ਦੀਆਂ ਵਿਸ਼ੇਸ਼ ਲੋੜਾਂ ਤੇ ਤਰਜੀਹਾਂ ਮੁਤਾਬਕ ਆਪਣੀ ਦਿਲਚਸਪੀ ਅਨੁਸਾਰ ਸ਼ਾਰਟ-ਟਰਮ ਵਿਦਿਆਰਥੀ ਪ੍ਰੋਜੈਕਟ ਚਲਾਉਣ ਵਿੱਚ ਵੀ ਸਹਾਈ ਹੋਣਗੇ।

ਇਹ ਵੀ ਦੱਸਣਯੋਗ ਹੈ ਕਿ ਪੰਜਾਬ ਨੂੰ ਸਿਹਤਮੰਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਮਿਸ਼ਨ ਇਨੋਵੇਟਿਵ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਵੀ ਚਲਾਏ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਬਿਨਾਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ, ਆਈਆਈਟੀ ਰੋਪੜ ਦੇ ਡੀਨ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਦੀਪਕ ਕਸ਼ਯਪ ਅਤੇ ਡੀਨ ਰਿਸਰਚ, ਆਈਆਈਟੀ ਰੋਪੜ ਪ੍ਰੋ. ਜਾਵੇਦ ਅਗਰੇਵਾਲਾ ਸ਼ਾਮਲ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,999FollowersFollow

ENTERTAINMENT

National

GLOBAL

OPINION

Taliban Fighters

The ‘Good’, the ‘Bad’ and the ‘Deobandi’ Taliban – by Asad Mirza

While an effort to classify the Taliban into good and bad is rather easy, the underlying reasons to classify them as Deobandi becomes a...
Interest Rates

When you (and everyone else) expect interest rates to rise – by Suyash Choudhary

The last few weeks have been notable from a global rates environment standpoint, particularly in developed markets. Markets across many such geographies have brought...
Diwali Diya

Diwali resolution we need in Covid times for a breathable future – by Dr Rajat Arora

The much-awaited festival of lights stands at our threshold -- the harbinger of peace and prosperity. With the economy coming back on track after...

SPORTS

Health & Fitness

Device alerts risk of heart attack

This device alerts risk of heart attack due to over exercising

New Delhi, Nov 28, 2021- There have been reports of sudden death of some film actors and other big personalities. Despite being healthy and young, these deaths happened due to cardiac arrest. Experts say a big reason for this is excessive exercise. IIT scholars have now come up with an innovative device that will raise an alarm about the risk...

Gadgets & Tech